29 C
Delhi
Friday, April 19, 2024
spot_img
spot_img

ਬਾਦਲ, ਕੈਪਟਨ ਤੇ ਮੋਦੀ ਨਹੀਂ ਚਾਹੁੰਦੇ ਨੰਗੇ ਹੋਣ ਬੇਅਦਬੀ ਦੇ ਅਸਲ ਦੋਸ਼ੀ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ, 31 ਜੁਲਾਈ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਕਿ ਬੇਅਦਬੀ ਮਾਮਲਿਆਂ ‘ਤੇ ਘਟ ਰਹੇ ਤਾਜ਼ਾ ਘਟਨਾਕ੍ਰਮ ਅਤੇ ਆਪਾ ਵਿਰੋਧੀ ਬਿਆਨਬਾਜ਼ੀਆਂ ਤੋਂ ਸਾਫ਼ ਹੈ ਕਿ ਸੁਖਬੀਰ ਸਿੰਘ ਬਾਦਲ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਚਾਹੁੰਦੇ ਕਿ 4 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਅਸਲੀ ਦੋਸ਼ੀ ਨੰਗੇ ਹੋਣ ਅਤੇ ਫੜੇ ਜਾਣ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਬਚਾਉਣ ਲਈ ਵੱਡੇ ਪੱਧਰ ਦੀ ਤਿਗੜਮਬਾਜ਼ੀ ਚੱਲ ਰਹੀ ਹੈ।

ਪਹਿਲਾਂ ਸੀਬੀਆਈ ਨੂੰ ਜਾਂਚ ਸੌਂਪਣਾ, ਫਿਰ ਜਾਂਚ ਵਾਪਸ ਲੈਣਾ ਅਤੇ ਇਸੇ ਦੌਰਾਨ ਸੀਬੀਆਈ ਵੱਲੋਂ ਕਲੋਜਰ ਰਿਪੋਰਟ ‘ਚ ਜਸਟਿਸ ਜੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨਾਂ ਸਮੇਤ ਪੰਜਾਬ ਪੁਲਿਸ ਦੀਆਂ ਤਿੰਨੋਂ ਜਾਂਚ ਟੀਮਾਂ (ਆਈਪੀਐਸ ਸਹੋਤਾ, ਆਰਐਸ ਖੱਟੜਾ ਅਤੇ ਸਿਟ/ ਕੰਵਰ ਵਿਜੇ ਪ੍ਰਤਾਪ ਸਿੰਘ) ਵੱਲੋਂ ਕੀਤੀ ਜਾਂਚ ਅਤੇ ਦਿੱਤੇ ਤੱਥਾਂ-ਸਬੂਤਾਂ ਨੂੰ ਪਲਟ ਦਿੱਤਾ ਹੈ, ਜਿਸਦਾ ਸਿੱਧਾ ਲਾਭ ਦੋਸ਼ੀਆਂ ਨੂੰ ਮਿਲਣਾ ਸੁਭਾਵਿਕ ਹੈ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੱਲ੍ਹ ਤੱਕ ਕਲੋਜਰ ਰਿਪੋਰਟ ਦੇ ਵਿਰੋਧ ‘ਚ ਡਰਾਮੇਬਾਜ਼ੀ ਅਤੇ ਦਿਖਾਵਾ ਕਰ ਰਹੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਹੁਣ ਉਸੇ ਸੀਬੀਆਈ ਕਲੋਜਰ ਰਿਪੋਰਟ ਦੀ ਸ਼ਰਨ ਥੱਲੇ ਆ ਗਏ ਹਨ।

ਸੰਧਵਾਂ ਨੇ ਕਿਹਾ ਕਿ ਅਸਲ ‘ਚ ਇਹੋ ਕੁੱਝ ਹੋਣਾ ਸੀ, ਬੱਸ ਬਿੱਲੀ ਦੇ ਥੈਲਿਓਂ ਨਿਕਲਣ ਦੀ ਉਡੀਕ ਸੀ, ਜੋ ਸੋਮਵਾਰ ਨੂੰ ਅੰਮ੍ਰਿਤਸਰ ‘ਚ ਸੁਖਬੀਰ ਬਾਦਲ ਦੇ ਉਸ ਬਿਆਨ ਨਾਲ ਬਾਹਰ ਆ ਗਈ ਕਿ ਸਿਟ ਦੀ ਜਾਂਚ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਵੱਲ ਪ੍ਰੇਰਿਤ ਸੀ, ਜਦਕਿ ਸੀਬੀਆਈ ਨੇ ਸਾਰੇ ਦੋਸ਼ਾਂ ਅਤੇ ਤੱਥਾਂ ਸਬੂਤਾਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ।

ਸੰਧਵਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਦੀ ਕਾਰਵਾਈ ਜੇਕਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਆਪਣੀ ਰੋਜ਼ ਨੁਮਾ ਤਿੱਖੀ ਨਿਗਰਾਨੀ ਥੱਲੇ ਨਹੀਂ ਕਰਵਾਏਗੀ ਤਾਂ ਕਦੇ ਵੀ ਅਸਲੀ ਦੋਸ਼ੀ ਅਤੇ ਉਨ੍ਹਾਂ ਦੇ ਆਕਾ ਨੰਗੇ ਨਹੀਂ ਹੋ ਸਕਦੇ, ਕਿਉਂਕਿ ਸੀਬੀਆਈ ਜਿਵੇਂ ਬਾਦਲਾਂ ਦੀ ਭਾਗੀਦਾਰੀ ਵਾਲੀ ਕੇਂਦਰ ਸਰਕਾਰ ਦੇ ਇਸ਼ਾਰਿਆਂ ‘ਤੇ ਕੰਮ ਕਰਦੀ ਹੈ, ਉਸੇ ਤਰ੍ਹਾਂ ਸਿਟ ਦੀ ਢਿੱਲੀ ਜਾਂਚ ਵੀ ਸਿਆਸੀ ਤਾਕਤਾਂ ‘ਤੇ ਨਿਰਭਰ ਹੈ, ਕਿਉਂਕਿ ਰਲ ਮਿਲ ਕੇ ਸੱਤਾ ਦੀ ਖੇਡ ਖੇਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੀ ਕਦੇ ਨਹੀਂ ਚਾਹੁੰਦੇ ਕਿ ਬੇਅਦਬੀ ਦਾ ਸੇਕ ਬਾਦਲ ਪਰਿਵਾਰ ਤੱਕ ਪੁੱਜੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION