31.1 C
Delhi
Saturday, April 20, 2024
spot_img
spot_img

ਬਾਦਲਾਂ ਨੂੰ ਸੱਤਾ ‘ਚ ਹੁੰਦਿਆਂ ‘ਧਰਮੀ ਫ਼ੌਜੀ’ ਕਿਉਂ ਨਹੀਂ ਯਾਦ ਆਏ: ਆਪ

ਚੰਡੀਗੜ੍ਹ, 29 ਜੁਲਾਈ, 2019 –
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਵੱਲੋਂ ਧਰਮੀ ਫ਼ੌਜੀਆਂ ਦੀ ਪੈਨਸ਼ਨ ਬਹਾਲੀ ਦੀ ਮੰਗ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਪੰਜਾਬ, ਪੰਜਾਬੀਆਂ ਅਤੇ ਪੰਥ ਦੀ ਉਦੋਂ ਹੀ ਕਿਉਂ ਯਾਦ ਆਉਂਦੀ ਹੈ ਜਦ ਉਹ ਪੰਜਾਬ ਦੀ ਸੱਤਾ ਤੋਂ ਬਾਹਰ ਹੁੰਦੇ ਹਨ? ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ 1984 ਦੇ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਭਾਰਤੀ ਫ਼ੌਜ ਛੱਡਣ ਵਾਲੇ ‘ਧਰਮੀ ਫ਼ੌਜੀਆਂ’ ਦੀ ਪੈਨਸ਼ਨ ਸਮੇਤ ਬਾਕੀ ਲਾਭ ਅਤੇ ਭੱਤੇ ਬਹਾਲ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਸਾਂਝੇ ਬਿਆਨ ‘ਚ ਵਿਧਾਇਕ ਅਤੇ ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ, ਵਿਧਾਨ ਸਭਾ ‘ਚ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬਿਨਾਂ ਦੇਰੀ ਕੀਤਿਆਂ ‘ਧਰਮੀ ਫ਼ੌਜੀਆਂ’ ਦਾ ਸਨਮਾਨ ਅਤੇ ਹੱਕ ਬਹਾਲ ਕਰਨਾ ਚਾਹੀਦਾ ਹੈ, ਪਰੰਤੂ ਅੱਜ ਸੂਬੇ ਦੀ ਸਿਆਸਤ ‘ਚੋਂ ਸੱਤਾਹੀਣ ਹੋ ਕੇ ਹੀ ਬਾਦਲਾਂ ਨੂੰ ‘ਧਰਮੀ ਫ਼ੌਜੀਆਂ’ ਦੀ ਯਾਦ ਆਈ ਹੈ।

ਬਲਜਿੰਦਰ ਕੌਰ ਨੇ ਕਿਹਾ ਕਿ ‘ਧਰਮੀ ਫ਼ੌਜੀਆਂ’ ਦਾ ਦੁਖਾਂਤ 35 ਸਾਲਾਂ ਤੋਂ ਚੱਲਿਆ ਆ ਰਿਹਾ ਹੈ, ਇਸ ਦੌਰਾਨ ਸੂਬੇ ‘ਚ 15 ਸਾਲ ਅਤੇ ਕੇਂਦਰ ਦੀ ਸੱਤਾ ‘ਤੇ 12 ਸਾਲ ਕਾਬਜ਼ ਰਹੇ। ਅਰਥਾਤ ਕੇਂਦਰ ‘ਚ ਅੱਜ ਵੀ ਬਾਦਲ ਪਰਿਵਾਰ ਵਜੀਰੀਆਂ ਦਾ ਸੁੱਖ ਭੋਗ ਰਿਹਾ ਹੈ। ਫਿਰ ਇਹ ਮੰਗ ਕਿਸ ਕੋਲੋਂ ਕਰ ਰਹੇ ਹਨ? ਜਦਕਿ ਕੇਂਦਰ ਸਰਕਾਰ ਦਾ ਹਿੱਸਾ ਹੋਣ ਵਜੋਂ ਇਨ੍ਹਾਂ ਨੂੰ ‘ਧਰਮੀ ਫ਼ੌਜੀਆਂ’ ਦੇ ਹੱਕ ‘ਚ ਫ਼ੈਸਲਾ ਲਾਗੂ ਕਰਵਾ ਦੇਣਾ ਚਾਹੀਦਾ ਹੈ।

ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅਜਿਹੇ ਸ਼ੋਸ਼ੇ ਕਰਕੇ ਬਾਦਲ ਆਪਣਾ ਖੁਰ ਚੁੱਕਿਆ ਪੰਥਕ ਆਧਾਰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ, ਪਰੰਤੂ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਗਿਰਗਿਟੀ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।

ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਬਾਦਲਾਂ ਨੂੰ ਘੇਰਦਿਆਂ ਪੁੱਛਿਆ ਕਿ 2007 ਤੋਂ ਲੈ ਕੇ 2017 ਤੱਕ ਧਰਮੀ ਫ਼ੌਜੀ ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਮੁਹਾਲੀ ਸਮੇਤ ਪੰਜਾਬ ‘ਚ ਲੰਬੇ ਰੋਸ ਧਰਨੇ ਲਗਾਕੇ ਅਤੇ ਮੈਮੋਰੰਡਮ ਦੇ ਕੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਕੋਲੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਸਨ ਅਤੇ ਮਿਲਣ ਦਾ ਸਮਾਂ ਮੰਗਦੇ ਹਨ, ਪਰੰਤੂ ਉਦੋਂ ਬਤੌਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੋਵੇਂ ਬਾਦਲ ਪਿਤਾ-ਪੁੱਤਰ ਕੋਲ ‘ਧਰਮੀ ਫ਼ੌਜੀਆਂ ਦੀ ਗੱਲ ਸੁਣਨ ਦਾ ਵੀ ਸਮਾਂ ਨਹੀਂ ਸੀ ਹੁੰਦਾ।

‘ਆਪ’ ਵਿਧਾਇਕਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਪਰਿਵਾਰ ਦੀ ਗੁੰਮਰਾਹਕੁਨ ਬਿਆਨਬਾਜ਼ੀ ਦਾ ਸੱਥਾਂ ‘ਚ ਖੜ੍ਹਾ ਕੇ ਹਿਸਾਬ ਮੰਗਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION