34 C
Delhi
Thursday, April 25, 2024
spot_img
spot_img

ਬਾਦਲਾਂ ਨਾਲ ਲੜਾਈ ਵਿੱਢੀ ਬੈਠੇ ਢੀਂਡਸਾ ਨੇ ਹੁਣ ਲੌਂਗੋਵਾਲ ਵੀ ਘੇਰਿਆ

ਯੈੱਸ ਪੰਜਾਬ
ਮੋਗਾ, 25 ਜਨਵਰੀ, 2020:
ਅੱਜ ਗੁਰਦੁਆਰਾ ਸ਼੍ਰੀ ਤੰਬੂ ਮਾਲ ਸਾਹਿਬ, ਡੱਗਰੂ ਹਲਕਾ ਮੋਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸੁਖਦੇਵ ਸਿੰਘ ਢੀਂਡਸਾ, ਮੈਂਬਰ ਰਾਜ ਸਭਾ (ਸਾਬਕਾ ਕੇਂਦਰੀ ਮੰਤਰੀ, ਭਾਰਤ ਸਰਕਾਰ) ਨੇ ਕਿਹਾ ਕਿ ਮੈਂ ਤੁਹਾਡੀਆਂ ਉਮੀਦਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਅਸਲ ਲੀਹਾਂ ਤੇ ਲਿਆਉਣ ਲਈ ਸਿਧਾਂਤਕ ਫੈਸਲਾ ਲਿਆ ਹੈ ਅਤੇ ਜਦੋਂ ਵੀ ਕਿਤੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਵੀ ਸੰਘਰਸ਼ ਵਿੱਢਿਆ ਤਾਂ ਮੈ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਦਾ ਮੋਹਰੀ ਰੋਲ ਨਿਭਾਇਆ।

ਸ. ਢੀਂਡਸਾ ਨੇ ਬੋਲਦਿਆਂ ਕਿਹਾ ਕਿ ਜੋ ਲੋਕ ਅੱਜ ਮੈਨੂੰ ਸਵਾਲ ਕਰਦੇ ਹਨ ਕਿ ਮੇਰੀ ਕੀ ਕੁਰਬਾਨੀ ਹੈ? ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਦਿਨਾਂ ਵਿੱਚ ਲੰਬਾ ਸਮਾਂ ਜੇਲ੍ਹ ਕੱਟੀ ਜਦੋਂ ਕਿਸੇ ਨੂੰ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾਂਦੀ ਸੀ। ਮੈਂ ਅਜ਼ਾਦ ਤੌਰ ਤੇ ਐਮ.ਐਲ.ਏ ਦੀ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ।1985 ਵਿੱਚ ਜਦੋਂ ਸ. ਸੁਰਜੀਤ ਸਿੰਘ ਬਰਨਾਲਾ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਪੁਲਿਸ ਫੋਰਸ ਅਤੇ ਆਪਣੇ ਸਾਥੀਆਂ ਨੂੰ ਨਾਲ ਲਿਜਾ ਕੇ ਬਲੈਕ ਥੰਡਰ ਕਰਵਾਇਆਂ ਤਾਂ ਮੈਂ ਇਕੱਲੇ ਐਮ.ਐਲ.ਏ ਨੇ ਸ. ਬਰਨਾਲਾ ਦਾ ਡਟਵਾਂ ਵਿਰੋਧ ਕੀਤਾ।ਇਸ ਸਮੇਂ ਸ. ਬਰਨਾਲਾ ਨੇ ਮੈਨੂੰ ਕੈਬਨਿਟ ਮੰਤਰੀ ਬਣਾਉਣ ਅਤੇ ਹੋਰ ਕਈ ਤਰ੍ਹਾ ਦੇ ਲਾਲਚਾਂ ਦੀ ਪੇਸ਼ਕਸ਼ ਕੀਤੀ, ਪਰ ਗੱਲ ਅੱਜ ਵਾਂਗ ਸਿਧਾਂਤਾਂ ਦੀ ਹੋਣ ਕਾਰਨ ਮੈਂ ਇਸ ਸਭ ਨੂੰ ਠੋਕਰ ਮਾਰ ਦਿੱਤੀ।ਸੰਗਰੂਰ ਜ਼ਿਲ੍ਹੇ ਦੇ ਸਾਰੇ ਵਿਧਾਇਕ ਸ. ਬਰਨਾਲਾ ਨਾਲ ਸਨ ਪਰ ਮੈਂ ਰੋਸ ਵੱਜੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਤੌਰ ਤੇ ਮਜ਼ਬੂਤ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰੋਮੋਟ ਅਤੇ ਸੁਪੋਰਟ ਕਰਕੇ ਉਭਾਰਿਆ।

ਸ. ਢੀਂਡਸਾ ਨੇ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਮੋਜੂਦਾ ਪ੍ਰਧਾਨ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜੋ ਅੱਜ ਸਾਨੂੰ ਪਾਰਟੀ ਨਾਲ ਗੱਦਾਰੀ ਕਰਨ ਦੀਆਂ ਨਸੀਹਤਾਂ ਦਿੰਦਾ ਹੈ, ਛੱਜ ਤਾਂ ਬੋਲੋ ਛਾਨਣੀ ਕੀ ਬੋਲੇ ਇਹ ਲੋਗੋਂਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜ੍ਹਾ ਸੀ, ਅੱਜ ਬਰਨਾਲਾ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਰਲਾ ਕੇ ਕੀ ਸਿੱਧ ਕੀਤਾ ਜਾ ਰਿਹਾ ਹੈ?।ਅੱਜ ਸਾਡੇ ਤੇ ਕਾਂਗਰਸ ਨਾਲ ਰਲੇ ਹੋਣ ਦੇ ਦੋਸ਼ ਲਗਾਉਣ ਵਾਲੇ ਲੀਡਰ ਦੱਸਣਗੇ ਕਿ ਬਰਨਾਲਾ ਪਰਿਵਾਰ ਕਿੱਥੋ ਆਇਆ ਹੈ? ਗੋਬਿੰਦ ਲੋਗੋਂਵਾਲ ਨੂੰ ਜਿਸ ਸ਼੍ਰੋਮਣੀ ਕਮੇਟੀ ਦਾ ਬਣਾਇਆ ਮੈਂ ਉਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਜ਼ਾਦੀ ਬਹਾਲ ਕਰਵਾਉਣ ਲਈ ਲੜ੍ਹਾਈ ਲੜ੍ਹ ਰਿਹਾ ਹਾਂ ਤਾਂ ਕਿ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪੰਥਕ ਹਿੱਤਾਂ ਲਈ ਖੁਦ ਫੈਸਲੇ ਲਈ ਸਮੱਰਥ ਹੋ ਸਕੇ।

ਸ. ਢੀਂਡਸਾ ਨੇ ਅੱਗੇ ਬੋਲਦਿਆ ਕਿਹਾ ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਜਦੋਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਨੂੰ ਬਦਲਣ ਲਈ ਅਤੇ ਇਹ ਸਭ ਕੁੱਝ ਗਲਤ ਹੋ ਰਿਹਾ ਹੈ ਕਿਹਾ ਤਾਂ ਇਸ ਸਮੇਂ ਸੁਖਬੀਰ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਇੱਕ ਹੋਰ ਸੀਨੀਅਰ ਪੱਤਰਕਾਰ ਹਾਜ਼ਰ ਸੀ।ਉਸ ਵਕਤ ਸੁਖਬੀਰ ਬਾਦਲ ਅਤੇ ਭੂੰਦੜ ਨੇ ਇੱਕੋ ਅਵਾਜ਼ ਵਿੱਚ ਕਿਹਾ ਕਿ ਜੇ ਡੀ.ਜੀ.ਪੀ ਬਦਲ ਦਿੱਤਾ ਤਾਂ ਪੁਲਿਸ ਵਿੱਚ ਬਗਾਵਤ ਹੋ ਜਾਵੇਗੀ ਅਤੇ ਨਿਰਾਸ਼ਤਾ ਆ ਜਾਵੇਗੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਮੈਂ ਰੇਤਾਂ, ਬੱਜਰੀ ਅਤੇ ਚਿੱਟੇ ਆਦਿ ਬਾਰੇ ਮੈਂ ਬਹੁਤ ਜ਼ੋਰ ਸ਼ੋਰ ਨਾਲ ਅਵਾਜ਼ ਉਠਾਈ ਪਰ ਉਹਨਾਂ ਨੇ ਰੱਤੀ ਭਰ ਵੀ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾ, ਜਿਸਦਾ ਨਤੀਜੇ ਵੱਜੋਂ ਅੱਜ ਪਾਰਟੀ ਦੇ ਇਹ ਹਾਲਾਤ ਹਨ।

ਸ. ਢੀਂਡਸਾ ਨੇ ਅੱਗੇ ਬੋਲਦਿਆ ਹੋਰ ਕਿਹਾ ਕਿ ਜਦੋਂ ਪਾਰਟੀ ਨੇ ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਫਰੀਦਕੋਟ ਵਿਖੇ ਰੈਲੀ ਰੱਖੀ ਤਾਂ ਮੈਂ ਉਸੇ ਵਕਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਕਿਹਾ ਕਿ ਅਜਿਹਾ ਕਰਨ ਕਰਕੇ ਬਰਗਾੜੀ ਵਾਲੀਆਂ ਸੰਗਤਾਂ ਦੇ ਅੱਲੇ ਜਖਮਾਂ ਤੇ ਲੂਣ ਨਾ ਛਿੜਕੋ ਤਾਂ ਅੱਗੋਂ ਬਾਦਲ ਨੇ ਮੈਨੂੰ ਬੋਲਦਿਆ ਕਿਹਾ ਕਿ ਸਰਦਾਰ ਸਾਹਿਬ ਤੁਸੀ ਤਾਂ ਅਬੋਹਰ ਵਾਲੀ ਰੈਲੀ ਵਿੱਚ ਵੀ ਨਹਂੀ ਆਏ, ਤੁਹਾਨੂੰ ਪਤਾ ਕਿੰਨਾ ਇਕੱਠ ਸੀ ਉੱਥੇ, ਰੈਲੀ ਫਰੀਦਕੋਟ ਵਿਖੇ ਹੀ ਹੋਵੇਗੀ।ਇਹੋ ਜਿਹੇ ਮੌਕਿਆਂ ਤੇ ਸ. ਬਾਦਲ ਤੋਂ ਮਿਲੀ ਨਿਰਾਸ਼ਤਾ ਕਾਰਨ ਮੈਂ ਪਾਰਟੀ ਤੋਂ ਅਸਤੀਫਾ ਦੇ ਕੇ ਚੁੱਪ ਕਰਕੇ ਬੈਠ ਗਿਆ, ਪਰ ਇਹਨਾਂ ਨੇ ਪਾਰਟੀ ਨੂੰ ਸਹੀ ਦਿਸ਼ਾ ਵੱਲ ਲਿਜਾਣ ਅਤੇ ਕੀਤੀਆਂ ਗਲਤੀਆਂ ਦਾ ਮੰਥਨ ਕਰਨ ਲਈ ਕਦੇ ਵੀ ਨਹੀਂ ਸੋਚਿਆ।

ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੈਂ ਅੱਜ ਗੁਰੁਦੁਆਰਾ ਸਾਹਿਬ ਵਿੱਚ ਖੜ੍ਹਾ ਹੋ ਕੇ ਪ੍ਰੈਸ ਰਾਹੀਂ ਉਹਨਾਂ ਸੱਜਣਾਂ ਨੂੰ ਪੁੱਛਣਾ ਚਾਹੁੰਦਾ ਹਾਂ, ਜੋ ਅੱਜ ਇਹ ਕਹਿ ਰਹੇ ਹਨ ਕਿ ਸਾਰੇ ਫੈਸਲੇ ਸਾਨੂੰ ਪੁੱਛ ਕੇ ਹੁੰਦੇ ਹਨ, ਕੀ ਸਰਸੇ ਵਾਲੇ ਬਾਬੇ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਵੀ ਉਹਨਾਂ ਨੂੰ ਪੁੱਛ ਕੇ ਦਿੱਤੀ ਗਈ ਹੈ? ਉਹ ਇਸ ਬਾਰੇ ਸਪੱਸ਼ਟ ਕਰਨ।

ਸ. ਸੁਖਦੇਵ ਸਿੰਘ ਢੀਂਡਸਾ ਨੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਜੋ ਸਾਡੇ ਤੇ ਕੁਰਬਾਨੀ ਦੇ ਸਵਾਲ ਚੁੱਕਦੀ ਹੈ ਮੈਂ ਉਸਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਦੇ ਪਾਰਟੀ ਮੀਟਿੰਗ ਵਿੱਚ ਨਹੀਂ ਆਈ ਸੀ, ਪਾਰਟੀ ਨੇ ਉਸਨੂੰ ਟਿਕਟ ਦੇ ਕੇ ਐਮ.ਪੀ ਬਣਾਇਆ ਅਤੇ ਫਿਰ ਕੈਬਨਿਟ ਮੰਤਰੀ ਬਣਾਇਆ। ਉਹ ਆਪਣੀ ਅਤੇ ਆਪਣੇ ਮਜੀਠਿਆ ਪਰਿਵਾਰ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਵੀ ਲੋਕਾਂ ਨੂੰ ਜ਼ਰੂਰ ਦੱਸਣ। ਕਈ ਨਵੇਂ ਉੱਠੇ ਅਕਾਲੀ ਜੋ ਮੇਰੇ ਤੇ ਉਂਗਲਾਂ ਚੁੱਕ ਰਹੇ ਹਨ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਤਾਂ ਉਸ ਸਮੇਂ ਜਨਮ ਵੀ ਨਹੀਂ ਸੀ ਹੋਇਆ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜੇਲ੍ਹਾ ਕੱਟ ਕੇ ਸੰਘਰਸ਼ ਕਰ ਰਿਹਾ ਸਾਂ।

ਸ. ਢੀਂਡਸਾ ਨੇ ਨੌਜਵਾਨ ਪੀੜ੍ਹੀ ਜੋ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੀ ਹੈ, ਉਸ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਸਿਸਟਮ ਨਹੀਂ ਦੇ ਸਕੇ ਜੋ ਉਹ ਸਾਡੇ ਤੋਂ ਉਮੀਦ ਕਰਦੇ ਸਨ, ਇਸ ਲਈ ਅਸੀਂ ਉਹਨਾਂ ਨੂੰ ਪੂਰਾ ਯਤਨ ਕਰਾਂਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਸਿਸਟਮ ਦੇ ਸਕੀਏ ਅਤੇ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰ ਸਕੀਏ।

ਸ. ਢੀਂਡਸਾ ਨੇ ਕਿਹਾ ਕਿ ਮੈਂ ਤੁਹਾਡੀ ਕਚਿਹਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ ਤੇ ਲਿਆਉਣ ਲਈ ਲੈ ਕੇ ਆਇਆ ਹਾਂ। ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।ਮੈਂ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਦਾ ਹਾਂ ਕਿ ਮੈਂ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਆਖਰੀ ਦਮ ਤੱਕ ਕਰਦਾ ਰਹਾਂਗਾ ਅਤੇ ਮੈਂ ਕਦੇ ਤੁਹਾਨੂੰ ਨਿਰਾਸ਼ਤਾ ਦੇ ਆਲਮ ਵਿੱਚ ਨਹੀਂ ਜਾਣ ਦਿਆਂਗਾ।

ਸ. ਢੀਂਡਸਾ ਨੇ ਕਿਹਾ ਕਿ ਸਾਡਾ ਮਿਸ਼ਨ ਹੈ ਕਿ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਰਿਵਾਰ ਤੋਂ ਖਹਿੜਾ ਛੁਡਵਾਂ ਕੇ ਉਸਦੀ ਹਸਤੀ ਨੂੰ ਅਜ਼ਾਦ ਕਰਵਾਉਣਾ ਹੈ।ਮੈਂ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪੂਰਨ ਤੌਰ ਤੇ ਗੁਰ ਸਿੱਖੀ ਵਿੱਚ ਪਰਪੱਕ ਗੁਰਮਤਿ ਦੇ ਧਾਰਣੀ ਗੁਰ ਸਿੱਖਾਂ ਨੂੰ ਹੀ ਲੜ੍ਹਾਈ ਜਾਏਗੀ, ਉਹ ਕੋਈ ਵੀ ਰਾਜਨੀਤਿਕ ਚੋਣ ਨਹੀਂ ਲੜ੍ਹਣਗੇ।ਕਿਉਂਕਿ ਸਭ ਤੋਂ ਪਹਿਲਾਂ ਸਾਨੂੂੰ ਪੰਥਕ ਤੌਰ ਤੇ ਧਰਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ।ਜੇ ਧਰਮ ਨਾ ਰਿਹਾ ਤਾਂ ਅਸੀਂ ਕਿੰਦਾ ਰਹਾਂਗੇ।ਮੈਂ ਖੁਦ ਕੋਈ ਚੋਣ ਨਹੀਂ ਲੜਾਂਗਾ, ਤੁਸੀਂ ਤਗੜੇ ਹੋਵੋ, ਸੱਚ ਦੇ ਰਸਤੇ ਤੇ ਚਲਦੇ ਸਮੇਂ ਸਾਨੂੰ ਜਿੰਨੀਆਂ ਮਰਜੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇ ਅਸੀ ਸਹਿਣ ਕਰਨ ਨੂੰ ਤਿਆਰ ਹਾਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION