29.1 C
Delhi
Friday, March 29, 2024
spot_img
spot_img

ਬਾਦਲਾਂ ਦੇ ਚਹੇਤੇ ਸੀ.ਏ. ਨੂੰ ਚੱਲਦਾ ਕਰੇ ਸ਼੍ਰੋਮਣੀ ਕਮੇਟੀ, ਇਕ ਕਰੋੜ ਦਾ ਸਲਾਨਾ ਭਾਰ ਘਟੇ: ਰਵੀ ਇੰਦਰ ਸਿੰਘ

ਚੰਡੀਗੜ੍ਹ, 23 ਅਪਰੈਲ, 2020 –

ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵਇੰਦਰ ਸਿੰਘ ਨੇ ਕਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਦਾ ਟਾਕਰਾ ਕਰਨ ਲਈ ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਤੇ ਜ਼ੋਰ ਦਿੱਤਾ ਹੈ ਕਿ ਉਨਾ ਨੂੰ ਬੇਲੋੜੇ ਖਰਚ ਬੰਦ ਕਰਦਿਆਂ ,ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ ਜੋ ਟਾਂਗੇ ਤੇ ਘਰੋਂ ਆਂਉਦੇ ਸਨ ਤੇ ਆਪਣੀ ਰੋਟੀ ਟਿਫਨ ਚ ਲਿਆਉਣ ਦੇ ਨਾਲ- ਨਾਲ ਦਫਤਰੀ ਜੀਪ ਦੀ ਵਰਤੋ ਗੁਰਧਾਮਾਂ ਦੀ ਦੇਖ ਰੇਖ ਤੇ ਪ਼੍ਰਬੰਧਕੀ ਕਾਰਜਾਂ ਵਾਸਤੇ ਕਰਿਆ ਕਰਦੇ ਸਨ ।

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ.ਰਵੀਇੰਦਰ ਸਿੰਘ ਨੇ ਇਹ ਵੀ ਇੰਕਸ਼ਾਫ ਕੀਤਾ ਕਿ ਮਾਸਟਰ ਜੀ ਦੇ ਸਰੀਰ ਛੱਡਣ ਬਾਅਦ ਉਨਾ ਦੇ ਬੈਂਕ ਖਾਤੇ ਚ ਕੇਵਲ 36 ਰੁਪਏ ਨਿਕਲੇ ਸਨ ਪਰ ਹੁਣ ਦੇ ਕਾਬਜਾਂ ਕੋਲ ਅਰਬਾਂ-ਖਰਬਾਂ ਰੁਪਈਆ ਤੇ ਬੇਸ਼ੁਮਾਰ ਦੌਲਤ ਅਤੇ ਜਾਇਦਾਦਾਂ ਦੇ ਅੰਬਾਰ ਲਗੇ ਹਨ। ਸ ਰਵੀਇੰਦਰ ਸਿੰਘ ਨੇ ਦਾਅਵਾ ਕੀਤਾ ਕਿ ਸ਼਼੍ਰੋਮਣੀ ਕਮੇਟੀ ਦੇ ਪ਼੍ਰਬੰਧਕਾਂ ਤੇ ਵੱਖ- ਵੱਖ ਅਹੁਦੇਦਾਰ ਅੱਜ ਬੇਹੱਦ ਮਹਿੰਗੀਆਂ ਏ ਸੀ ਕਾਰਾਂ, ਹਵਾਈ ਜਹਾਜ ਰਾਹੀ ਵਿਦੇਸ਼ੀ ਯਾਤਰਾਵਾਂ ਤੇ ਕਰੋੜਾਂ ਰੁਪਈਆਂ ਖਰਚ ਕੇ ਗੁਰੂ ਦੀ ਗੋਲਕ ਦੀ ਲੁੱਟ ਕਰ ਰਹੇ ਹਨ ਜੋ ਸ਼ਰਧਾਲੂਆਂ ਦੇ ਇਕ ਇਕ ਪੈਸੇ ਨਾਲ ਭਰਦੀ ਹੈ।

ਇਹ ਹੈਰਾਨੀ ਜਨਕ ਹੈ ਕਿ ਬਾਦਲਾਂ ਦੇ ਵਹੀਖਾਤਿਆਂ ਦਾ ਹਿਸਾਬ ਰਖਣ ਵਾਲਾ, ਸੀ ਏ ਸਿੱਖਾਂ ਦੀ ਮਹਾਨ ਪਵਿੱਤਰ ਸੰਸਥਾਂ ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਤੇ ਬੋਝ ਬਣਿਆ ਹੈ ਤੇ ਸਲਾਨਾ ਇਕ ਕਰੋੜ ਦੇ ਕਰੀਬ ਤਨਖਾਹ ਵਸੂਲ ਰਿਹਾ ਹੈ ਜਦ ਕਿ ਸਿੱਖਾਂ ਦੀ ਮਿੰਨੀ ਸੰਸਜਦ ਦਾ ਹਿਸਾਬ ਰਖਣ ਲਈ , ਅਕਾਂਊਟ ਵਿਭਾਗ ਦੀ ਨਿਪੁੰਨ ਟੀਮ ਪਹਿਲਾਂ ਹੀ ਉਥੇ ਕੰਮ ਕਰ ਰਹੀ ਹੈ। ਉਨਾ ਮੰਗ ਕੀਤੀ ਕਿ ਇਸ ਸੀ ਏ ਨੂੰ ਤੁਰੰਤ ਹਟਾਇਆ ਜਾਵੇ ਜੋ ਗੁਰੂ ਘਰ ਤੇ ਪਿਛਲੇ ਸਮੇ ਤੋਂ ਤੇ ਬੋਝ ਚਰਚਾ ਦਾ ਵਿਸ਼ਾ ਬਣਿਆ ਹੈ।

ਸ ਰਵੀਇੰਦਰ ਸਿੰਘ ਨੇ ਬਾਦਲਾਂ ਤੇ ਨਿਸ਼ਾਨਾ ਲਾਂਉਦੇ ਹੋਏ ਕਿਹਾ ਕਿ ਇਸ ਪਰਿਵਾਰ ਨੇ ਪਹਿਲਾਂ ਸਿੱਖਾਂ ਦੀ ਕੁਰਬਾਨੀਆਂ ਭਰੀ ਮਹਾਨ ਸੰਸਥਾ ਸ਼਼੍ਰੋਮਣੀ ਅਕਾਲ ਦਲ ਤੇ ਕਬਜਾ ਕੀਤਾ ਫਿਰ ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਨੂੰ ਆਪਣੇ ਕੰਟਰੋਲ ਹੇਠ ਕਰਦਿਆਂ ਆਪਣੀ ਮਨਮਰਜੀ ਦੇ ਪ਼੍ਰਧਾਨ ਲਿਫਾਫਿਆਂ ਰਾਹੀ ਕੱਢਦਿਆਂ ਸ਼਼੍ਰੀ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰ ਲਿਆ ।

ਪਰੰਤ ਸ਼਼੍ਰੋਮਣੀ ਕਮੇਟੀ ਰਾਹੀ ਤਖਤਾਂ ਦੇ ਜੱਥੇਦਾਰ ਤਾਇਨਾਤ ਕਰਕੇ ਉਨਾ ਨੂੰ ਆਪਣੇ ਨਿਜੀ ਸਿਆਸੀ ਮੁਫਾਦ ਲਈ ਵਰਤਿਆ, ਜਿਸ ਕਾਰਨ ਸਿੱਖੀ ਦੀਆਂ ਮਹਾਨ ਪਰੰਪਰਾਵਾਂ , ਨੈਤਿਕ ਕਦਰਾਂ ਕੀਮਤਾਂ ਦਾ ਘਾਣ ਉਕਤ ਤਿੰਨ ਮੁਕੱਦਸ ਸਿੱਖ ਸੰਸਥਾਵਾਂ ਨੂੰ ਏਨਾ ਜਿਆਦਾ ਨੁਕਸਾਨ ਪਹੁੰਚਾਇਆਂਕਿ ਉਸ ਦਾ ਵਰਨਣ ਕਰਨਾ ਮੁਸ਼ਕਲ ਹੈ। ਸ.ਰਵੀਇੰਦਰ ਸਿੰਘ ਨੇ ਦਾਅਵਾ ਕੀਤਾ ਕਿ ਜਲਦੀ ਹੀ ਹੋਰ ਘੱਪਲੇ ਤੇ ਫਜ਼ੂਲ ਖਰਚੇ ਜਨਤਕ ਹੋਣਗੇ ਜੋ ਬਾਦਲਾਂ ਕਰਵਾਉਣ ਲਈ ਜ਼ੁੰਮੇਵਾਰ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION