34 C
Delhi
Tuesday, April 23, 2024
spot_img
spot_img

ਬਾਦਲਕਿਆਂ ਵਿਰੂਧ ਸਾਂਝਾਂ ਫਰੰਟ ਖੜਾ ਕਰਨ ਦੀ ਲੋੜ: ਜਥੇਦਾਰ ਹਵਾਰਾ ਕਮੇਟੀ

ਅੰਮ੍ਰਿਤਸਰ, 4 ਨਵੰਬਰ, 2020:
“ਅਜੋਕੇ ਸਮੇਂ ਦੀ ਕੌਮੀ ਅਧੋਗਤੀ ਦੇ ਚੱਲਦਿਆਂ ਪੰਥਕ ਚਿੰਤਕਾਂ, ਹਿਤੈਸ਼ੀਆਂ ਤੇ ਪੰਥ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਣ ਵਾਲ਼ਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇੱਕਲੇ-ਇੱਕਲੇ ਸੰਘਰਸ਼ ਕਰਨ ਨਾਲ ਸਾਰਥਕ ਨਤੀਜੇ ਨਹੀਂ ਨਿਕਲਣੇ”। ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਦੇਖ ਰੇਖ ਵਿੱਚ ਕਾਰਜਸ਼ੀਲ ਕਮੇਟੀ ਨੇ ਦਿੱਤੇ।

ਕਮੇਟੀ ਆਗੂਆਂ ਨੇ ਕਿਹਾ ਕਿ ਧਾਰਮਿਕ ਪਿੜ ਵਿੱਚ ਕਾਬਜ਼ ਸੱਤਾਧਾਰੀਆਂ ਨੇ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਗੁਰਮਤਿ ਸਿੰਧਾਤ ਅਤੇ ਕੌਮੀ ਵਕਾਰ ਪੱਖੋਂ ਬਹੁਤ ਵੱਡੀ ਢਾਹ ਲਗਾਈ ਹੈ। ਉਨ੍ਹਾਂ ਦੇ ਪੰਥ ਵਿਰੋਧੀ ਚੇਹਰੇ ਨੂੰ ਬੇਨਕਾਬ ਕਰਨ ਲਈ ਪੰਥ ਪ੍ਰਤੀ ਨਿਸ਼ਠਾ ਰੱਖਣ ਵਾਲੀ ਜਥੇਬੰਦੀਆਂ ਆਪੋ-ਆਪਣੇ ਢੰਗਾਂ ਨਾਲ ਸੰਘਰਸ਼ ਕਰ ਰਹੀਆਂ ਹਨ। ਏਕਤਾ ਦੀ ਘਾਟ ਕਾਰਨ ਕੌਮੀ ਸ਼ਕਤੀ ਖਿੰਡਰ ਗਈ ਹੈ।

ਪੰਥ ਦਾ ਹਿੱਤ ਪਾਲਣ ਵਾਲੀ ਸੰਗਤਾਂ ਵੀ ਜਥੇਬੰਦੀਆਂ ਦੇ ਵਖਰੇਵੇਂ ਤੋਂ ਦੁਖੀ ਹਨ ਤੇ ਸੱਤਾਧਾਰੀ ਖੁਸ਼ ਹਨ ਕਿਉਕਿ ਉਹ ਜਾਣਦੇ ਹਨ ਇਕਲੇ ਇਕਲੇ ਨੂੰ ਕੁੱਟਣਾ ਤੇ 328 ਲਾਪਤਾ ਸਰੂਪਾਂ ਦਾ ਹਿਸਾਬ ਦੇਣ ਤੋਂ ਮੁਨਕਰ ਹੋਣਾ ਉਨ੍ਹਾਂ ਲਈ ਸੌਖਾ ਹੈ ਵਿਸ਼ੇਸ਼ ਤੌਰ ਤੇ ਜੱਦ ਸ੍ਰੀ ਅਕਾਲ ਤਖਤ ਸਾਹਿਬ ਦੀ ਭੁਮਿਕਾ ਸ੍ਰੋਮਣੀ ਕਮੇਟੀ ਵੱਲੋਂ ਢਾਹੇ ਕਹਿਰ ਦੇ ਬਾਵਜੂਦ ਮੂਕ ਦਰਸ਼ਕ ਵਾਲੀ ਹੈ।

ਜਥੇਦਾਰ ਹਵਾਰਾ ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ (ਪੰਜਾ ਸਿੰਘਾਂ ਚੋ), ਬਲਬੀਰ ਸਿੰਘ ਹਿਸਾਰ, ਮਹਾਬੀਰ ਸਿੰਘ ਸੁਲਤਾਨਵਿੰਡ, ਕੁਲਦੀਪ ਸਿੰਘ ਦੁਬਾਲੀ ਆਦਿ ਨੇ ਕਿਹਾ ਜਥੇਦਾਰ ਜਗਤਾਰ ਸਿੰਘ ਹਵਾਰਾ ਹਮੇਸ਼ਾ ਹੀ ਇਕ ਗ੍ਰੰਥ,ਇਕ ਪੰਥ ਤੇ ਇਕ ਨਿਸ਼ਾਨ ਦੇ ਹਾਮੀ ਰਹੇ ਹਨ ਤੇ ਇਸ ਪ੍ਰਥਾਏ ਅਨੇਕਾਂ ਵਾਰ ਸੁਹਿਰਦ ਯਤਨ ਵੀ ਕਰ ਚੁੱਕੇ ਹਨ ਜੋ ਕਿ ਭਵਿਖ ਵਿੱਚ ਜਾਰੀ ਰਹਿਣਗੇ।

ਸਮੇ ਦੀ ਨਜ਼ਾਕਤ ਨੂੰ ਵੇਖਦਿਆਂ ਬਾਦਲਕਿਆਂ ਦੇ ਵਿਰੁੱਧ ਘੱਟ ਤੋ ਘੱਟ ਪ੍ਰੋਗਰਾਮ ਜਿਸ ਵਿੱਚ ਪੇਸ਼ੇਵਰ ਰਾਜਨੀਤੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਜਾਦ ਕਰਾਉਣਾ ਤੇ ਸ੍ਰੋਮਣੀ ਕਮੇਟੀ ਤੋ ਲਾਪਤਾ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਲਈ ਸਾਂਝਾਂ ਫਰੰਟ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਬਾਦਲਕਿਆ ਦੀ ਪੇਸ਼ੇਵਰ ਰਾਜਨੀਤੀ ਨੇ ਧਰਮ ਦੀ ਅਹਿਮੀਅਤ ਦਾ ਕੋਮਾਤਰੀ ਪੱਧਰ ਤੇ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਤੇ ਹੁਣ ਹਾਸ਼ੀਏ ਵਿਚ ਆਉਣ ਦੇ ਬਾਅਦ ਸ੍ਰੋਮਣੀ ਕਮੇਟੀ ਲੱਖਾਂ ਰੁਪਏ ਖਰਚ ਕੇ ਆਪਣੇ ਆਈ.ਟੀ.ਵਿਭਾਗ ਰਾਹੀਂ ਸਾਖ ਬਹਾਲੀ ਦਾ ਯਤਨ ਕਰਨ ਲੱਗੀ ਹੈ ਜਿਸਦੀ ਤੁਲਨਾ ਰਾਮ ਰਹੀਮ ਨੂੰ ਮੁਆਫ ਕਰਨ ਤੋਂ ਬਾਅਦ 90 ਲੱਖ ਦੇ ਇਸ਼ਤਿਹਾਰਾਂ ਨਾਲ ਦਿੱਤੀ ਜਾ ਸਕਦੀ ਹੈ।ਹਵਾਰਾ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਦੇ ਤੇ ਉਹ ਪਹਿਲ ਕਦਮੀ ਕਰਕੇ ਪੰਥਕ ਜਥੇਬੰਦੀਆਂ ਨੂੰ ਇਕੱਠਾ ਕਰਨ ਲਈ ਕਦਮ ਪੁੱਟੇਂਗੀ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION