24.1 C
Delhi
Thursday, April 25, 2024
spot_img
spot_img

ਬਹਿਬਲ ਕਲਾਂ ਗੋਲੀ ਕਾਂਡ `ਚ 6 ਸਾਲ ਮਗਰੋਂ ਚਰਨਜੀਤ ਸ਼ਰਮਾ ਦਾ ਆਇਆ ਬਿਆਨ ਕਿਸੇ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ: ਪਰਮਿੰਦਰ ਢੀਂਡਸਾ

ਯੈੱਸ ਪੰਜਾਬ
ਚੰਡੀਗੜ੍ਹ, 03 ਅਕਤੂਬਰ, 2021:
ਬਹਿਬਲ- ਕਲਾ ਗੋਲੀ ਕਾਂਡ ਵਿੱਚ ਮੁਲਜ਼ਮ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਵੱਲੋਂ ਆਪਣੇ ਅਤੇ ਹੋਰਨਾਂ ਉੱਚ ਸਿਆਸੀ ਰਸੂਖ ਰੱਖਣ ਵਾਲਿਆਂ ਦੇ ਬਚਾਅ ਵਿੱਚ ਦਿੱਤੇ ਗਏ ਜਨਤਕ ਬਿਆਨ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਨੇ ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਦੇ ਨੇੜੇ ਚਰਨਜੀਤ ਸ਼ਰਮਾ ਦੇ ਅਚਾਨਕ ਅਜਿਹੇ ਬਿਆਨ ਦਾ ਆਉਣਾ ਕਿਸੇ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ ਅਤੇ ਪੁਲਿਸ ਦੀ ਕਾਰਗੁਜ਼ਾਰੀ `ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।

ਜਿਸ ਵਿੱਚ ਉਹ ਬੇਕਸੂਰ ਲੋਕਾਂ `ਤੇ ਚਲਾਈਆਂ ਗਈਆਂ ਗੋਲੀਆਂ ਨੂੰ ਸਵੈ ਰੱਖਿਆ (ਸੈਲਫ ਡਿਫ਼ੈਂਸ) ਦਾ ਨਾਂਅ ਦੇ ਰਿਹਾ ਹੈ। ਸ: ਢੀਂਡਸਾ ਨੇ ਕਿਹਾ ਕਿ ਚਰਨਜੀਤ ਸ਼ਰਮਾ ਦੇ ਬਿਆਨ ਮੁਤਾਬਕ ਗੋਲੀ ਚਲਾਉਣ ਦਾ ਆਦੇਸ਼ ਉਪਰੋਂ ਨਹੀ ਆਇਆ ਸੀ ਸਗੋਂ ਪੁਲਿਸ ਨੇ ਸੈਲਫ ਡਿਫੈਂਸ ਵਿੱਚ ਗੋਲੀ ਚਲਾਈ ਸੀ। ਜਿਸਦਾ ਸਿੱਧਾ ਮਤਲਬ ਹੈ ਕਿ ਗੋਲੀ ਚਲਾਉਣ ਦੇ ਆਦੇਸ਼ ਮੌਕੇ `ਤੇ ਮੌਜੂਦ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੇ ਖੁਦ ਦਿੱਤੇ ਸਨ ਪਰ ਦੂਜੇ ਪਾਸੇ ਉਹ ਆਪਣੇ ਆਪ ਨੂੰ ਬੇਕਸੂਰ ਵੀ ਦੱਸ ਰਿਹਾ ਹੈ।

ਸ: ਢੀਂਡਸਾ ਨੇ ਕਿਹਾ ਕਿ ਜੇਕਰ ਗੋਲੀ ਚਲਾਉਣ ਦੇ ਆਦੇਸ਼ ਚਰਨਜੀਤ ਸ਼ਰਮਾ ਨੇ ਦਿੱਤੇ ਸਨ ਤਾਂ ਉਹ ਬੇਕਸੂਰ ਕਿਵੇਂ ਹੋ ਸਕਦਾ ਹੈ? ਸ: ਢੀਂਡਸਾ ਨੇ ਕਿਹਾ ਕਿ ਚਰਨਜੀਤ ਸ਼ਰਮਾ ਵੱਲੋਂ ਦਿੱਤਾ ਗਿਆ ਬਿਆਨ ਆਪਸ ਵਿੱਚ ਹੀ ਮੇਲ ਨਹੀ ਖਾਹ ਰਿਹਾ ਹੈ। ਜਿਸ ਨਾਲ ਇਹ ਗੱਲ ਸਿੱਧ ਹੁੰਦੀ ਹੈ ਕਿ ਉਨ੍ਹਾਂ ਨੇ ਕਿਸੇ ਡੂੰਘੀ ਸਾਜਿਸ਼ ਦੇ ਤਹਿਤ ਜਨਤਕ ਤੌਰ `ਤੇ ਇਹ ਬਿਆਨ ਦਿੱਤਾ ਹੈ।

ਸ: ਢੀਂਡਸਾ ਨੇ ਕਿਹਾ ਕਿ ਗੁਰੂ ਦੀ ਬੇਅਦਬੀ ਦਾ ਇਨਸਾਫ਼ ਮੰਗ ਕੇ ਸ਼ਾਂਤਮਈ ਢੰਗ ਨਾਲ ਪਾਠ ਕਰ ਰਹੇ ਲੋਕਾਂ ਤੋਂ ਪੁਲਿਸ ਨੂੰ ਕੀ ਖਤਰਾ ਪੈਦਾ ਹੋ ਗਿਆ ਸੀ? ਜਿਹੜਾ ਪੁਲਿਸ ਨੂੰ ਉਨ੍ਹਾਂ `ਤੇ ਗੋਲੀਆਂ ਚਲਾਉਣੀਆਂ ਪੈ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਚਰਨਜੀਤ ਸ਼ਰਮਾ ਚੋਣਾਂ ਦੌਰਾਨ ਕਿਸੇ ਵਿਸੇ਼ਸ਼ ਧਿਰ ਨੂੰ ਸਿਆਸੀ ਲਾਹਾ ਦੇਣ ਲਈ ਭਾਵੇਂ ਅਜਿਹੇ ਬਿਆਨ ਦੇ ਰਿਹਾ ਹੈ ਪਰ ਸਿੱਖ ਕੌਮ ਭਲੀ- ਭਾਂਤੀ ਜਾਣਦੀ ਹੈ ਕਿ ਇਸ ਘਟਨਾ ਦੇ ਪਿੱਛੇ ਕਿਨ੍ਹਾਂ ਵੱਡੇ ਸਿਆਸੀ ਮਗਰਮੱਛਾਂ ਦਾ ਹੱਥ ਹੈ।

ਉਨ੍ਹਾਂ ਕਿਹਾ ਕਿ ਘਟਨਾ ਦੇ ਇਨੇ ਸਾਲ ਤੱਕ ਚਰਨਜੀਤ ਸ਼ਰਮਾ ਦਾ ਚੁੱਪ ਰਹਿਣਾ ਅਤੇ ਅਚਾਨਕ ਚੋਣਾਂ ਨੇੜੇ ਆਉਣ `ਤੇ ਆਪਣੇ ਅਤੇ ਸ਼ਾਜਿਸ਼ ਰਚਣ ਵਾਲਿਆਂ ਦੇ ਬਚਾਅ ਵਿੱਚ ਜਨਤਕ ਤੌਰ `ਤੇ ਇੱਕ ਨਿੱਜੀ ਟੀਵੀ ਚੈਨਲ ਨੂੰ ਬਿਆਨ ਦੇਣ ਨਾਲ ਘਟਨਾ ਦੇ ਅਸਲ ਦੋਸ਼ੀਆਂ ਨੂੰ ਸਿਆਸੀ ਲਾਹਾ ਪਹੁੰਚਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਅਤੇ ਸਮੂਹ ਸਿੱਖ ਸੰਗਤ ਨੂੰ ਚਰਨਜੀਤ ਸ਼ਰਮਾ ਦੇ ਇਸ ਬਿਆਨ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਇਸ ਡੂੰਘੀ ਸਾਜਿਸ਼ ਤੋਂ ਪਰਦਾ ਚੁੱਕਿਆ ਜਾ ਸਕੇ।

ਸ: ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਾਮਲੇ ਦੀ ਜਾਂਚ ਛੇਤੀ ਮੁਕੰਮਲ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION