34 C
Delhi
Tuesday, April 23, 2024
spot_img
spot_img

ਬਲਦੇਵ ਸਿੰਘ ਪਠਲਾਵਾ ਦੇ ਪੁੱਤਰ ਫ਼ਤਹਿ ਸਿੰਘ ਨੇ ਕੋਰੋਨਾ ਨੂੰ ਮਾਤ ਦੇਣ ਉਪਰੰਤ ਕੀਤੀ ਇਹ ਅਪੀਲ

ਨਵਾਂਸ਼ਹਿਰ, 6 ਅਪ੍ਰੈਲ, 2020 –
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕੋਰੋਨਾ ਵਾਇਰਸ ਤੋਂ ਮੁਕਤ ਹੋਏ ਪਠਲਾਵਾ ਦੇ ਨੌਜੁਆਨ ਫ਼ਤਹਿ ਸਿੰਘ (35) ਨੇ ਅੱਜ ਪਹਿਲੀ ਵਾਰ ਪੰਜਾਬ ਦੇ ਲੋਕਾਂ ਦੇ ਰੂ-ਬ-ਰੂ ਹੁੰਦੇ ਹੋਏ ਅਪੀਲ ਕੀਤੀ ਹੈ ਕਿ ਕੋਵਿਡ-19 ਦਾ ਮੁਕਾਬਲਾ ਘਰਾਂ `ਚ ਰਹਿ ਕੇ, ਸਿਹਤ ਵਿਭਾਗ ਵਲੋਂ ਦੱਸਿਆ ਪੂਰਾ ਪਰਹੇਜ਼ ਕਰਕੇ ਅਤੇ ਆਪਣੀ ਅੰਦਰੂਨੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਕੇ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਉਹ ਜਦੋਂ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਆਪਣੇ ਪਰਿਵਾਰ ਸਮੇਤ ਇਲਾਜ਼ ਲਈ ਆਏ ਹਨ, ਉਦੋਂ ਤੋਂ ਹੀ ਮੈਡੀਕਲ ਟੀਮ ਵਲੋਂ ਕੀਤੀ ਸਾਂਭ-ਸੰਭਾਲ ਅਤੇ ਦਿੱਤੀ ਲੋੜੀਂਦੀ ਦਵਾਈ ਅਤੇ ਪੌਸ਼ਟਿਕ ਅਹਾਰ ਲੈ ਰਹੇ ਹਨ ਅਤੇ ਡਾਕਟਰਾਂ ਦੀ ਸਾਂਭ-ਸੰਭਾਲ ਦਾ ਹੀ ਨਤੀਜਾ ਹੈ ਕਿ ਉਹ ਦੂਸਰੀ ਵਾਰ ਕੀਤੇ ਟੈਸਟ ਵਿੱਚ ਨੈਗਟਿਵ ਆਉਣ ਬਾਅਦ ਬਿਮਾਰੀ ਤੋਂ ਮੁਕਤ ਐਲਾਨਿਆ ਗਿਆ ਹੈ।

ਫ਼ਤਹਿ ਸਿੰਘ ਜੋ ਕਿ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੀੜਤ ਸਵ. ਬਲਦੇਵ ਸਿੰਘ ਪਠਲਾਵਾ ਦਾ ਪੁੱਤਰ ਹੈ, ਨੇ ਸਿਵਲ ਹਸਪਤਾਲ ਨਵਾਂਸ਼ਹਿਰ `ਚੋਂ ਮਿਲੇ ਇਲਾਜ਼ `ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਇਲਾਜ਼ ਦੇ ਨਾਲ ਅੰਦਰੂਨੀ ਇੱਛਾ ਸ਼ਕਤੀ ਦਾ ਮਜ਼ਬੂਤ ਹੋਣਾ ਵੀ ਇਸ ਬਿਮਾਰੀ ਦਾ ਟਾਕਰਾ ਕਰਨ ਵਿੱਚ ਮਦਦ ਕਰਦਾ ਹੈ। ਉਸ ਨੇ ਇਸ ਗੱਲ `ਤੇ ਵੀ ਖੁਸ਼ੀ ਪ੍ਰਗਟਾਈ ਕਿ ਉਸ ਦਾ ਬਾਕੀ ਪਰਿਵਾਰ ਵੀ ਸਿਹਤਯਾਬ ਹੋ ਰਿਹਾ ਹੈ ਅਤੇ ਉਹ ਇਕੱਠੇ ਘਰ ਜਾਣਗੇ।

ਫ਼ਤਹਿ ਸਿੰਘ ਨੇ ਦੱਸਿਆ ਕਿ ਜਿਸ ਦਿਨ ਉਹ ਸਿਵਲ ਹਸਪਤਾਲ ਨਵਾਂਸ਼ਹਿਰ `ਚ ਆਏ ਸਨ, ਉਸ ਦਿਨ ਤੋਂ ਹੀ ਉਨ੍ਹਾਂ ਨੂੰ ਪ੍ਰਮਾਤਮਾ `ਤੇ ਆਪਣੇ ਸਾਰੇ ਜੀਆਂ ਦੇ ਤੰਦਰੁਸਤ ਹੋਣ ਦਾ ਵਿਸ਼ਵਾਸ ਸੀ ਤੇ ਅੱਜ ਉਸ ਵਿਸ਼ਵਾਸ ਨੂੰ ਬਲ ਵੀ ਮਿਲਿਆ ਹੈ।

ਠੀਕ ਹੋਣ ਤੋਂ ਬਾਅਦ ਸਿਵਲ ਹਸਪਤਾਲ ਦੇ ਕੁਆਰਨਟਾਇਨ ਵਾਰਡ `ਚ ਗੱਲਬਾਤ ਕਰਦਿਆ ਫਤਹਿ ਸਿੰਘ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਬਜਾਏ ਸਿਹਤ ਵਿਭਾਗ ਵਲੋਂ ਦੱਸੀਆ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਕਰਫਿ਼ਊ ਦੌਰਾਨ ਘਰਾਂ `ਚ ਟਿਕ ਕੇ ਰਹਿਣ, ਆਪਣੇ ਹੱਥਾਂ ਨੂੰ ਸਾਬਣ ਨਾਲ ਜਾਂ ਸੈਨੀਟਾਇਜ਼ਰ ਨਾਲ ਵਾਰ ਵਾਰ ਧੋਣ, ਬਹੁਤ ਹੀ ਮਜ਼ਬੂਰੀ ਦੀ ਹਾਲਤ `ਚ ਬਾਹਰ ਨਿਕਲਣ `ਤੇ ਮੂੰਹ `ਤੇ ਮਾਸਕ ਲਾਉਣ ਅਤੇ ਦੂਸਰੇ ਵਿਅਕਤੀ ਤੋਂ ਘੱਟੋ ਘੱਟ ਡੇਢ ਮੀਟਰ ਦੀ ਦੂਰੀ ਰੱਖਣ `ਤੇ ਭੀੜ ਵਿੱਚ ਬਿਲਕੁਲ ਵੀ ਨਾ ਜਾਣ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION