26.7 C
Delhi
Thursday, April 25, 2024
spot_img
spot_img

ਬਰਿੰਦਰ ਢਿੱਲੋਂ, ਬੰਟੀ ਸ਼ੈਲਕੇ ਨੇ ਇੰਡੀਆ ਗੇਟ ’ਤੇ ਟਰੈਕਟਰ ਸਾੜਣ ਦੇ ਮਾਮਲੇ ’ਚ ਗ੍ਰਿਫ਼ਤਾਰੀ ਦਿੱਤੀ

ਯੈੱਸ ਪੰਜਾਬ
ਨਵੀਂ ਦਿੱਲੀ, 29 ਸਤੰਬਰ, 2020:

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ:ਬਰਿੰਦਰ ਸਿੰਘ ਢਿੱਲੋਂ, ਕੁਲ ਹਿੰਦ ਯੂਥ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਬੰਟੀ ਸ਼ੈਲਕੇ ਅਤੇ ਕੁਝ ਹੋਰ ਯੂਥ ਕਾਂਗਰਸ ਆਗੂਆਂ ਨੇ ਅੱਜ ਤਿਲਕ ਨਗਰ ਥਾਣੇ ਵਿੱਚ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਜਿਸ ਮਗਰੋਂ ਉਨ੍ਹਾਂ ਦੀ ਬਾਕਾਇਦਾ ਗ੍ਰਿਫ਼ਤਾਰੀ ਪਾ ਲਈ ਗਈ ਹੈ।

ਮਾਮਲਾ ਬੀਤੇ ਕਲ੍ਹ ਇੰਡੀਆ ਗੇਟ ਸਾਹਮਣੇ, ਰਾਜਪਥ ’ਤੇ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ’ਚ ਉਸ ਰੋਸ ਪ੍ਰਦਰਸ਼ਨ ਦਾ ਹੈ ਜਿਸ ਤਹਿਤ ਟਾਟਾ-407 ਵਾਹਨ ਵਿੱਚ ਲਿਜਾਇਆ ਗਿਆ ਇਕ ਟਰੈਕਟਰ ਸਾੜਿਆ ਗਿਆ ਸੀ।

ਇਸ ਸੰਦਰਭ ਵਿੱਚ ਥਾਣਾ ਤਿਲਕ ਨਗਰ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੰਜਾਬ ਦੇ ਪੰਜ ਯੂਥ ਕਾਂਗਰਸ ਆਗੂਆਂ ਨੂੰ ਕਲ੍ਹ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸ: ਢਿੱਲੋਂ, ਸ੍ਰੀ ਸ਼ੈਲਕੇ ਅਤੇ ਹੋਰ ਯੂਥ ਕਾਂਗਰਸ ਆਗੂ ਅੱਜ ਖ਼ੁਦ ਥਾਣਾ ਤਿਲਕ ਨਗਰ ਗਏ ਅਤੇ ਇਸ ਮਾਮਲੇ ਵਿੱਚ ਆਪਣੀ ਗ੍ਰਿਫ਼ਤਾਰੀ ਦਿੱਤੀ ਜਿਸ ਮਗਰੋਂ ਉਹਨਾਂ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION