29 C
Delhi
Thursday, April 18, 2024
spot_img
spot_img

ਬਰਾਜ਼ੀਲ ਡੈੱਫ ਉਲੰਪਿਕਸ ‘ਚ ਸੋਨ ਤਗਮਾ ਜੇਤੂ ਰੈਸਲਰ ਸੁਮਿਤ ਦਹੀਆ ਦਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਨਮਾਨ

ਯੈੱਸ ਪੰਜਾਬ
ਪਟਿਆਲਾ, 28 ਮਈ, 2022 –
ਪਟਿਆਲਾ ਦੇ ਸਕੂਲ ਫਾਰ ਦਾ ਡੈੱਫ, ਸੈਫ਼ਦੀਪੁਰ ਦੇ ਵਿਦਿਆਰਥੀ ਰਹੇ ਸੁਮਿਤ ਦਹੀਆ ਨੇ ਬਰਾਜ਼ੀਲ ਵਿਖੇ ਮਈ 2022 ਦੌਰਾਨ ਹੋਈਆਂ ਡੈੱਫ ਉਲੰਪਿਕਸ ਵਿੱਚ ਕੁਸ਼ਤੀ (ਰੈਸਲਿੰਗ) ‘ਚ ਸੋਨ ਤਗਮਾ ਜਿੱਤਿਆ ਹੈ। ਅੱਜ ਇੱਥੇ ਪੁੱਜੇ ਸੁਮਿਤ ਦਹੀਆ ਦਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਨਮਾਨ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਸੁਸਾਇਟੀ ਫਾਰ ਵੈਲਫੇਅਰ ਆਫ਼ ਦੀ ਹੈਂਡੀਕੈਪਡ ਦੇ ਸਕੱਤਰ ਕਰਨਲ (ਰਿਟਾ) ਕਰਮਿੰਦਰ ਸਿੰਘ, ਖ਼ਜ਼ਾਨਚੀ ਪਵਨ ਗੋਇਲ, ਪ੍ਰਿੰਸੀਪਲ ਰੇਨੂ ਸਿੰਗਲਾ ਅਤੇ ਸੁਮਿਤ ਦੇ ਦਾਦਾ ਰਾਜੇਸ਼ ਕੁਮਾਰ, ਚਾਚਾ ਮੁਕੇਸ਼ ਦਹੀਆ, ਸੰਜੇ ਕੁਮਾਰ ਤੇ ਯੋਗੇਸ਼ ਕੁਮਾਰ, ਸਕੂਲ ਦੇ ਅਧਿਆਪਕ ਅਲਕਾ ਤੇ ਰਜਨੀ ਸਮੇਤ ਵਿਦਿਆਰਥੀ ਵੀ ਮੌਜੂਦ ਸਨ।

ਸੁਮਿਤ ਨੂੰ ਸਕੂਲ ਫਾਰ ਦਾ ਡੈੱਫ ਦੇ ਵਿਦਿਆਰਥੀਆਂ ਸਮੇਤ ਸਾਰੇ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ‘ਚ ਸਪੈਸ਼ਲ ਵਿਦਿਆਰਥੀਆਂ (ਦਿਵਿਆਂਗਜਨਾਂ) ਅਤੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਆਮ ਵਿਦਿਆਰਥੀਆਂ ਦਰਮਿਆਨ ਟੀਮ ਖੇਡਾਂ ਦੇ ਸਾਂਝੇ ਖੇਡ ਮੁਕਾਬਲੇ ਕਰਵਾਏ ਜਾਣਗੇ।

ਇਸ ਲਈ ਉਨ੍ਹਾਂ ਨੇ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੂੰ ਕਰਨਲ ਕਰਮਿੰਦਰ ਸਿੰਘ ਨਾਲ ਤਾਲਮੇਲ ਕਰਕੇ ਇੱਕ ਤਜ਼ਵੀਜ ਬਣਾਉਣ ਲਈ ਵੀ ਆਖਿਆ। ਉਨ੍ਹਾਂ ਹੋਰ ਕਿਹਾ ਕਿ ਸਪੈਸ਼ਲ ਬੱਚਿਆਂ ਨੂੰ ਖੇਡਾਂ ਦੀ ਸਿਖਲਾਈ ਦੇਣ ਲਈ ਵੀ ਖੇਡ ਵਿਭਾਗ ਦੀ ਤਰਫ਼ੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਹਰਿਆਣਾ ਨਾਲ ਸਬੰਧਤ ਸੁਮਿਤ ਦਹੀਆ ਨੇ ਡੈਫ਼ ਸਕੂਲ, ਆਪਣੇ ਸਾਥੀ ਵਿਦਿਆਰਥੀਆਂ ਸਮੇਤ ਪਟਿਆਲਾ ਦਾ ਮਾਣ ਵਧਾਉਂਦਿਆਂ ਇਸ ਤੋਂ ਪਹਿਲਾਂ ਟੋਕੀਓ ਡੈਫ਼ਉਲੰਪਿਕਸ ‘ਚ ਵੀ ਕਾਂਸੀ ਤਗਮਾ ਵੀ ਜਿੱਤਿਆ ਸੀ। ਸਾਕਸ਼ੀ ਸਾਹਨੀ ਨੇ ਸੁਮਿਤ ਦਹੀਆ ਦੀ ਇਸ ਜਿੱਤ ਲਈ ਵਧਾਈ ਦਿੰਦਿਆਂ ਭਵਿੱਖ ‘ਚ ਹੋਰ ਵੀ ਅੱਗੇ ਵਧਣ ਦੀ ਕਾਮਨਾ ਕੀਤੀ ਤੇ ਕਿਹਾ ਕਿ ਉਹ ਬਾਕੀ ਵਿਦਿਆਰਥੀਆਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪ੍ਰੇਰਤ ਕਰਨ ‘ਚ ਆਪਣੀ ਭੂਮਿਕਾ ਨਿਭਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਪੈਸ਼ਲ ਬੱਚਿਆਂ ‘ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੁੰਦੀ ਬਲਕਿ ਲੋੜ ਹੈ ਕਿ ਇਨ੍ਹਾਂ ਦੀ ਛੁਪੀ ਪ੍ਰਤਿਭਾ ਨੂੰ ਉਭਾਰ ਕੇ ਅੱਗੇ ਲਿਆਂਦਾ ਜਾਵੇ। ਉਨ੍ਹਾਂ ਨੇ ਸਪੈਸ਼ਲ ਅਤੇ ਆਮ ਵਿਦਿਆਰਥੀਆਂ ਦੇ ਸਾਂਝੇ ਖੇਡ ਮੁਕਾਬਲੇ ਕਰਵਾਏ ਜਾਣ ਦਾ ਮਕਸਦ ਦੱਸਦਿਆਂ ਕਿਹਾ ਕਿ ਦੋਵਾਂ ਤਰ੍ਹਾਂ ਦੇ ਬੱਚਿਆਂ ਦਰਮਿਆਨ ਆਪਸੀ ਸੰਵਾਂਦ ਕਰਵਾਉਣਾ ਤੇ ਇੱਕ ਦੂਜੇ ਤੋਂ ਕੁਝ ਨਾ ਕੁਝ ਸਿੱਖਣ ਦਾ ਮੌਕਾ ਪ੍ਰਦਾਨ ਕਰਨ ਲਈ ਇਹ ਮੁਕਾਬਲੇ ਕਰਵਾਏ ਜਾਣਗੇ।

ਡੀ.ਸੀ. ਨੇ ਅੱਗੇ ਕਿਹਾ ਕਿ ਬੋਲਣ ਤੇ ਸੁਨਣ ਅਤੇ ਦੇਖਣ ਤੋਂ ਅਸਮਰੱਥ ਵਿਦਿਆਰਥੀਆਂ ਦੀਆਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਆਮ ਵਿਦਿਆਰਥੀਆਂ ਨਾਲ ਸਾਂਝੀਆਂ ਟੀਮਾਂ ਬਣਾਈਆਂ ਜਾਣਗੀਆਂ ਅਤੇ ਇਨ੍ਹਾਂ ਦੇ ਟੀਮ ਖੇਡਾਂ ਵਾਲੇ ਸਾਂਝੇ ਮੁਕਾਬਲੇ ਕਰਵਾਏ ਜਾਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION