35.1 C
Delhi
Friday, March 29, 2024
spot_img
spot_img

ਬਰਗਾੜੀ ਮਾਮਲੇ ਦੇ ਇਨਸਾਫ਼ ਲਈ ਅਕਾਲੀ ਦਲ ਮਾਨ ਵੱਲੋਂ ਕੌਮੀ ਪੰਥਕ ਮੋਰਚਾ 1 ਜੁਲਾਈ ਤੋਂ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 25 ਜੂਨ, 2021:
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੀ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ 04 ਜੂਨ 2021 ਨੂੰ ਹੋਈ ਸੰਜ਼ੀਦਗੀ ਭਰੀ ਇਕੱਤਰਤਾ ਵਿਚ ਵੱਖ-ਵੱਖ ਮੁੱਦਿਆ ਉਤੇ ਵਿਚਾਰ ਕਰਦੇ ਹੋਏ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਜਿਸ ਨਾਲ ਮੌਜੂਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੇ ਬਰਗਾੜੀ ਮੋਰਚੇ ਦੀ ਸਟੇਜ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਲੱਖਾਂ ਸੰਗਤਾਂ ਦੀ ਹਾਜ਼ਰੀਨ ਗਿਣਤੀ ਵਿਚ ਇਹ ਵਾਅਦਾ ਕੀਤਾ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਅਤੇ ਬਹਿਬਲ ਕਲਾਂ, ਕੋਟਕਪੂਰਾ ਵਿਖੇ ਸਰਕਾਰੀ ਹੁਕਮਾਂ ਅਧੀਨ ਗੋਲੀ ਚਲਾਕੇ ਦੋ ਸਿੰਘ ਸ਼ਹੀਦ ਕਰਨ ਅਤੇ ਜਖ਼ਮੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਕੇ ਸਜ਼ਾਵਾਂ ਦਿੰਦੇ ਹੋਏ ਇਨਸਾਫ਼ ਦਿੱਤਾ ਜਾਵੇਗਾ, ਉਸ ਕੀਤੇ ਬਚਨ ਤੋਂ ਮੁੰਨਕਰ ਹੋਣ ਦੀ ਬਦੌਲਤ ਉਪਰੋਕਤ ਮੀਟਿੰਗ ਵਿਚ 01 ਜੁਲਾਈ 2021 ਨੂੰ ਸਮੁੱਚੀ ਸਿੱਖ ਕੌਮ ਅਤੇ ਪੰਥ ਦਰਦੀਆ ਦੇ ਬਿਨ੍ਹਾਂ ਤੇ ਇਨਸਾਫ਼ ਪ੍ਰਾਪਤੀ ਲਈ ਮੋਰਚਾ ਫਿਰ ਤੋਂ ਸੁਰੂ ਕਰਨ ਦਾ ਫੈਸਲਾ ਹੋਇਆ ਸੀ ।

ਉਸ ਫੈਸਲੇ ਨੂੰ ਮੁੱਖ ਰੱਖਦੇ ਹੋਏ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ, ਸਰਕਲ ਪ੍ਰਧਾਨਾਂ, ਹਮਦਰਦਾਂ, ਸਮਰਥਕਾਂ ਤੇ ਸਮੁੱਚੇ ਖ਼ਾਲਸਾ ਪੰਥ ਨੂੰ ਉਸ ਮੋਰਚੇ ਲਈ ਤਿਆਰ-ਬਰ-ਤਿਆਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ, ਉਥੇ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਹ ਕੌਮੀ ਫੈਸਲਾਕੁੰਨ ਪੰਥਕ ਮੋਰਚਾ ਕਿਹੜੇ ਸਥਾਂਨ ਤੋਂ ਸੁਰੂ ਕਰਨਾ ਹੈ ਅਤੇ ਇਸ ਮੋਰਚੇ ਦੀ ਅਗਵਾਈ ਕਿਹੜੀ ਪੰਥਕ ਸਖਸ਼ੀਅਤ ਕਰੇਗੀ, ਉਸਦਾ ਐਲਾਨ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੋਰਚੇ ਦੀ ਸੁਰੂਆਤ ਵਾਲੇ ਦਿਨ ਖੁਦ ਕਰਨਗੇ ।

ਇਸ ਲਈ ਸਮੁੱਚੇ ਪੰਥ ਦਰਦੀ ਆਪਣੇ ਅਗਲੇ ਸੰਘਰਸ਼ ਦੀ ਕਾਮਯਾਬੀ ਦੀ ਤਿਆਰੀ ਲਈ ਹੁਣੇ ਤੋਂ ਹੀ ਆਪੋ-ਆਪਣੇ ਪਿੰਡਾਂ, ਗਲੀ-ਮੁਹੱਲਿਆ, ਵਾਰਡਾਂ, ਸ਼ਹਿਰਾਂ, ਕਸਬਿਆ ਤੇ ਚੋਣ ਹਲਕਿਆ ਵਿਚ ਸਾਭ ਲੈਣ । ਤਾਂ ਕਿ ਹਕੂਮਤੀ ਸਾਜ਼ਿਸਾਂ ਸਾਡੇ ਇਸ ਸੁਰੂ ਹੋਣ ਜਾ ਰਹੇ ਕੌਮ ਪੱਖੀ ਮੋਰਚੇ ਵਿਚ ਕਿਸੇ ਤਰ੍ਹਾਂ ਦੀ ਵੀ ਵਿਘਨ ਜਾਂ ਰੁਕਾਵਟ ਨਾ ਪਾ ਸਕਣ ।”

ਇਹ ਅਪੀਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ, ਮੈਬਰਾਂ ਦੇ ਨਾਲ-ਨਾਲ ਸਮੁੱਚੀਆ ਪੰਥਕ ਜਥੇਬੰਦੀਆਂ, ਟਕਸਾਲਾ, ਫੈਡਰੇਸ਼ਨਾਂ, ਰਾਗੀਆ, ਢਾਡੀਆ, ਪ੍ਰਚਾਰਕਾਂ, ਕਥਾਵਾਚਕਾਂ, ਵਿਦਿਆਰਥੀਆ, ਮੁਲਾਜ਼ਮਾਂ, ਆੜਤੀਆ, ਕਿਸਾਨ-ਮਜ਼ਦੂਰ ਯੂਨੀਅਨਾਂ ਆਦਿ ਨੂੰ ਕੌਮ ਅਤੇ ਪੰਥ ਦੇ ਬਿਨ੍ਹਾਂ ਤੇ ਕਰਦੇ ਹੋਏ ਤਿਆਰ-ਬਰ-ਤਿਆਰ ਰਹਿਣ ਅਧੀਨ ਕੀਤੀ ।

ਉਨ੍ਹਾਂ ਸਮੁੱਚੇ ਖ਼ਾਲਸਾ ਪੰਥ ਦਰਦੀਆ, ਸੰਗਠਨਾਂ ਦਾ ਇਸ ਗੱਲੋਂ ਤਹਿ ਦਿਲੋ ਧੰਨਵਾਦ ਕੀਤਾ ਕਿ ਬਰਗਾੜੀ ਵਿਖੇ ਚੱਲੇ ਕਾਮਯਾਬ ਮੋਰਚੇ ਦਾ ਸਿਹਰਾ ਵੀ ਗੁਰੂਰੂਪੀ ਖ਼ਾਲਸਾ ਸੰਗਤ ਨੂੰ ਜਾਂਦਾ ਹੈ ਜਿਨ੍ਹਾਂ ਨੇ ਤਨ-ਮਨ-ਧਨ ਪੱਖੋ ਵੱਡਾ ਸਹਿਯੋਗ ਦੇ ਕੇ ਬਰਗਾੜੀ ਮੋਰਚੇ ਦੀ ਗੱਲ ਨੂੰ ਕੌਮਾਂਤਰੀ ਸਫ਼ਾ ਵਿਚ ਉਭਾਰਨ ਦੇ ਨਾਲ-ਨਾਲ ਉਨ੍ਹਾਂ ਮੁਲਕਾਂ ਦੇ ਨਿਵਾਸੀਆ ਅਤੇ ਕੌਮਾਂ ਦੀ ਆਪਣੇ ਮੋਰਚੇ ਪ੍ਰਤੀ ਹਮਦਰਦੀ ਹਾਸਲ ਕੀਤੀ ਸੀ । ਜੋ 01 ਜੁਲਾਈ 2021 ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਤੇ ਸੰਘਰਸੀ ਢੰਗਾਂ ਨੂੰ ਮੁੱਖ ਰੱਖਕੇ ਪੂਰੀ ਦ੍ਰਿੜਤਾ ਤੇ ਮਜ਼ਬੂਤੀ ਨਾਲ ਮੋਰਚਾ ਸੁਰੂ ਕਰਨ ਜਾ ਰਹੇ ਹਨ।

ਉਸ ਵਿਚ ਵੀ ਖ਼ਾਲਸਾ ਪੰਥ ਪਹਿਲੇ ਦੀ ਤਰ੍ਹਾਂ ਹਰ ਖੇਤਰ ਵਿਚ ਆਪੋ-ਆਪਣਾ ਯੋਗਦਾਨ ਪਾਉਣ ਅਤੇ ਉਸ ਮੋਰਚੇ ਦੀ ਕਾਮਯਾਬੀ ਤੱਕ ਸਹਿਯੋਗ ਕਰਨ ਤਾਂ ਕਿ ਮੁਕਾਰਤਾ ਅਤੇ ਧੋਖਿਆ ਨਾਲ ਭਰੇ ਹੁਕਮਰਾਨਾਂ ਦੇ ਸਿਆਸੀ ਪੈਤੜਿਆ ਨੂੰ ਸਮਝਦੇ ਹੋਏ ਖ਼ਾਲਸਾ ਪੰਥ ਵੀ ਹੁਕਮਰਾਨਾਂ ਨੂੰ ਆਪਣੀਆ ਰਵਾਇਤਾ ਅਨੁਸਾਰ ਜੁਆਬ ਵੀ ਦੇ ਸਕੇ ਅਤੇ ਦਲੀਲ ਸਹਿਤ ਇਸ ਸੁਰੂ ਹੋਣ ਜਾ ਰਹੇ ਮੋਰਚੇ ਦੇ ਮਕਸਦ ਨੂੰ ਘਰ-ਘਰ ਤੱਕ ਪਹੁੰਚਾਕੇ ਇਸ ਮੋਰਚੇ ਦੀ ਆਪ ਜੀ ਦੀਆਂ ਭਾਵਨਾਵਾਂ ਅਨੁਸਾਰ ਫ਼ਤਹਿ ਪ੍ਰਾਪਤ ਕਰ ਸਕੇ ।

ਸ. ਟਿਵਾਣਾ ਨੇ ਪਾਰਟੀ ਦੇ ਬਿਨ੍ਹਾਂ ਤੇ ਸਮੁੱਚੇ ਖ਼ਾਲਸਾ ਪੰਥ ਅਤੇ ਪੰਥ ਦਰਦੀਆ ਨੂੰ ਵਿਸ਼ਵਾਸ ਦਿਵਾਇਆ ਕਿ ਬੀਤੇ ਸਮੇਂ ਵਿਚ ਵੀ ਕਿਸੇ ਸਖਸ਼ੀਅਤ ਜਾਂ ਆਗੂ ਨੇ ਧੋਖਾ ਨਹੀਂ ਦਿੱਤਾ, ਬਲਕਿ ਮੋਰਚੇ ਦੇ ਸੰਚਾਲਕਾ ਤੇ ਪ੍ਰਬੰਧਕਾਂ ਵੱਲੋਂ ਹੁਕਮਰਾਨਾਂ ਵੱਲੋਂ ਕੀਤੇ ਬਚਨਾਂ ਉਤੇ ਵਿਸਵਾਸ ਕਰਨਾ ਹੀ ਰੁਕਾਵਟ ਬਣ ਗਿਆ । ਜੋ ਕਿ ਸੁਰੂ ਹੋਣ ਵਾਲੇ ਇਸ ਮੋਰਚੇ ਵਿਚ ਅਜਿਹੀ ਕੋਈ ਗੱਲ ਨਹੀਂ ਹੋਵੇਗੀ ਜਿਸ ਨਾਲ ਪੰਥ ਦਰਦੀਆ ਨੂੰ ਫਿਰ ਤੋਂ ਨਮੋਸੀ ਦੇਖਣੀ ਪਵੇ ਜਾਂ ਇਨਸਾਫ਼ ਪ੍ਰਾਪਤੀ ਤੋਂ ਪਹਿਲੇ ਅਜਿਹੇ ਮੋਰਚੇ ਨੂੰ ਖ਼ਤਮ ਕਰਨਾ ਪਵੇ।

ਕੌਮੀ ਸੰਬੰਧਤ ਸਮੱਸਿਆਵਾ ਅਤੇ ਮਸਲਿਆ ਦੇ ਸਹੀ ਹੱਲ ਤੋਂ ਬਿਨ੍ਹਾਂ ਸ. ਮਾਨ ਅਤੇ ਪਾਰਟੀ ਅਜਿਹਾ ਕਦਾਚਿਤ ਨਹੀਂ ਕਰੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਰ ਪੰਥ ਦਰਦੀ ਸ. ਮਾਨ ਦੀ ਸੰਜ਼ੀਦਗੀ, ਦ੍ਰਿੜਤਾ, ਦੂਰਅੰਦੇਸ਼ੀ ਅਤੇ ਸੰਘਰਸ਼ੀਲ ਜੀਵਨ ਉਤੇ ਵਿਸਵਾਸ ਕਰਦੇ ਹੋਏ ਇਸ ਸੁਰੂ ਹੋਣ ਜਾ ਰਹੇ ਮੋਰਚੇ ਵਿਚ ਮੰਜ਼ਿਲ ਦੀ ਪ੍ਰਾਪਤੀ ਤੱਕ ਹਰ ਪੱਖੋ ਸਹਿਯੋਗ ਕਰਕੇ ਕੌਮੀ ਫਰਜਾਂ ਦੀ ਪੂਰਤੀ ਕਰਨਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION