ਅੱਜ-ਨਾਮਾ
ਬਰਗਾੜੀ ਕਾਂਡ ਦੀ ਜਾਂਚ ਸੀ ਰੁਕੀ ਹੋਈ,
ਕੱਲ੍ਹ ਦੀ ਟੁੱਟ ਗਈ ਕਹਿਣ ਬਰੇਕ ਬੇਲੀ।
ਫੜਿਆ ਗਿਆ ਵਕੀਲ ਬਰਾੜ ਸੁਣਿਆ,
ਲੱਗਣ ਵਾਲਾ ਹੈ ਕਈਆਂ ਨੂੰ ਸੇਕ ਬੇਲੀ।
ਜਾਂਚ-ਟੀਮ ਪਈ ਜਿਸ ਤਰ੍ਹਾਂ ਕੇਸ ਪਿੱਛੇ,
ਲੱਗਦੀ ਮਾਰੂਗੀ ਸਾਜਿਸ਼ ਨੂੰ ਛੇਕ ਬੇਲੀ।
ਔਕੜ ਇਹੀ ਕਿ ਰੜਕਦੀ ਟੀਮ ਥੋੜ੍ਹੀ,
ਅਫਸਰ ਇੱਕੋ ਦੇ ਉੱਤੇ ਹੀ ਟੇਕ ਬੇਲੀ।
ਕੰਮ ਤਾਂ ਵੱਡਾ ਤੇ ਟੀਮ ਨਾ ਇੱਕ ਦਿੱਸੇ,
ਵੱਖੋ-ਵੱਖ ਕਈ ਵੱਜ ਰਹੇ ਸਾਜ਼ ਬੇਲੀ।
ਤਦ ਵੀ ਕੱਲ੍ਹ ਦੀ ਕੱਲ੍ਹ ਨੂੰ ਜਾਊ ਵੇਖੀ,
ਹੋ ਗਿਆ ਫੇਰ ਹੈ ਠੋਸ ਆਗਾਜ਼ ਬੇਲੀ।
-ਤੀਸ ਮਾਰ ਖਾਂ
ਜੂਨ 18, 2020
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/