29 C
Delhi
Friday, April 19, 2024
spot_img
spot_img

ਬਦਤਰ ਕਾਨੂੰਨ ਵਿਵਸਥਾ ਨੂੰ ਲੈ ਕੇ ਡੀਜੀਪੀ ਨੂੰ ਮਿਲਿਆ ‘ਆਪ’ ਦਾ ਵਫਦ

ਚੰਡੀਗੜ, 10 ਦਸੰਬਰ, 2019 –
ਪੰਜਾਬ ਅੰਦਰ ਦਿਨੋਂ ਦਿਨ ਨਿੱਘਰਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਦਾ ਵਫ਼ਦ ਮੰਗਲਵਾਰ ਨੂੰ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਮਿਲਿਆ।

ਵਫ਼ਦ ‘ਚ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਬਲਦੇਵ ਸਿੰਘ ਜੈਤੋ, ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ, ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ, ਨੌਜਵਾਨ ਆਗੂ ਐਡਵੋਕੇਟ ਹਰਦੀਪ ਸਿੰਘ, ਵਰਿੰਦਰ ਸ਼ਰਮਾ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਸ਼ਾਮਲ ਸਨ।

ਡੀਜੀਪੀ ਨੂੰ ਮੰਗ ਪੱਤਰ ਸੌਂਪਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਡੀਜੀਪੀ ਕੋਲ ਪੰਜਾਬ ਪੁਲਿਸ ਦੇ ਕਾਂਗਰਸੀਕਰਨ ਹੋ ਜਾਣ ਦਾ ਮੁੱਦਾ ਚੁੱਕਿਆ ਅਤੇ ਪੁਲਸ ਤੰਤਰ ਨੂੰ ਸਿਆਸਤਦਾਨਾਂ ਦੇ ਚੁੰਗਲ ‘ਚ ਮੁਕਤ ਕਰਾਉਣ ਦੀ ਮੰਗ ਰੱਖੀ। ਚੀਮਾ ਅਨੁਸਾਰ ਸੂਬੇ ‘ਚ ਸੱਤਾਧਾਰੀਆਂ ਅਤੇ ਪੁਲਸ ਦੀ ਸਰਪ੍ਰਸਤੀ ਬਗੈਰ ਕੋਈ ਵੀ ਮਾਫ਼ੀਆ, ਗੈਂਗਸਟਰ, ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਤੱਤ ਸਿਰ ਨਹੀਂ ਚੁੱਕ ਸਕਦੇ।

ਉਨ੍ਹਾਂ ਕਿਹਾ ਕਿ ਗੈਂਗਸਟਰ ਦੀ ਪੁਸ਼ਤ ਪਨਾਹੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਜੋ ਬਿਆਨਬਾਜ਼ੀ ਚੱਲ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਦੋਨੋਂ ਧਿਰਾਂ (ਅਕਾਲੀ-ਕਾਂਗਰਸੀ) ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਪੂਰੀ ਸਰਪ੍ਰਸਤੀ ਦਿੰਦੀਆਂ ਹਨ। ਚੀਮਾ ਨੇ ਮੰਗ ਕੀਤੀ ਕਿ ਗੈਂਗਸਟਰਾਂ ਨੂੰ ਪਨਾਹ ਅਤੇ ਪਾਰਟੀ ਪੱਧਰ ‘ਤੇ ਤਾਕਤ ਦੇਣ ਦੇ ਦੋਸ਼ਾਂ ‘ਚ ਭਾਰਤੀ ਦੰਡ ਸਹਿੰਤਾ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਇਸ ਗਿਰੋਹ ਦਾ ਹਿੱਸਾ ਹੋਰ ਆਗੂਆਂ ‘ਤੇ ਮੁਕੱਦਮਾ ਦਰਜ਼ ਕੀਤਾ ਜਾਵੇ।

ਹਰਪਾਲ ਸਿੰਘ ਚੀਮਾ ਅਨੁਸਾਰ ਉਨ੍ਹਾਂ ਡੀਜੀਪੀ ਕੋਲ ਪੁਲਸ ਦੇ ਕੰਮਕਾਰ ਸਿੱਧੀ ਸਿਆਸੀ ਦਖ਼ਲਅੰਦਾਜ਼ੀ ਕਰ ਕੇ ਪੁਲਸ ਫੋਰਸ ਦਾ ਮਨੋਬਲ ਪੂਰੀ ਤਰਾਂ ਟੁੱਟ ਚੁੱਕਿਆ ਹੈ। ਲੁਧਿਆਣਾ ਦੇ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੀ ਮੰਤਰੀ ਭਾਰਤ ਭਾਰਤ ਭੂਸ਼ਨ ਆਸ਼ੂ ਦੇ ਦਬਾਅ ਥੱਲੇ ਮੁਅੱਤਲੀ ਅਤੇ ਇਸੇ ਮੰਤਰੀ ਦੇ ਰੋਅਬ ਥੱਲੇ ਲੁਧਿਆਣਾ ਦੇ ਏਸੀਪੀ ਜਤਿੰਦਰ ਅਰੋੜਾ ਕੋਲੋਂ ਕਾਂਗਰਸੀ ਆਗੂ ਸਾਹਮਣੇ ‘ਮੁਆਫ਼ੀ’ ਵਰਗੇ ਕੇਸਾਂ ਨੇ ਪੁਲਸ ਦੇ ਅੱਛੇ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਮਨੋਬਲ ਹੋਰ ਤੋੜ ਦਿੱਤਾ ਹੈ।

ਇਸ ਮੌਕੇ ਸਰਬਜੀਤ ਕੌਰ ਮਾਣੂੰਕੇ ਨੇ ਰਸੂਲਪੁਰ (ਜਗਰਾਓ) ਨਾਲ ਸੰਬੰਧਿਤ ਲੜਕੀ ਕੁਲਵੰਤ ਕੌਰ ਜੀਤੀ ਦਾ ਮਾਮਲਾ ਉਠਾਇਆ, ਜੋ ਆਪਣੇ ਭਰਾ ਦੀ ਗੁਹਾਰ ਲੈ ਕੇ ਪੁਲਸ ਥਾਣੇ ‘ਚ ਗਈ ਸੀ, ਜਿਸ ਨੂੰ ਬੁਰੀ ਤਰਾਂ ਟੋਰਚਰ (ਤਸ਼ੱਦਦ) ਕੀਤਾ ਗਿਆ ਅਤੇ ਉਹ 2006 ਤੋਂ ਬਿਸਤਰ ‘ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ, ਦਾ ਮਾਮਲਾ ਵੀ ਉਠਾਇਆ। ਜਦਕਿ ਕੁਲਤਾਰ ਸਿੰਘ ਸੰਧਵਾਂ ਨੇ ਸਾਦਿਕ ਦੀ ਚਰਚਿਤ ਚੋਰੀ ‘ਚ ਸਥਾਨਕ ਪੁਲਸ ਦੀ ਕਾਰਵਾਈ ‘ਤੇ ਉਗਲ ਉਠਾਈ।

ਵਿਧਾਇਕ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਮਹਿਲ ਕਲਾਂ ਟਰੱਕ ਯੂਨੀਅਨ ਦੇ 12 ਟਰੱਕ ਅਪਰੇਟਰਾਂ ‘ਤੇ ਕੀਤੇ ਝੂਠੇ ਪੁਲਸ ਕੇਸਾਂ ਦਾ ਮੁੱਦਾ ਉਠਾਇਆ। ਇਸੇ ਤਰਾਂ ਮਨਜੀਤ ਸਿੰਘ ਬਿਲਾਸਪੁਰ ਨੇ ਬਿਲਾਸਪੁਰ ਪੁਲਸ ਚੌਂਕੀ ‘ਚ ਸਟਾਫ਼ ਦੀ ਕਮੀ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਘੁੰਮਣ (ਗੁਰਦਾਸਪੁਰ) ਦੇ ਆੜ੍ਹਤੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਵਾਲੇ ਕੇਸ ‘ਚ ਸ਼ਾਮਲ ਦੋਸ਼ੀਆਂ ਦੇ ਅਜੇ ਤੱਕ ਨਾ ਫੜੇ ਜਾਣ ਦਾ ਮੁੱਦਾ ਉਠਾਇਆ।

ਪ੍ਰਿੰਸੀਪਲ ਬੁੱਧ ਰਾਮ ਅਤੇ ਮਾਸਟਰ ਬਲਦੇਵ ਸਿੰਘ ਨੇ ਹੇਠਲੇ ਪੱਧਰ ‘ਤੇ ਵਿਧਾਇਕ ਦੇ ਬਣਦੇ ਪ੍ਰੋਟੋਕੋਲ ਦਾ ਖ਼ਿਆਲ ਨਾ ਰੱਖੇ ਜਾਣ ਵੱਲ ਡੀਜੀਪੀ ਪੰਜਾਬ ਦਾ ਧਿਆਨ ਦਵਾਇਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION