35.1 C
Delhi
Friday, April 19, 2024
spot_img
spot_img

ਬਠਿੰਡਾ ਵਿਚ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਜਾਰੀ

ਬਠਿੰਡਾ, 16 ਜਨਵਰੀ, 2020:

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਪੇਸ਼ਕਸ਼ ਡਿਜ਼ੀਟਲ ਅਜਾਇਬ ਘਰ ਦੇ ਅੱਜ ਦੂਜੇ ਦਿਨ ਇਲਾਕੇ ਦੀਆਂ ਸੰਗਤਾਂ ਨੇ ਸ਼ਿਰਕਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਤੇ ਫ਼ਲਸਫੇ ਨੂੰ ਜਾਣਿਆ ।

ਅੱਜ ਦੂਜੇ ਦਿਨ ਭਾਰੀ ਗਿਣਤੀ ਵਿਚ ਸਕੂਲੀ ਬੱਚਿਆਂ ਤੋਂ ਇਲਾਵਾ ਆਸ ਪਾਸ ਦੇ ਇਲਾਕੇ ਦੇ ਨਿਵਾਸੀਆਂ ਨੇ ਵੀ ਡਿਜ਼ੀਟਲ ਮਿਊਜ਼ੀਅਮ ਵਿਖੇ ਭਰੀ ਹਾਜ਼ਰੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਸਿੱਖਿਆਵਾਂ ‘ਤੇ ਆਧਾਰਿਤ ਇਨ•ਾਂ ਪ੍ਰੋਗਰਾਮਾਂ ਰਾਹੀਂ ਸੰਗਤਾਂ ਨੇ ਗੁਰੂ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਸਬੰਧੀ ਸਿੱਖਿਆਵਾਂ ਬਾਰੇ ਜਾਣਕਾਰੀ ਇਕੱਤਰ ਕੀਤੀ।

ਇਸ ਸ਼ੋਅ ਨੂੰ ਕਰਵਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਨਜ਼ਦੀਕ ਦੇ ਇਲਾਕਿਆਂ ਦੀ ਸੰਗਤ ਤੋਂ ਇਲਾਵਾ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋਂ ਆਏ ਬੱਚਿਆਂ ਨੇ ਵੀ ਡਿਜ਼ੀਟਲ ਅਜਾਇਬ ਘਰ ਵਿਚ ਚੱਲ ਰਹੇ ਪ੍ਰੋਗਰਾਮਾਂ ਦਾ ਆਨੰਦ ਮਾਣਿਆ।

ਬੱਚਿਆਂ ਨੇ ਬਾਬਾ ਜੀ ਦੀਆਂ ਉਦਾਸੀਆਂ, ਸਿੱÎਖਿਆਵਾਂ, ਬਾਣੀ ਅਤੇ ਫਲਸਫ਼ੇ ਬਾਰੇ ਫੋਟੋਆਂ ਅਤੇ ਸੰਗੀਤ ਰਾਹੀਂ ਆਧੁਨਿਕ ਤਕਨੀਕ ਦੀ ਸਹਾਇਤਾ ਨਾਲ ਗੁਰੂ ਜੀ ਵਲੋਂ ਦਰਸਾਏ ਮਾਰਗ ਸਬੰਧੀ ਸਿੱਖਿਆਵਾਂ ਬਾਰੇ ਜਾਣਿਆ।

ਇਸ ਡਿਜੀਟਲ ਲਾਇਟ ਐਂਡ ਸਾਊਂਡ ਸ਼ੋਅ ਦੇ ਦੌਰਾਨ ਸਕੂਲੀ ਬੱਚਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵੱਖ ਵੱਖ ਥਾਵਾਂ ਦੀ ਕੀਤੀ ਯਾਤਰਾ ਸਬੰਧੀ ਲਗਾਈਆਂ ਗਈਆਂ ਤਖ਼ਤੀਆਂ ‘ਤੇ ਲਗਾਈਆਂ ਗਈਆਂ ਫ਼ੋਟੋਆਂ ਅਤੇ ਲਿਖਤਾਂ ਰਾਹੀਂ ਵੱਖ ਵੱਖ ਥਾਵਾਂ ‘ਤੇ ਬਣੇ ਗੁਰੂਦੁਆਰਿਆਂ ਬਾਰੇ ਵੀ ਜਾਣੂ ਹੋਏ।

ਕੰਪਨੀ ਦੇ ਨੁਮਾਇੰਦਿਆਂ ਨੇ ਇਹ ਵੀ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ 17 ਜਨਵਰੀ ਨੂੰ ਵੀ ਸ਼ਾਮ 6 ਵਜੇ ਤੋਂ 6:45 ਅਤੇ 7:30 ਵਜੇ ਤੋਂ 8:15 ਵਜੇ ਤੱਕ ਦੋ ਸ਼ੋਅ ਹੋਣਗੇ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION