37.8 C
Delhi
Thursday, April 25, 2024
spot_img
spot_img

ਬਠਿੰਡਾ ਵਿਚ ਕੋਰੋਨਾ ਦੇ ਰੈਪਿਡ ਟੈਸਟ ਸ਼ੁਰੂ, ਪਹਿਲੇ ਦਿਨ ਹੋਏ ਦੋ ਟੈਸਟ, ਦੋਵੇਂ ਨੈਗੇਟਿਵ

ਬਠਿੰਡਾ, 20 ਅਪ੍ਰੈਲ, 2020 –

ਕਰੋਨਾ ਵਾਇਰਸ ਦੀ ਤੇਜ਼ੀ ਨਾਲ ਪਹਿਚਾਣ ਲਈ ਪੰਜਾਬ ਸਰਕਾਰ ਵਲੋਂ ਹੁਣ ਰੈਪਿਡ ਟੈਸਟ ਦੀ ਸੁਵਿਧਾ ਬਠਿੰਡਾ ਵਿਖੇ ਵੀ ਦੇ ਦਿੱਤੀ ਗਈ ਹੈ। ਇਸ ਤਹਿਤ ਅੱਜ ਪਹਿਲੇ ਦਿਨ 2 ਰੈਪਿਡ ਟੈਸਟ ਕੀਤੇ ਗਏ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੋਵਿਡ-19 ਬਿਮਾਰੀ ਦੀ ਤੇਜੀ ਨਾਲ ਪਹਿਚਾਣ ਕਰਨ ਲਈ ਰੈਪਿਡ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਤਹਿਤ ਹੁਣ ਇਹ ਸੁਵਿਧਾ ਬਠਿੰਡਾ ਜ਼ਿਲੇ ਵਿਚ ਵੀ ਸਰਕਾਰ ਵਲੋਂ ਉਪਲੱਬਧ ਕਰਵਾ ਦਿੱਤੀ ਗਈ ਹੈ। ਇਸ ਨਾਲ ਤੇਜ਼ੀ ਨਾਲ ਮੌਕੇ ’ਤੇ ਹੀ ਨਤੀਜ਼ੇ ਪ੍ਰਾਪਤ ਹੋਣਗੇ। ਜੇਕਰ ਸਾਨੂੰ ਤੇਜ਼ੀ ਨਾਲ ਟੈਸਟ ਰਿਪੋਰਟ ਮਿਲੇ ਤਾਂ ਇਹ ਬਿਮਾਰੀ ਨੂੰ ਠੱਲ ਪਾਉਣ ਲਈ ਬਹੁਤ ਸਹਾਇਕ ਸਿੱਧ ਹੋ ਸਕਦੀ ਹੈ।

ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਅੱਜ ਹੋਏ ਦੋਨੋ ਰੈਪਿਡ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨਾਂ ਦੱਸਿਆ ਕਿ ਇਸ ਤੋਂ ਬਿਨਾਂ ਜ਼ਿਲੇ ਵਿਚ ਪਹਿਲਾਂ ਲਏ ਗਏ 130 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ ਜਦਕਿ ਬੀਤੇ ਕੱਲ ਲਏ ਗਏ 3 ਨਮੂਨਿਆਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ ਜਦਕਿ ਅੱਜ ਹੋਰ 19 ਨਮੂਨੇ ਲੈ ਕੇ ਜਾਂਚ ਲਈ ਪਟਿਆਲਾ ਭੇਜੇ ਗਏ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION