35.6 C
Delhi
Wednesday, April 24, 2024
spot_img
spot_img

ਬਠਿੰਡਾ ਵਿਖੇ ਨਾਬਾਰਡ ਵੱਲੋਂ ਪੰਜ ਜ਼ਿਲ੍ਹਿਆਂ ਦੇ ਸਾਂਝੇ ਕਲੱਸਟਰ ਦਫ਼ਤਰ ਦਾ ਹੋਇਆ ਉਦਘਾਟਨ

ਯੈੱਸ ਪੰਜਾਬ
ਬਠਿੰਡਾ, 7 ਸਤੰਬਰ, 2021 –
ਚੀਫ ਜਨਰਲ ਮੈਨੇਜਰ ਨਾਬਾਰਡ ਪੰਜਾਬ ਖੇਤਰੀ ਦਫਤਰ, ਚੰਡੀਗੜ ਡਾ.ਰਾਜੀਵ ਸਿਵਾਚ ਨੇ 6 ਸਤੰਬਰ 2021 ਨੂੰ ਮਾਡਲ ਟਾਊਨ ਫੇਜ -3 ਬਠਿੰਡਾ ਵਿੱਚ ਐਸਸੀਓ 54-55 (ਪਹਿਲੀ ਮੰਜਿਲ) ਵਿਖੇ ਬਠਿੰਡਾ ਕਲੱਸਟਰ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਕਲੱਸਟਰ ਦਫ਼ਤਰ ਤੋਂ ਬਠਿੰਡਾ ਸਮੇਤ ਨੇੜਲੇ ਜ਼ਿਲਿਆਂ ਫਰੀਦਕੋਟ, ਫਾਜ਼ਿਲਕਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਪ੍ਰਚਾਰ ਅਤੇ ਵਿਕਾਸ ਸਬੰਧੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆ।
ਇਸ ਮੌਕੇ ਸੀਜੀਐਮ ਨੇ ਸਾਰੇ ਭਾਗੀਦਾਰਾਂ ਨਾਲ ਪੰਜ ਜ਼ਿਲਿਆਂ ਦੇ ਸਰਵਪੱਖੀ ਵਿਕਾਸ ਲਈ ਵਿਚਾਰ-ਵਟਾਂਦਰਾ ਕੀਤਾ ਅਤੇ ਉਨਾਂ ਨੂੰ ਐਮਟੀ ਵਿੱਚ ਉਧਾਰ ਵਧਾਉਣ, ਪੀਏਸੀਐਸ ਨੂੰ ਐਮਐਸਸੀ ਅਤੇ ਜੇਐਲਜੀ ਵਿੱਤ ਵਜੋਂ ਉਤਸਾਹਤ ਕਰਨ ਦੀ ਸਲਾਹ ਦਿੱਤੀ। ਸੀਜੀਐਮ ਨੇ ਫਤਿਹਗੜ ਡੀਸੀਸੀਬੀ ਦੇ ਜੇਐਲਜੀ ਦੇ ਸਫਲ ਮਾਡਲ ਬਾਰੇ ਵੀ ਚਰਚਾ ਕੀਤੀ ਅਤੇ ਉਨਾਂ ਨੂੰ ਆਪਣੇ-ਆਪਣੇ ਜ਼ਿਲਿਆਂ ਵਿੱਚ ਇਸ ਨੂੰ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਏਐਮਡੀ, ਪੀਐਸਸੀਬੀ ਨੇ ਪਿਛਲੇ ਪੰਦਰਾਂ ਸਾਲਾਂ ਤੋਂ ਵਧੀਆ ਰਿਕਾਰਡ ਰੱਖਣ ਵਾਲੇ ਕਿਸਾਨਾਂ ਨੂੰ ਐਮਟੀ ਲੋਨ ਵਿੱਤ ਦੇਣ ਦਾ ਸੁਝਾਅ ਦਿੱਤਾ ਹੈ।
ਏਐਮਡੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ ਸ੍ਰੀ ਜਗਦੀਸ ਸਿੰਘ ਸਿੱਧੂ, ਡਾਇਰੈਕਟਰ ਪੀਏਯੂ ਆਰ.ਆਰ.ਐਸ ਡਾ.ਪਰਮਜੀਤ ਸਿੰਘ, ਡਾਇਰੈਕਟਰ ਆਈ.ਆਈ.ਐਫ.ਪੀ.ਟੀ ਡਾ.ਬੀ.ਕੇ. ਯਾਦਵ, ਸਹਾਇਕ ਡਾਇਰੈਕਟਰ ਕੇ.ਵੀ.ਕੇ ਬਠਿੰਡਾ ਡਾ.ਅਜੀਤਪਾਲ ਸਿੰਘ ਧਾਲੀਵਾਲ ਅਤੇ ਸ੍ਰੀ ਸੁਸੀਲ ਕੁਮਾਰ (ਏਜੀਐਮ – ਨਾਬਾਰਡ) ਉਦਘਾਟਨ ਸਮਾਰੋਹ ਵਿੱਚ ਮੌਜੂਦ ਸਨ। ਇਸ ਤੋਂ ਇਲਾਵਾ ਇਸ ਮੌਕੇ ਬਠਿੰਡਾ ਕਲੱਸਟਰ ਅਧੀਨ ਸਾਰੇ ਪੰਜ ਜ਼ਿਲਿਆਂ ਦੇ ਐਲਡੀਐਮਜ, ਐਮਡੀਜ ਅਤੇ ਡੀਐਮਜ ਵੀ ਹਾਜਰ ਸਨ। ਉਦਘਾਟਨ ਸਮਾਰੋਹ ਵਿੱਚ ਪੰਜਾਬ ਗ੍ਰਾਮੀਣ ਬੈਂਕ ਦੇ ਖੇਤਰੀ ਮੈਨੇਜਰ ਵੀ ਮੌਜੂਦ ਰਹੇ।

 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION