28.1 C
Delhi
Thursday, April 25, 2024
spot_img
spot_img

ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕੀਤਾ ਕਾਬੂ, 7 ਪਿਸਤੌਲਾਂ ਬਰਾਮਦ

ਯੈੱਸ ਪੰਜਾਬ
ਬਠਿੰਡਾ, 6 ਨਵੰਬਰ, 2020 –
ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਰਾਜਸਥਾਨ ਨਾਲ ਸਬੰਧਤ ਇਨਾਂ ਵਿਅਕਤੀਆਂ ਕੋਲੋ ਪੁਲਿਸ ਵੱਲੋਂ ਹੋਰ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ. ਭੁਪਿੰਦਰਜੀਤ ਸਿੰਘ ਵਿਰਕ, ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ।

ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਪੁਲਿਸ ਮੁੱਖੀ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਪਰ ਤਿਖੀ ਨਿਗਰਾਨੀ ਕੀਤੀ ਜਾ ਰਹੀ ਸੀ ਇਸ ਦੌਰਾਨ ਪੁਲਿਸ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ ਸਪੈਸ਼ਲ ਸਟਾਫ ਬਠਿੰਡਾ ਸਮੇਤ ਪੁਲਿਸ ਪਾਰਟੀ ਰਿੰਗ ਰੋਡ ਤੋਂ ਨਰੂਆਣਾ ਨੂੰ ਜਾਂਦੀ ਰੋਡ ਨੇੜੇ ਗੁਰਦੁਆਰਾ ਸਾਹਿਬ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਰਾਕੇਸ਼ ਕੁਮਾਰ ਵਾਸੀ ਜ਼ਿਲਾ ਸੀਕਰ, ਰਾਜਸਥਾਨ ਦਾ ਰਹਿਣ ਵਾਲਾ ਹੈ ਜੋ ਗੈਗਸਟਰ, ਬਦਮਾਸ਼ਾ ਅਤੇ ਲੁੱਟ ਖੋਹ ਕਰਨ ਵਾਲੇ ਆਦਮੀਆ ਨੂੰ ਰਾਜਸਥਾਨ ਵਿੱਚੋਂ ਅਸਲਾ ਐਮੂਨੇਸ਼ਨ ਲਿਆ ਕੇ ਜ਼ਿਲਾ ਬਠਿੰਡਾ ਅਤੇ ਪੰਜਾਬ ਦੇ ਹੋਰਾ ਸ਼ਹਿਰਾਂ ਵਿੱਚ ਸਪਲਾਈ ਕਰਦਾ ਹੈਜੇਕਰ ਇਸ ਨੂੰ ਕਾਬੂ ਕੀਤਾ ਜਾਵੇ ਤਾਂ ਇਸ ਦੇ ਕਬਜਾ ਵਿੱਚੋਂ ਭਾਰੀ ਮਾਤਰਾ ਵਿੱਚ ਨਜਾਇਜ਼ ਹਥਿਆਰ ਅਤੇ ਕਾਰਤੂਸ ਵਗੈਰਾ ਮਿਲ ਸਕਦੇ ਹਨ।

ਜਿਸ ਤੇ ਪੁਲਿਸ ਪਾਰਟੀ ਵੱਲੋਂ ਦੋਸ਼ੀ ਰਕੇਸ਼ ਕੁਮਾਰ ਉਰਫ ਸੁਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ ਵਾਸੀ ਗੋਬਿੰਦਪੁਰਾ ਥਾਣਾ ਫਹਿਤਪੁਰ ਥਾਣਾ ਸੀਕਰ ਅਤੇ ਕਾਰਤਿਕ ਜਹਾਗੀਡ ਪੁੱਤਰ ਰਜਿੰਦਰ ਜਹਾਗੀਡ ਵਾਸੀ ਦੋਰਾਏ ਥਾਣਾ ਰਾਮਰਾਜ ਸਦਰ ਜਿਲਾ ਅਜਮੇਰ ਰਾਜਸਥਾਨ ਨੂੰ ਸੰਗਤ ਕੈਚੀਆਂ ਤੋਂ ਗ੍ਰਿਫਤਾਰ ਕਰਕੇ ਇੰਨਾਂ ਦੇ ਕਬਜੇ ਵਿੱਚੋਂ 7 ਪਿਸਟਲ 32 ਬੋਰ ਸਮੇਤ 35 ਕਾਰਤੂਸ਼ ਜਿੰਦਾ ਤੇ 02 ਮੈਗਜੀਨ 32 ਬੋਰ ਬਰਾਮਦ ਕਰਵਾਏ ਗਏ ਹਨਇਨਾਂ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 234 ਮਿਤੀ 31.10.2020 ਅ/ਧ 25(1-ਅ),26(2)/54/59 ਅਸਲਾ ਐਕਟ ਥਾਣਾ ਸਦਰ ਬਠਿੰਡਾ ਵਿਖੇ ਦਰਜ ਕੀਤਾ ਗਿਆ।

ਜ਼ਿਲਾ ਪੁਲਿਸ ਮੁੱਖੀ ਨੇ ਇਹ ਵੀ ਦੱਸਿਆ ਕਿ ਦੋਸ਼ੀਆ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈਦੋਸ਼ੀ ਰਾਕੇਸ਼ ਕੁਮਾਰ ਅਫੀਮ ਦੇ ਕੇਸ ਵਿੱਚ ਫਰੀਦਕੋਟ ਜੇਲ ਬੰਦ ਰਿਹਾ ਹੈਜਿਸ ਦੇ ਉਸ ਸਮੇਂ ਫਰੀਦਕੋਟ ਜੇਲ ਵਿੱਚ ਬੰਦ ਦੋਸ਼ੀਆ ਨਾਲ ਸਬੰਧਾਂ ਬਾਰੇ ਅਤੇ ਉਨਾਂ ਨੂੰ ਦਿੱਤੇ ਗਏ ਅਸਲਿਆਂ ਬਾਰੇ ਤਫਤੀਸ਼ ਜਾਰੀ ਹੈ

ਗ੍ਰਿਫਤਾਰ ਵਿਅਕਤੀ

1. ਰਕੇਸ਼ ਕੁਮਾਰ ਉਰਫ ਸੁਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ ਵਾਸੀ ਗੋਬਿੰਦਪੁਰਾ ਥਾਣਾ ਫਹਿਤਪੁਰ ਸਦਰ ਜਿਲਾ ਸੀਕਰ, ਰਾਜਸਥਾਨ

2. ਕਾਰਤਿਕ ਜਹਾਗੀਡ ਉਰਫ ਗੁੱਡੂ ਪੁੱਤਰ ਰਜਿੰਦਰ ਜਹਾਗੀਡ ਵਾਸੀ ਦੋਰਾਏ ਥਾਣਾ ਰਾਮਗੰਜ ਸਦਰ ਜਿਲਾ ਅਜਮੇਰ, ਰਾਜਸਥਾਨ

ਬ੍ਰਾਮਦਗੀ:

07 ਪਿਸਟਲ 32 ਬੋਰ ਦੇਸੀ
35 ਕਾਰਤੂਸ ਜਿੰਦਾ 32 ਬੋਰ
02 ਮੈਗਜੀਨ 32 ਬੋਰ

ਇਸ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇ

1. ਰਕੇਸ਼ ਕੁਮਾਰ ਉਰਫ ਸੁਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ ਵਾਸੀ ਗੋਬਿੰਦਪੁਰਾ ਥਾਣਾ ਫਹਿਤਪੁਰ ਜਿਲਾ ਸੀਕਰ ਰਾਜਸਥਾਨ ਮੁ:ਨੰ: 38 ਮਿਤੀ 25.04.2017 ਅ/ਧ 18 ਐਨ.ਡੀ.ਪੀ.ਐਸ ਐਕਟ, 25 ਅਸਲਾ ਐਕਟ ਥਾਣਾ ਸਮਾਲਸਰ ਬ੍ਰਾਂਮਦਗੀ 01 ਪਿਸਟਲ 32 ਬੋਰ 02 ਕਾਰਤੂਸ ਜਿੰਦਾ ਅਤੇ 5 ਕਿੱਲੋ ਅਫੀਮ (ਸਜਾ 10 ਸਾਲ ਜਮਾਨਤ ਪਰ ਹੈ)

Yes Punjab Gall Punjab Di


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION