29 C
Delhi
Saturday, April 20, 2024
spot_img
spot_img

ਬਠਿੰਡਾ ’ਚ ਬਣਨ ਵਾਲੇ ਵੱਡੇ ਫ਼ਾਰਮਾ ਪਾਰਕ ਸੰਬੰਧੀ 50 ਫ਼ਾਰਮਾ ਕੰਪਨੀਆਂ ਨੇ ਕੀਤਾ ਮਨਪ੍ਰੀਤ ਬਾਦਲ ਨਾਲ ਵਿਚਾਰ ਵਟਾਂਦਰਾ

ਚੰਡੀਗੜ, 21 ਸਤੰਬਰ, 2020 –
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਠਿੰਡਾ ਵਿਖੇ ਬਣਾਏ ਜਾ ਰਹੇ ਵੱਡੇ ਫਾਰਮਾ ਪਾਰਕ ਲਈ ਭਾਈਵਾਲਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੇ ਸਲਾਹ-ਮਸ਼ਵਰੇ ਦੌਰਾਨ ਉਦਯੋਗਿਕ ਖੇਤਰ ਦੇ ਵੱਡੇ ਨਿਵੇਸ਼ਕਾਰਾਂ ਅਤੇ ਅਕਾਦਮਿਕ ਆਗੂਆਂ ਨਾਲ ਰਣਨੀਤਕ ਵਿਚਾਰ ਵਟਾਂਦਰਾ ਕੀਤਾ।

ਵੈਬਿਨਾਰ ਵਿਚ ਭਾਰਤ ਭਰ (ਪੰਜਾਬ ਸਮੇਤ) ਅਤੇ ਯੂ.ਐਸ.ਏ ਦੇ 50 ਤੋਂ ਵੱਧ ਉੱਘੇ ਫਾਰਮਾ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ । ਇਨਾਂ ਵਿਚ ਡਾ: ਰੈਡੀਜ਼, ਡਿਵਿਸ ਲੈਬਜ਼, ਆਈ.ਓ.ਐਲ ਕੈਮੀਕਲ, ਸਨ ਫਾਰਮਾ, ਨੈਕਟਰ ਲਾਈਫਸਾਇੰਸਸ, ਅਨੁਪਮ ਰਸਾਇਣ, ਸੀਕਿਉਐਂਟ ਸਾਇੰਟੀਫਿਕ, ਏਐਮਆਈ ਲਾਈਫਸਾਇੰਸਸ, ਸੌਰਵ ਕੈਮੀਕਲਜ਼ ਆਦਿ ਸ਼ਾਮਲ ਹੋਏ। ਇਸ ਸੈਸ਼ਨ ਵਿਚ ਯ.ੂਐਨ.ਆਈ .ਡੀ. ਓ, ਐਨ.ਸੀ.ਐਲ, ਸੀ.ਐਸ.ਆਈ.ਆਰ, ਫਾਰਮਾ ਐਕਸਿਲ ਵਰਗੇ ਹੋਰ ਭਾਈਵਾਲ ਵੀ ਸ਼ਾਮਲ ਹੋਏ।

ਸੈਸ਼ਨ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਫਾਰਮਾਸੂਟੀਕਲ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਨਵਦੀਪ ਰਿਨਵਾ ਵਲੋਂ ਭਾਰਤ ਸਰਕਾਰ ਦੀ “ਥੋਕ ਡਰੱਗ ਪਾਰਕਾਂ ” ਨੂੰ ਉਤਸ਼ਾਹਿਤ ਕਰਨ ਸਬੰਧੀ ਚਲਾਈ ਸਕੀਮ ਬਾਰੇ ਜਾਣਕਾਰੀ ਨਾਲ ਕੀਤੀ ਗਈ।

ਇਸ ਉੱਚ ਪੱਧਰੀ ਗੱਲਬਾਤ ਵਿੱਚ ਨਿਵੇਸ਼ ਪੰਜਾਬ ਅਤੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਕਰਕੇ ਫਾਰਮਾ ਇਕਾਈਆਂ ਲਈ ਪੰਜਾਬ ਨੂੰ ਇੱਕ ਤਰਜੀਹੀ ਨਿਵੇਸ਼ ਸਥਾਨ ਵਜੋਂ ਦਰਸਾਉਣ ਹਿੱਤ ਪੰਜਾਬ ਵਿੱਚ ਨਿੇਵਸ਼ ਦੇ ਫਾਇਦਿਆਂ ਬਾਰੇ ਇੱਕ ਸੰਖੇਪ ਝਾਤ ਪਾਉਣ ਤੋਂ ਇਲਾਵਾ ਬਠਿੰਡਾ ਵਿਖੇ ਲਗਭਗ 1300 ਏਕੜ ਰਕਬੇ ਵਿੱਚ ਬਣਨ ਜਾ ਰਹੇ ‘ਥੋਕ ਡਰੱਗਜ਼ ਪਾਰਕ’ ਸਬੰਧੀ ਭਾਈਵਾਲਾਂ ਨੂੰ ਜਾਣਕਾਰੀ ਦੇਣ ’ਤੇ ਮੁੱਖ ਜ਼ੋਰ ਦਿੱਤਾ ਗਿਆ।

ਵੈਬਿਨਾਰ ਨੇ ਪੰਜਾਬ ਸਰਕਾਰ ਨੂੰ ਭਾਰਤ ਵਿਚ ਫਾਰਮਾ ਇਕਾਈਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਸੂਬਾ ਸਰਕਾਰ ਦੇ ਵੱਡੇ ਡਰੱਗਜ਼ ਪਾਰਕ ਸਬੰਧੀ ਪ੍ਰਸਤਾਵ ‘ਤੇ ਉਦਯੋਗਿਕ ਫੀਡਬੈਕ ਲੈਣ ਲਈ ਇਕ ਮੰਚ ਵਜੋਂ ਕੰਮ ਕੀਤਾ । ਸੂਬੇ ਦੇ ਨਿਵੇਸਕਾਂ ਲਈ ਢੁਕਵਾਂ ਮਾਹੌਲ ਸਿਰਜਣ ਲਈ ਕੀਤੇ ਅਗਾਂਹਵਧੂ ਸੁਧਾਰਾਂ ਅਤੇ ਪਹਿਲਕਦਮੀਆਂ ਲਈ ਅਤੇ ਫਾਰਮਾ ਪਾਰਕ ਬਣਾਉਣ ਲਈ ਉਸਾਰੂ ਰਵੱਈਆ ਤੇ ਨਵੀਨਤਮ ਪਹੁੰਚ ਅਪਣਾਉਣ ਲਈ ਭਾਈਵਾਲਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ।

ਇਸੇ ਦੌਰਾਨ, ਸੂਬੇ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਰਕਾਰ ਅਤੇ ਉਦਯੋਗਾਂ ਦੇ ਗੁੜੇ ਸਬੰਧਾਂ ‘ਤੇ ਚਾਨਣਾ ਪਾਇਆ ਜੋ ਸੂਬੇ ਅੰਦਰ ਸਹਿਯੋਗ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਦੇ ਹਨ। ਵਿੱਤ ਮੰਤਰੀ ਨੇ ਵਾਜਬ ਕੀਮਤਾਂ ‘ਤੇ ਬੁਨਿਆਦੀ ਢਾਂਚੇ ਅਤੇ ਉਦਯੋਗਾਂ ਲਈ ਪਛੜੇ ਤੇ ਅਗਾਂਹਵਧੂ ਏਕੀਕਰਨ ਨੂੰ ਮਜਬੂਤ ਕਰਨ ਹਿੱਤ ਭਾਈਵਾਲੀ ਸਹੂਲਤਾਂ ਦੀ ਪੇਸ਼ਕਸ਼ ਕਰਨ ਦਾ ਵਿਸ਼ਵਾਸ ਜਤਾਇਆ।

ਪੰਜਾਬ ਵਿਚ ਉੱਭਰ ਰਹੇ ਫਾਰਮਾ ਸੈਕਟਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ਸੂਬਾ ਸਰਕਾਰ ਦੇ ਠੋਸ ਇਰਾਦਿਆਂ ਸਬੰਧੀ ਵੈਬਿਨਾਰ ਵਿਚ ਸ਼ਾਮਲ ਉਦਯੋਗਿਕ ਇਕਾਈਆਂ ਅਤੇ ਹੋਰ ਸੰਗਠਨਾਂ ਦੇ ਆਗੂਆਂ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕੀਤੀ।

ਇਹ ਪੰਜਾਬ ਅਤੇ ਫਾਰਮਾ ਉਦਯੋਗ ਦੇ ਆਗੂਆਂ ਦਰਮਿਆਨ ਇੱਕ ਵਿਲੱਖਣ ਭਾਈਵਾਲੀ ਹੈ ਜੋ ਪੰਜਾਬ ਨੂੰ ਭਾਰਤ ਵਿਚ ਫਾਰਮਾ ਉਦਯੋਗ ਲਈ ਸਭ ਤੋਂ ਬਿਹਤਰ ਥਾਂ ਵਜੋਂ ਦਰਸਾਉਂਦਾ ਹੈ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION