35.6 C
Delhi
Tuesday, April 23, 2024
spot_img
spot_img

ਬਟੁਕੇਸ਼ਵਰ ਦੱਤ ਦੇ ਜਨਮ ਦਿਹਾੜੇ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਮਹੂਰੀ ਮੰਗਾਂ ਲਈ ਉਠਾਈ ਆਵਾਜ਼

ਯੈੱਸ ਪੰਜਾਬ
ਜਲੰਧਰ, 18 ਨਵੰਬਰ, 2021 –
1910 ਨੂੰ ਖੰਡਾਗੋਸ (ਪੱਛਮੀ ਬੰਗਾਲ) ਵਿੱਚ ਜਨਮੇ ਬਟੁਕੇਸ਼ਵਰ ਦੱਤ ਦੇ ਜਨਮ ਦਿਹਾੜੇ ਮੌਕੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਉਹਨਾਂ ਵੱਲੋਂ ਆਜ਼ਾਦੀ ਦੀ ਜੱਦੋ ਜਹਿਦ ਵਿੱਚ ਨਿਭਾਈ ਇਤਿਹਾਸਕ ਭੂਮਿਕਾ ਨੂੰ ਸਿਜਦਾ ਕੀਤਾ ਗਿਆ। ਬਟੁਕੇਸ਼ਵਰ ਦੱਤ ਦੇ ਜਨਮ ਦਿਹਾੜੇ ਦੀ ਉਹਨਾਂ ਦੇ ਰਾਹਾਂ ਦੀ ਅਧੂਰੀ ਵਾਟ ਪੂਰੀ ਕਰਨ ਤੁਰੇ ਕਾਫ਼ਲਿਆਂ ਨੂੰ ਮੁਬਾਰਕਵਾਦ ਦਿੰਦਿਆਂ ਕਮੇਟੀ ਨੇ ਅਹਿਦ ਲਿਆ ਕਿ ਪੰਜਾਬ, ਬੰਗਾਲ, ਮਹਾਂਰਾਸ਼ਟਰ, ਯੂ.ਪੀ., ਕਸ਼ਮੀਰ ਆਦਿ ਦੇ ਸਭਨਾਂ ਖੇਤਰਾਂ ਦੇ ਇਨਕਲਾਬੀਆਂ ਵੱਲੋਂ ਆਜ਼ਾਦੀ ਸੰਗਰਾਮ ਦੇ ਸਾਂਝੇ ਇਤਿਹਾਸ ’ਚ ਪਾਏ ਯੋਗਦਾਨ ਨੂੰ ਸਲਾਮਤ ਰੱਖਿਆ ਜਾਏਗਾ।

ਜ਼ਿਕਰਯੋਗ ਹੈ ਕਿ ਬਟੁਕੇਸ਼ਵਰ ਦੱਤ ਅਤੇ ਭਗਤ ਸਿੰਘ ਨੇ 8 ਅਪ੍ਰੈਲ 1929 ਨੂੰ ਕਾਲ਼ੇ ਕਾਨੂੰਨਾਂ ਖਿਲਾਫ਼, ‘ਬੋਲ਼ੇ ਹਾਕਮਾਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੈ’ ਸਿਰਲੇਖ ਹੇਠ ਲਿਖੇ ਪਰਚੇ ਸੁੱਟਕੇ ਅਤੇ ਬੰਬ ਧਮਾਕਾ ਕਰਕੇ ‘ਸਾਮਰਾਜਵਾਦ ਮੁਰਦਾਬਾਦ’, ਇਨਕਲਾਬ-ਜਿੰਦਾਬਾਦ!’ ਨਾਅਰੇ ਮਾਰਦਿਆਂ ਗ੍ਰਿਫ਼ਤਾਰੀ ਦਿੱਤੀ ਸੀ। ਸਾਡੇ ਕੋਲੋਂ 20
ਜੁਲਾਈ 1965 ਨੂੰ ਵਿਛੜੇ ਬਟੁਕੇਸ਼ਵਰ ਦੱਤ ਦੀ ਯਾਦਗਾਰੀ ਸਮਾਧ ਵੀ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ਲਾਗੇ ਹੀ ਬਣਾਈ ਗਈ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਬਟੁਕੇਸ਼ਵਰ ਦੱਤ ਨੇ ਕਾਲ਼ੇ ਪਾਣੀ ਦੀ ਜੇਲ੍ਹ ’ਚ ਲੰਮੀ ਭੁੱਖ ਹੜਤਾਲ ਰੱਖਕੇ ਅਤੇ ਅਥਾਹ ਤਸੀਹੇ ਲਕੇ ਕਾਲ਼ ਕੋਠੜੀਆਂ, ਕਾਲ਼ੇ ਕਾਨੂੰਨਾਂ ਖਿਲਾਫ਼ ਆਖ਼ਰੀ ਦਮ ਤੱਕ ਸੰਘਰਸ਼ ਕੀਤਾ।

ਉਹਨਾਂ ਕਿਹਾ ਕਿ ਅਜੋਕੇ ਸਮਿਆਂ ਵਿਚ ਉਸ ਵੇਲੇ ਨਾਲੋਂ ਵੀ ਕਿਤੇ ਵੱਧ ਘਿਨੌਣੇ ਅਪਰਾਧ ਕਰਕੇ ਦੇਸ਼ ਭਗਤ ਇਨਕਲਾਬੀਆਂ ਨੂੰ ਬਿਨਾਂ ਮੁਕੱਦਮਾ ਚਲਾਏ ਸਾਲਾਂ ਬੱਧੀ ਜੇਲ੍ਹਾਂ ਵਿੱਚ ਤਾੜਕੇ ਰੱਖਿਆ ਜਾ ਰਿਹਾ ਹੈ, ਇਸ ਲਈ ਸਭਨਾਂ ਲੋਕ-ਪੱਖੀ, ਇਨਕਲਾਬੀ ਜਮਹੂਰੀ ਤਾਕਤਾਂ ਨੂੰ ਹੱਕ, ਸੱਚ, ਇਨਸਾਫ਼ ਲਈ ਮਿਲਕੇ ਆਵਾਜ਼ ਬੁਲੰਦ ਰਨ ਦੀ ਲੋੜ ਹੈ।

ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦੁਆਰ ’ਤੇ ਲਿਖੀਆਂ ਮੰਗਾਂ ਦੇ ਪੱਖ ’ਚ ਹਜ਼ਾਰਾਂ ਲੋਕਾਂ ਵੱਲੋਂ ਦਸਤਖ਼ਤ ਕਰਕੇ ਉਠਾਈ ਆਵਾਜ਼ ਨੂੰ ਅੱਜ ਦੱਤ ਦੇ ਜਨਮ ਦਿਹਾੜੇ ਮੌਕੇ ਬੁਲੰਦ ਕਰਦਿਆਂ ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ, ਖੇਤੀ ਵਿਰੋਧੀ ਕਾਲ਼ੇ ਕਾਨੂੰਨ ਰੱਦ ਕਰਨ, ਲਖੀਮਪੁਰ ਕਿਸਾਨਾਂ ਦੇ ਕਤਲੇਆਮ ਦੇ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰਨ, ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਰੱਦ ਕਰਨ, 1984 ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਕੁਦਰਤੀ ਆਫ਼ਤਾਂ ਦਾ ਸ਼ਿਕਾਰ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਗ੍ਰਿਫ਼ਤਾਰ ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਗੌਤਮ ਨਵਲੱਖਾ ਨੂੰ ਅੰਡਾ ਸੈੱਲ ਵਿੱਚ ਕੈਦ ਕਰਨ ਤੇ ਸਿਹਤ ਦੇ ਆਧਾਰ ’ਤੇ ਫੌਰੀ ਰਿਹਾਈ ਕਰਨ, ਸੀ.ਬੀ.ਐਸ.ਈ. ਦੁਆਰਾ ਵਰਗੀਕਰਣ ਕਰਕੇ ਮਾਤ ਭਾਸ਼ਾਵਾਂ ’ਤੇ ਕੀਤਾ ਹਮਲਾ ਬੰਦ ਕਰਨ ਅਤੇ ਪੰਜਾਬ ਸਮੇਤ ਸਰਹੱਦੀ ਖੇਤਰਾਂ ਦਾ ਫੌਜੀਕਰਨ ਕਰਨਾ ਬੰਦ ਕਰਨ ਦੀ ਮੰਗ ਕੀਤੀ ਗਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION