34 C
Delhi
Tuesday, April 23, 2024
spot_img
spot_img

ਬਟਾਲਾ ਵਿਖੇ ਚੱਲ ਰਹੇ ਡਿਜ਼ੀਟਲ ਮਿਊਜ਼ੀਅਮ ਨੂੰ ਸੰਗਤਾਂ ਵਲੋਂ ਦੂਸਰੇ ਦਿਨ ਵੀ ਭਰਵਾਂ ਹੁੰਗਾਰਾ

ਬਟਾਲਾ, 6 ਨਵੰਬਰ, 2019 –

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਵਿਖੇ ਲਗਾਏ ਗਏ ਡਿਜ਼ੀਟਲ ਮਿਊਜ਼ੀਅਮ ਨੂੰ ਸੰਗਤਾਂ ਵਲੋਂ ਦੂਸਰੇ ਦਿਨ ਵੀ ਭਰਵਾਂ ਹੁੰਗਾਰਾ ਮਿਲਿਆ ਹੈ।

ਅੱਜ ਦੂਸਰੇ ਦਿਨ 3000 ਤੋਂ ਵੱਧ ਸੰਗਤਾਂ ਨੇ ਡਿਜ਼ੀਟਲ ਮਿਊਜ਼ੀਅਮ ਵਿੱਚ ਮਲਟੀਮੀਡੀਆ ਤਕਨੀਕਾਂ ਜਿਨਾਂ ਵਿੱਚ ਲਾਰਜ ਫਾਰਮੇਟ ਡਿਸਪਲੇਅ (ਐੱਲ.ਐੱਫ਼.ਡੀ), ਰੇਡੀਓ ਫ੍ਰੀਕੁਐਂਸੀ ਐਂਡੰਟੀਫਾਈਡ ਡਿਵਾਈਸ (ਆਰ.ਐੱਫ਼.ਆਈ.ਡੀ) ਹੈੱਡਫੋਨਸ, ਇੰਪਰੈਸਿਵ ਸਬਲੀਮੋਸ਼ਨ ਅਤੇ ਰੀਚੁਅਲ ਰਿਆਇਲਟੀ (ਵੀ.ਆਰ.) ਰਾਹੀਂ ਗੁਰੂ ਸਾਹਿਬ ਦੇ ਜੀਵਨ ਅਤੇ ਫਸਲਫੇ ਨੂੰ ਸਮਝਿਆ।

ਡਿਜ਼ੀਟਲ ਮਿਊਜ਼ੀਅਮ ਦੇਖਣ ਲਈ ਲੋਕਾਂ ਵਿੱਚ ਏਨਾਂ ਉਤਸ਼ਾਹ ਹੈ ਕਿ ਲੋਕ ਸਵੇਰੇ 7 ਵਜੇ ਤੋਂ ਹੀ ਇਸ ਨਿਵੇਕਲੇ ਪ੍ਰੋਗਰਾਮ ਨੂੰ ਦੇਖਣ ਲਈ ਆਈ.ਟੀ.ਆਈ ਦੇ ਮੈਦਾਨ ਵਿੱਚ ਪਹੁੰਚ ਗਏ ਸਨ।

ਸਕੂਲਾਂ ਅਤੇ ਕਾਲਜ ਦੇ ਵਿਦਿਆਰਥੀਆਂ ਵਿੱਚ ਵੀ ਇਸ ਮਿਊਜ਼ੀਅਮ ਨੂੰ ਦੇਖਣ ਲਈ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਆਈ.ਟੀ.ਆਈ. ਬਟਾਲਾ, ਸਰਕਾਰੀ ਬਹੁ-ਤਕਨੀਕੀ ਕਾਲਜ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਧੁੱਪਸੜੀ, ਸੇਂਟ ਸੋਲਜ਼ਰ ਸਕੂਲ, ਹਸਤ ਸ਼ਿਲਪ ਕਾਲਜ ਸਮੇਤ ਸ਼ਹਿਰ ਹੋਰ ਵੀ ਕਈ ਸਕੂਲਾਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਸਮੇਤ ਪਹੁੰਚੇ ਹੋਏ ਸਨ।

ਮਿਊਜ਼ੀਅਮ ਨੂੰ ਦੇਖਣ ਲਈ ਹਰ ਉਮਰ ਵਰਗ ਦੇ ਲੋਕ ਆ ਰਹੇ ਹਨ ਅਤੇ ਔਰਤਾਂ ਵਿੱਚ ਵੀ ਇਸ ਮਿਊਜ਼ੀਅਮ ਨੂੰ ਦੇਖਣ ਲਈ ਭਾਰੀ ਉਤਸ਼ਾਹ ਹੈ।

ਬਟਾਲਾ ਦੀ ਵਸਨੀਕ ਸਤਿੰਦਰ ਕੌਰ ਨੇ ਇਸ ਡਿਜ਼ੀਟਲ ਮਿਊਜ਼ੀਅਮ ਨੂੰ ਦੇਖਣ ਤੋਂ ਬਾਅਦ ਆਪਣੇ ਮਨੋ-ਭਾਵ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਡਿਜੀਟਲ ਮੀਡੀਆ ਰਾਹੀਂ ਦੇਖ ਕੇ ਉਨ੍ਹਾਂ ਦੇ ਮਨ ਉੱਪਰ ਗਹਿਰਾ ਪ੍ਰਭਾਵ ਪਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਬਦੌਲਤ ਗੁਰੂ ਸਾਹਿਬ ਦੇ ਜੀਵਨ ਬਾਰੇ ਬਹੁਤ ਕੁਝ ਜਾਨਣ ਅਤੇ ਸਿੱਖਣ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਜਾਣਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਲਈ ਇਹ ਉਪਰਾਲਾ ਬਹੁਤ ਹੀ ਲਾਹੇਵੰਦਾ ਸਾਬਤ ਹੋਵੇਗਾ।

ਸ਼ੋਅ ਦੇਖਣ ਤੋਂ ਬਾਅਦ ਹਰ ਕਿਸੇ ਨੇ ਰਾਜ ਸਰਕਾਰ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸ਼ੋਅ ਨੂੰ ਜਰੂਰ ਦੇਖਣ। ਡਿਜ਼ੀਟਲ ਮਿਊਜ਼ੀਅਮ 7 ਨਵੰਬਰ ਨੂੰ ਵੀ ਸਵੇਰੇ 7 ਵਜੇ ਤੋਂ ਸ਼ਾਮ 5:30 ਤੱਕ ਖੁੱਲ੍ਹਾ ਰਹੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION