ਅੱਜ-ਨਾਮਾ
ਫਿਲਮਾਂ ਵਾਲਿਆਂ ਦੀ ਛਿੜੀ ਕੇਸਬਾਜ਼ੀ,
ਹੁੰਦੇ ਦਰਜ ਪਏ ਕੇਸ`ਤੇ ਕੇਸ ਮਿੱਤਰ।
ਕਿੰਨੇ ਕਿਸੇ`ਤੇ ਕੌਣ ਬਈ ਕੇਸ ਕਰਦਾ,
ਇਹ ਹੀ ਚੱਲਦੀ ਜਾਪਦੀ ਰੇਸ ਮਿੱਤਰ।
ਲੱਗਦੇ ਦੋਸ਼ਾਂ ਦੇ ਉਲਟ ਨੇ ਦੋਸ਼ ਭਾਰੀ,
ਵਿਗੜੇ ਕਈ ਨੇ ਜਾਪਦੇ ਫੇਸ ਮਿੱਤਰ।
ਕੋਈ ਆਖਦਾ, ਅਕਸ ਖਰਾਬ ਹੋਇਆ,
ਕਿਸੇ ਹੋਰ ਦਾ ਵਿਗੜਦਾ ਬੇਸ ਮਿੱਤਰ।
ਨਕਲੀ ਰੰਗਾਂ ਦੀ ਜਿੱਥੇ ਭਰਮਾਰ ਰਹਿੰਦੀ,
ਜੋੜੀਆਂ ਝੂਠ ਨਾਲੇ ਜੀਵਨ ਝੂਠ ਮਿੱਤਰ।
ਕੋਈ ਨਾ ਜਾਣਦਾ ਕੱਲ੍ਹ ਕੀ ਹੋਊਗਾ ਬਈ,
ਕਿਹੜੇ ਕਰਵਟ ਨੂੰ ਬੈਠਣਾ ਊਠ ਮਿੱਤਰ।
-ਤੀਸ ਮਾਰ ਖਾਂ
ਸਤੰਬਰ 23, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ