30.1 C
Delhi
Thursday, March 28, 2024
spot_img
spot_img

ਫਰੀਦਕੋਟ ਵਾਸੀਆਂ ਲਈ ਵਿਧਾਇਕ ਵੱਲੋਂ ਨਵੀਂ ਸੁਗਾਤ – 50 ਲੱਖ ਰੁਪਏ ਦੀ ਲਾਗਤ ਨਾਲ 3 ਏਕੜ ਵਿਚ ਬਣੇਗਾ ਵਧੀਆ ਪਾਰਕ ਪਿਕਨਿਕ ਸਪਾਟ: ਕੁਸ਼ਲਦੀਪ ਸਿੰਘ ਢਿੱਲੋਂ

ਯੈੱਸ ਪੰਜਾਬ
ਫਰੀਦਕੋਟ, 1 ਨਵੰਬਰ, 2021 –
ਫ਼ਰੀਦਕੋਟ ਦੇ ਵਿਧਾਇਕ ਅਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਸ. ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਜ਼ਿਲ੍ਹਾ ਵਾਸੀਆਂ ਲਈ ਜਿੱਥੇ ਵੱਡੀ ਪੱਧਰ ਤੇ ਵਿਕਾਸ ਕਾਰਜ / ਵਿਕਾਸ ਪ੍ਰੋਜੈਕਟ ਕਰਵਾਏ ਜਾ ਰਹੇ ਹਨ ਤਾਂ ਜੋ ਫ਼ਰੀਦਕੋਟ ਨੂੰ ਨਵੀਂ ਦਿੱਖ ਪ੍ਰਦਾਨ ਕਰਵਾਈ ਜਾ ਸਕੇ। ਇਸੇ ਹੀ ਲੜੀ ਤਹਿਤ ਸ. ਕੁਸ਼ਲਦੀਪ ਸਿੰਘ ਢਿੱਲੋਂ ਦੀਆਂ ਅਣਥੱਕ ਕੋਸ਼ਿਸ਼ਾਂ ਤੇ ਮਿਹਨਤ ਸਦਕਾ ਫ਼ਰੀਦਕੋਟ ਨਹਿਰਾਂ ਤੇ ਚਹਿਲ ਰੋਡ ਦੇ ਨਜ਼ਦੀਕ ਕਰੀਬ ਤਿੰਨ ਏਕੜ ਰਕਬੇ ਵਿੱਚ ਵਧੀਆ ਪਾਰਕ / ਸੈਰਗਾਹ ਬਣਾਈ ਜਾ ਰਹੀ ਹੈ ਜਿਸ ਦਾ ਕਿ ਫ਼ਰੀਦਕੋਟ ਵਾਸੀਆਂ ਨੂੰ ਵੱਡਾ ਲਾਭ ਮਿਲੇਗਾ ।

ਵਿਧਾਇਕ ਸ . ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਵੇਂ ਕਿ ਫਰੀਦਕੋਟ ਸ਼ਹਿਰ ਵਿੱਚ ਵੱਡੀ ਪੱਧਰ ਤੇ ਪਾਰਕ ਆਦਿ ਬਣਾਏ ਗਏ ਹਨ, ਪਰ ਜ਼ਿਲ੍ਹੇ ਵਿੱਚ ਕੋਈ ਵੀ ਵੱਡਾ ਪਾਰਕ ਜਾਂ ਸੈਰਗਾਹ ਨਹੀਂ ਸੀ ਜਿਥੇ ਲੋਕ ਆਪਣੇ ਪਰਿਵਾਰ ਬੱਚਿਆਂ ਨਾਲ ਵਿਹਲਾ ਸਮਾਂ ਬਤੀਤ ਕਰ ਸਕਣ।

ਉਨ੍ਹਾਂ ਕਿਹਾ ਕਿ ਇਸੇ ਨੂੰ ਧਿਆਨ ਵਿਚ ਰੱਖਦਿਆਂ ਨਹਿਰਾਂ ਤੇ ਚਹਿਲ ਰੋਡ ਨਜ਼ਦੀਕ ਜੰਗਲਾਤ ਵਿਭਾਗ ਦੇ 3 ਏਕੜ ਰਕਬੇ ਵਿੱਚ ਅਤਿ ਆਧੁਨਿਕ ਪਾਰਕ /ਸੈਰਗਾਹ ਵਿਕਸਤ ਕੀਤੀ ਜਾ ਰਹੀ ਹੈ ਜਿਸ ‘ਤੇ 50 ਲੱਖ ਰੁਪਏ ਦੇ ਕਰੀਬ ਰਾਸ਼ੀ ਖਰਚ ਆਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ ਪਾਰਕ ਨੂੰ ਦੋ ਮਹੀਨਿਆਂ ਦੇ ਅੰਦਰ ਮੁਕੰਮਲ ਕੀਤਾ ਜਾਵੇ। ਜਿਸ ਵਿੱਚ ਵੱਖ-ਵੱਖ ਕਿਸਮ ਦੇ ਸੁੰਦਰ ਰੁੱਖ, ਬੂਟੇ, ਫੁੱਲ ਆਦਿ ਤੋਂ ਇਲਾਵਾ ਵਧੀਆ ਝੂਲੇ, ਬੈਂਚ, ਵਧੀਆ ਪੱਗਡੰਡੀ ਆਦਿ ਵੀ ਬਣਾਏ ਜਾਣਗੇ। ਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਆਪਣੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ ਜੋ ਇੱਥੋਂ ਦੇ ਵਸਨੀਕਾਂ ਨੂੰ ਵਿਕਾਸ ਕਾਰਜਾਂ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸੁੱਖ-ਸਹੂਲਤ ਮੁਹੱਈਆ ਕਰਵਾਈ ਜਾ ਸਕੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION