34 C
Delhi
Thursday, April 25, 2024
spot_img
spot_img

ਪੱਤਰਕਾਰ ਦਵਿੰਦਰ ਪਾਲ ’ਤੇ ਹਮਲੇ ਦੀ ਇਲੈਕਟ੍ਰਾਨਿਕ ਮੀਡੀਆ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਨਿੰਦਾ

ਚੰਡੀਗੜ੍ਹ 19 ਅਪ੍ਰੈਲ, 2020:

ਟ੍ਰਿਬਿਊਨ ਅਦਾਰੇ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਅਤਿ ਮਾੜੇ ਵਤੀਰੇ ਅਤੇ ਸੀਨੀਅਰ ਪੱਤਰਕਾਰ ਗੁਰਉਪਦੇਸ਼ ਭੁੱਲਰ ਨਾਲ ਵੀ ਚਾਕੂ ਦੀ ਨੋਕ ਉਤੇ ਹੋਈ ਲੁੱਟ ਦੀ ਇਲੈਕਟ੍ਰਾਨਿਕ ਮੀਡਿਆ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਕਰੜੇ ਸ਼ਬਦਾ ਚ ਨਿੰਦਾ ਕੀਤੀ ਹੈ ਅਤੇ ਬੇਨਤੀ ਕੀਤੀ ਹੈ ਕੀ ਸਾਰਾ ਭਾਈਚਾਰਾ ਚੰਡੀਗੜ੍ਹ ਦੇ DGP ਨਾਲ ਮੁਲਾਕਾਤ ਥਾਣੇਦਾਰ ਅਤੇ ਹੋਰ ਪ੍ਰਸ਼ਾਸ਼ਨਿਕ ਅਮਲੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ,ਜੇਕਰ ਪੁਲਿਸ ਜਲਦ ਤੋਂ ਜਲਦ ਕਾਰਵਾਈ ਨਾ ਕੀਤੀ ਤਾ ਇਲੈਕਟ੍ਰਾਨਿਕ ਮੀਡਿਆ ਵੈਲਫ਼ੇਅਰ ਐਸੋਸੀਏਸ਼ਨ ਅਗਲੀ ਕਾਰਵਾਈ ਉਲੀਕੇਗੀ ਤੇ ਚੰਡੀਗੜ੍ਹ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਜਾਏਗਾ।

ਇਸ ਮੌਕੇ ਇਲੈਕਟ੍ਰਾਨਿਕ ਮੀਡਿਆ ਵੈਲਫ਼ੇਅਰ ਐਸੋਸੀਏਸ਼ਨ ਦੀ ਚੇਅਰਪਰਸਨ ਨੀਤਿਕਾ ਮਹੇਸ਼ਵਰੀ , ਪ੍ਰਧਾਨ ਰਵਿੰਦਰ ਮੀਤ, ਜਨਰਲ ਸੈਕਟਰੀ ਗੁਰਦੀਪ ਬੈਨੀਪਾਲ, ਸੀਨੀਅਰ ਮੀਤ ਪ੍ਰਧਾਨ ਹਰਦੀਪ ਵਿਰਕ,ਮੀਤ ਪ੍ਰਧਾਨ ਦੀਪਕ ਸ਼ਰਮਾ ਸਮੇਤ ਅਤੇ ਬਾਕੀ ਅਹੁਦੇਦਾਰਾਂ ਨੇ ਇਸ ਮੰਦਭਾਗੀਆ ਘਟਨਾਵਾਂ ਦੇ ਖਿਲਾਫ ਪੱਤਰਕਾਰ ਭਾਈਚਾਰਾ ਨੂੰ ਇਕੱਠੇ ਹੋ ਕੇ ਅਵਾਜ਼ ਉਠਾਓਣੀ ਚਾਹੀਦੀ ਹੈ ਅਤੇ ਸੀਨੀਅਰ ਪੱਤਰਕਾਰ ਗੁਰੳਪਦੇਸ਼ ਭੁੱਲਰ ਨਾਲ ਲੁੱਟ ਖੋਹ ਕਰਨ ਵਾਲੇ ਅਨਸਰਾਂ ਨੂੰ ਵਿ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਇੱਕ ਪਾਸੇ ਤਾ ਪੱਤਰਕਾਰ ਭਾਈਚਾਰਾ ਕੋਰੋਨਾ ਦਿ ਨਾਮੁਰਾਦ ਬਿਮਾਰੀ ਦੇ ਫੈਲਣ ਦੇ ਬਾਵਜੂਦ ਆਪਣੇ ਸਾਰੇ ਫਰਜ਼ ਪੂਰੇ ਕਰ ਰਹੇ ਨੇ ਅਤੇ ਹਰ ਜਾਣਕਾਰੀ ਲੋਕਾਂ ਤਕ ਪਹੁੱਚਾ ਰਹੇ ਨੇ ਐਸੇ ਹਾਲਾਤਾਂ ਚ ਪੁਲਿਸ ਨੂੰ ਇਸ ਤਰੀਕੇ ਦਾ ਵਤੀਰਾ ਅਤਿ ਨਿੰਦਣਯੋਗ ਹੈ ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION