30.6 C
Delhi
Thursday, April 25, 2024
spot_img
spot_img

ਪੰਥ ਅਤੇ ਪੰਜਾਬ ਦੇ ਲੋਕਾਂ ਨੂੰ Kunwar Vijay Partap ਦੀ ਸ਼ਮੂਲੀਅਤ ਤੋਂ ਬਿਨਾਂ ਕੋਈ SIT ਮਨਜ਼ੂਰ ਨਹੀਂ ਹੋਵੇਗੀ: Bhai Mohkam Singh, Bhoma

ਯੈੱਸ ਪੰਜਾਬ
ਚੰਡੀਗੜ੍ਹ, 10 ਅਪ੍ਰੈਲ, 2021 –
ਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਧਾਰਮਿਕ ਬੁਲਾਰੇ ਭਾਈ ਮੋਹਕਮ ਸਿੰਘ ਅਤੇ ਮੀਤ ਪ੍ਰਧਾਨ ਤੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਈਮਾਨਦਾਰ ਤੇ ਦਲੇਰ ਪੁਲਿਸ ਅਫ਼ਸਰ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਦੀ ਦੋਸਤੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਾਂਡ ਦੀ ਜਾਂਚ ਕਰਨ ਲਈ ਬਣੀ ਸਿਟੀ ਤੋਂ ਪਾਸੇ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਸਪੱਸ਼ਟ ਕਰਦਾ ਹੈ ਕਿ ਪੰਥ ਤੇ ਪੰਜਾਬ ਦੇ ਲੋਕ ਕੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸਿਟ ਤੋਂ ਇਲਾਵਾ ਕਿਸੇ ਦੂਸਰੀ ਸਿਟੀ ਨੂੰ ਮਾਨਤਾ ਨਹੀਂ ਦੇਣਗੇ । ਇਥੇ ਇਹ ਵੀ ਵਰਨਣਯੋਗ ਹੈ ਕਿ ਬਹਿਬਲ ਕਲਾਂ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਵਲੋਂ ਵੀ ਅੱਜ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਪੀੜਤ ਪਰਵਾਰ ਵਲੋਂ ਕੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸਿਟ ਤੋਂ ਇਲਾਵਾ ਹੋਰ ਕਿਸੇ ਨਵੀਂ ਸਿਟੀ ਨੂੰ ਮਾਨਤਾ ਨਹੀਂ ਦੇਣਗੇ ।
ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਨੇ ਕਿਹਾ ਜਿਸ ਤਰ੍ਹਾ ਬਰਗਾੜੀ , ਬਹਿਬਲਕਲਾਂ ਗੋਲੀ ਕਾਂਡ ਦੀ ਜਾਂਚ ਨੂੰ ਦਲੇਰੀ ਤੇ ਇਮਾਨਦਾਰੀ ਨਾਲ ਬਰੀਕੀ ਨਾਲ ਜਾਂਚ ਨੂੰ ਨੇਪਰੇ ਚਾੜਕੇ ਅਸਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਅਦਾਲਤ ਦੇ ਬੂਹੇ ਤੱਕ ਖੜਿਆਂ ਹੈ ਉਸ ਨਾਲ ਸਮੁੱਚਾ ਖਾਲਸਾ ਪੰਥ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾਂ ਹੈਂ ਸਮਾਂ ਆਉਣ ਤੇ ਢੁਕਵੇਂ ਸਮੇਂ ਉਹਨਾਂ ਦਾ ਢੁਕਵਾਂ ਸਨਮਾਨ ਕਰੇਂਗਾ । ਉਹਨਾਂ ਕਿਹਾ ਜਿਸ ਤਰ੍ਹਾ ਕੰਵਰ ਵਿਜੇ ਪ੍ਰਤਾਪ ਸਿੰਘ ਇਸ ਗੱਲ ਤੇ ਅੜਿਆਂ ਹੋਇਆਂ ਸੀ ਕਿ ਮੈਂ ਆਖਰੀ ਚਲਾਨ ਤਾਂ ਪੇਸ਼ ਕਰਾਂਗਾ ਪਹਿਲਾਂ ਸੰਬੰਧਿਤ ਫਰੀਦਕੋਟ ਅਦਾਲਤ ਦਾ ਜੱਜ ਬਦਲਿਆਂ ਜਾਵੇ ਪਰ ਜੱਜ ਨੂੰ ਬਦਲਣ ਦੀ ਬਜਾਏ ਉਹਨਾਂ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੀ ਬਦਲ ਦਿੱਤਾ ।
ਉਹਨਾਂ ਕਿਹਾ ਜਿਸ ਤਰਾਂ ਨਕਲੀ ਨਿਰੰਕਾਰੀਆਂ ਨੂੰ ਬਚਾਉਣ ਲਈ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੂਰਾ ਟਿੱਲ ਲਾਇਆ ਸੀ ਜਦੋਂ ਤਿੰਨ ਜਨਵਰੀ 1980 ਨੂੰ ਕਰਨਾਲ ਸੈਸ਼ਨ ਜੱਜ ਦੀ ਅਦਾਲਤ ਨੇ 13ਸਿੰਘਾਂ ਦੇ ਕਾਤਲ ਨਕਲੀ ਨਿਰੰਕਾਰੀ ਗੁਰਬਚਨ ਸਿੰਘ ਨੂੰ ਬਰੀ ਕਰ ਦਿੱਤਾ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਸੈਸ਼ਨ ਕੋਰਟ ਦੇ ਫੈਸਲੇ ਵਿਰੁੱਧ 30 ਦਿਨਾਂ ਦੇ ਅੰਦਰ ਅੰਦਰ ਮਾਣਯੋਗ ਹਾਈਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਅਪੀਲ ਕਰਨੀ ਸੀ ਪਰ ਬੇਈਮਾਨ ਬਾਦਲ ਨੇ ਮਿਥੇ ਸਮੇਂ ਵਿੱਚ ਰਿਟ ਪਟੀਸ਼ਨ ਨਹੀਂ ਪਾਈ ਸੀ ਜਿਸ ਕਾਰਨ ਬਾਅਦ ਵਿਚ ਪੰਜਾਬ ਨੂੰ ਇੱਕ ਵੱਡਾ ਦੁਖਾਂਤ ਭੋਗਣਾ ਪਿਆ । ਜਿਹੜੀ ਗ਼ਲਤੀ ਬਾਦਲ ਨੇ 1978 ਤੇ 1980 ਵਿੱਚ ਕੀਤੀ ਸੀ ਉਸੇ ਤਰ੍ਹਾਂ ਦੀ ਗ਼ਲਤੀ ਕਰਨ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰੇਜ਼ ਕਰੇ ਹੁਣ ਕੈਪਟਨ ਅਮਰਿੰਦਰ ਸਿੰਘ ਹਾਈਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਈਮਾਨਦਾਰੀ ਨਾਲ਼ ਅਪੀਲ ਪਾਵੇ ਤੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਸ਼੍ਰੀ ਅਤੁੱਲ ਨੰਦਾ ਦੀ ਛੁੱਟੀ ਕੀਤੀ ਜਾਵੇ ਜਿਸ ਦੀ ਬੇਈਮਾਨੀ ਨੇ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਛੁੱਟੀ ਕਰਵਾਈ ਹੈ ।
ਬਿਆਨ ਦੇ ਅਖੀਰ ਵਿੱਚ ਉਹਨਾਂ ਬਾਦਲਾਂ ਵਲੋਂ ਸ਼੍ਰੋਮਣੀ ਕਮੇਟੀ ਦੀ ਬਣਾਈ ਹੋਈ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਲੈਣ ਲਈ ਤੇ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਸਿਟ ਨੂੰ ਜਿਉਂ ਦੀ ਤਿਉਂ ਕਾਇਮ ਰੱਖਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਸਥਾਨ ਦੇ ਬਾਹਰ ਧਰਨਾ ਮਾਰੇ । ਇਸ ਮੁੱਦੇ ਤੇ ਬੀਬੀ ਜਗੀਰ ਕੌਰ ਦੀ ਸਾਜ਼ਸੀ ਚੁੱਪ ਪੰਥ ਨੂੰ ਢਾਡੀ ਰੜਕ ਰਹੀ ਹੈ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION