22.1 C
Delhi
Friday, March 29, 2024
spot_img
spot_img

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਨੂੰ ਗਹਿਰਾ ਸਦਮਾ, ਭੂਆ ਜੀ ਦਾ ਹੋਇਆ ਦੇਹਾਂਤ

ਬਟਾਲਾ, 1 ਜੂਨ, 2020 –

ਉੱਘੇ ਟਰੇਡ ਟੂਨੀਅਨਿਸ਼ਟ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਸ. ਐੱਮ.ਐੱਮ. ਸਿੰਘ ਚੀਮਾ ਦੇ ਛੋਟੇ ਭੈਣ ਜੀ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਮਰਦੀਪ ਸਿੰਘ ਚੀਮਾ, ਕਨੇਡਾ ਦੇ ਉਘੇ ਕਾਰੋਬਾਰੀ ਸ. ਜਗਦੀਪ ਸਿੰਘ ਚੀਮਾ ਦੇ ਸਤਿਕਾਰਯੋਗ ਭੂਆ ਜੀ ਮਾਤਾ ਦਲਬੀਰ ਕੌਰ ਕਾਹਲੋਂ ਪਤਨੀ ਸਵਰਗਵਾਸੀ ਸ੍ਰੀ ਕੁਲਤਾਰ ਸਿੰਘ ਕਾਹਲੋ ਵਾਸੀ ਪਿੰਡ ਸਾਗਰਪੁਰਾ ਦਾ ਬੀਤੀ ਰਾਤ ਅਚਾਨਤ ਸਿਹਤ ਵਿਗੜਣ ਤੋਂ ਬਾਅਦ ਦੇਹਾਂਤ ਹੋ ਗਿਆ ਹੈ।

ਅੱਜ ਮਾਤਾ ਦਲਬੀਰ ਕੌਰ ਜੀ ਦਾ ਅੰਤਿਮ ਸਸਕਾਰ ਜਲੰਧਰ ਰੋਡ ਬਟਾਲਾ ਵਿਖੇ ਸਥਿਤ ਸਮਸ਼ਾਨਘਾਟ ਪੁਰੀਆਂ ਵਖੇ ਕੀਤਾ ਗਿਆ। ਸਸਕਾਰ ਤੋਂ ਪਹਿਲਾਂ ਮਾਤਾ ਦਲਬੀਰ ਕੌਰ ਦੀ ਮ੍ਰਿਤਕ ਦੇਹ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ। ਇਸ ਮੌਕੇ ਮ੍ਰਿਤਕ ਮਾਤਾ ਦਲਬੀਰ ਕੌਰ ਦੀ ਚਿਖਾ ਨੂੰ ਅਗਨੀ ਉਨ੍ਹਾ ਦੇ ਭਰਾ ਸ. ਐਮ.ਐਮ. ਸਿੰਘ ਚੀਮਾ, ਸਪੁੱਤਰ ਜਗਬੀਰਪਾਲ ਸਿੰਘ ਕਾਹਲੋ ਅਤੇ ਭਤੀਜ਼ੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਭੇਟ ਕੀਤੀ।

ਅੰਤਿਮ ਸਸਕਾਰ ਦੌਰਾਨ ਸਮਾਜਿਕ ਦੂਰੀ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਅਤੇ ਹਰ ਤਰਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਗਿਆ ਸੀ। ਇਸ ਮੌਕੇ ਅੰਤਿਮ ਸਸਕਾਰ ਮੌਕੇ ਸ਼ਹਿਰ ਵੱਖ ਵੱਖ ਵਰਗਾਂ ਦੇ ਨੁੰਮਾਇੰਦੇ ਵੀ ਪਹੁੰਚੇ ਸਨ, ਜਿੰਨ੍ਹਾ ਨੇ ਚੀਮਾ ਅਤੇ ਕਾਹਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਇਸ ਤੋ. ਇਲਾਵਾ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ, ਵਿਧਾਇਕਾਂ, ਉੱਚ ਪੁਲਸ ਅਤੇ ਪ੍ਰਸਾਸਨਿਕ ਅਫਸਰਾਂ ਜਿੰਨ੍ਹਾ ਵਿੱਚ ਏ.ਡੀ.ਜੀ.ਪੀ, ਆਈਜ਼, ਐਸ.ਐਸ.ਪੀਜ਼, ਡੀ.ਸੀਜ਼, ਸਿਵਲ ਸਰਜ਼ਨ, ਐਸ.ਐਮ.ਓਜ਼ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਟੈਲੀਫੋਨ ’ਤੇ ਸ. ਅਮਰਦੀਪ ਸਿੰਘ ਚੀਮਾ ਨਾਲ ਦੁਖ ਸਾਂਝਾ ਕੀਤਾ।

ਵਰਣਨਯੋਗ ਹੈ ਕਿ ਮਾਤਾ ਦਲਬੀਰ ਕੌਰ ਕਾਹਲੋਂ ਦੇ ਪਤੀ ਸਵਰਗੀਵਾਸੀ ਸ੍ਰੀ ਕੁਲਤਾਰ ਸਿੰਘ ਕਾਹਲੋਂ ਇਕ ਉਘੇ ਕਿਸਾਨ ਆਗੂ ਸਨ ਤੇ ਆਪਣੇ ਜੀਵਨ ਦੌਰਾਨ ਉਨ੍ਹਾ ਨੇ ਕਿਸਾਨਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਸਨ ਤੇ ਇਕ ਨਾਮਵਾਰ ਕਿਸਾਨ ਆਗੂ ਵਜੋਂ ਜਾਣੇ ਜਾਂਦੇ ਸਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION