24.1 C
Delhi
Thursday, April 25, 2024
spot_img
spot_img

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 415 ਨਸ਼ਾ ਪੀੜਤਾਂ ਨੂੰ 6 ਜਿ਼ਲ੍ਹਿਆਂ ਵਿੱਚ ਵਿਸ਼ੇਸ਼ ਪ੍ਰੋਗਰਾਮ ਰਾਹੀਂ ਹੁਨਰ ਸਿਖਲਾਈ ਦਿੱਤੀ ਗਈ: ਚੰਨੀ

ਚੰਡੀਗੜ੍ਹ, 18 ਅਗਸਤ, 2020 –
ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਸੂਬੇ ਵਿੱਚ ਨਸ਼ਾ ਪੀੜਤਾਂ ਲਈ ਇੱਕ ਵਿਸ਼ੇਸ਼ ਹੁਨਰ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈੈ। ਇਹ ਵਿਸ਼ੇਸ਼ ਪ੍ਰੋਗਰਾਮ ਹੁਣ ਤੱਕ ਛੇ ਜਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਰੋਜ਼ਗਾਰ ੳੱੁਤਪਤੀ ਅਤੇ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਮੋਗਾ, ਲੁਧਿਆਣਾ, ਫਰੀਦਕੋਟ, ਫਾਜਿ਼ਲਕਾ, ਫਿਰੋਜ਼ਪੁਰ ਅਤੇ ਤਰਨ ਤਾਰਨ ਜਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਸੀ।

ਸ੍ਰੀ ਚੰਨੀ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 415 ਨਸ਼ਾ ਪੀੜਤਾਂ ਨੂੰ ਸਿਖਲਾਈ ਦਿੱਤੀ ਗਈ ਹੈ ਜਿਨ੍ਹਾਂ ਵਿਚੋਂ 378 ਨੂੰ ਪ੍ਰਮਾਣ ਪੱਤਰ ਦਿੱਤੇ ਗਏ ਹਨ ਅਤੇ 144 ਨੂੰ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ 765 ਹੋਰ ਨਸ਼ਾ ਪੀੜਤ ਹਾਲੇ ਹੁਨਰ ਸਿਖਲਾਈ ਅਧੀਨ ਹਨ ਪਰ ਕੋਵਿਡ 19 ਦੇ ਫੈਲਣ ਕਾਰਨ ਉਨ੍ਹਾਂ ਦੀ ਸਿਖਲਾਈ ਰੋਕ ਦਿੱਤੀ ਗਈ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ -19 ਤੋਂ ਬਾਅਦ ਇਹ ਵਿਸ਼ੇਸ਼ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦੂਸਰੇ ਜਿ਼ਲ੍ਹਿਆਂ ਵਿੱਚ ਵੀ ਚਲਾਇਆ ਜਾਵੇਗਾ। ਇਸ ਨਾਲ ਨਸ਼ਾ ਕਰਨ ਵਾਲਿਆਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਉਹ ਖੁ਼ਸ਼ਹਾਲ ਜੀਵਨ ਬਤੀਤ ਕਰ ਸਕਣ। ਇਸ ਵਿਸ਼ੇਸ਼ ਹੁਨਰ ਸਿਖਲਾਈ ਪ੍ਰੋਗਰਾਮ ਬਾਰੇ ਜਾਗਰੂਕਤਾ ਫੈਲਾਉਣ ਲਈ ਪੀ.ਐਸ.ਡੀ.ਐਮ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਸਾਰੇ ਓਟ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਪ੍ਰਦਰਸ਼ਤ ਕਰਨ ਲਈ ਆਈ.ਈ.ਸੀ ਸਮੱਗਰੀ ਉਪਲਬਧ ਕਰਵਾਈ ਹੈ ਤਾਂ ਜੋ ਵਧੇਰੇ ਰੁਚੀ ਰੱਖਣ ਵਾਲੇ ਨਸ਼ਾਖੋਰ ਹੁਨਰ ਵਿਕਾਸ ਸਬੰਧੀ ਕੋਰਸਾਂ ਲਈ ਅਰਜ਼ੀ ਦੇ ਸਕਣ।

ਸ੍ਰੀ ਚੰਨੀ ਨੇ ਦੱਸਿਆ ਕਿ ਪੀਐਸਡੀਐਮ 12 ਵੱਖ ਵੱਖ ਕਿੱਤਿਆਂ ਵਿੱਚ ਨਸ਼ਾ ਪੀੜਤ ਉਮੀਦਵਾਰਾਂ ਨੂੰ ਹੁਨਰ ਦੀ ਸਿਖਲਾਈ ਪ੍ਰਦਾਨ ਕਰ ਰਿਹਾ ਹੈ ਇਨ੍ਹਾਂ ਵਿੱਚ ਡੀਟੀਐਚ ਸੈਟ ਟਾਪ ਬਾਕਸ ਇੰਸਟਾਲੇਸ਼ਨ ਟੈਕਨੀਸ਼ੀਅਨ, ਪਲੰਬਰ ਜਨਰਲ, ਰਿਟੇਲ ਟ੍ਰੇਨੀ ਐਸੋਸੀਏਟ, ਇਲੈਕਟ੍ਰੀਕਲ ਟੈਕਨੀਸ਼ੀਅਨ, ਸੋਲਰ ਪੈਨਲ ਟੈਕਨੀਸ਼ੀਅਨ, ਹਾਊਸਕੀਪਰ ਕਮ ਕੁੱਕ, ਏਅਰਲਾਈਨ ਰਿਜ਼ਰਵੇਸ਼ਨ ਏਜੰਟ, ਫੀਲਡ ਟੈਕਨੀਸ਼ੀਅਨ ਕੰਪਿਊਟਿੰਗ ਪੈਰੀਫਿਰਲਜ਼, ਫੀਲਡ ਟੈਕਨੀਸ਼ੀਅਨ ਹੋਰ ਘਰੇਲੂ ਉਪਕਰਣ ਅਤੇ ਫੀਲਡ ਟੈਕਨੀਸ਼ੀਅਨ ਨੈਟਵਰਕਿੰਗ ਸਟੋਰੇਜ਼ ਆਦਿ ਸ਼ਾਮਲ ਹਨ।

ਰੋਜ਼ਗਾਰ ਉੱਤਪਤੀ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਪੀਐਸਡੀਐਮ ਦੇ ਚਾਰ ਪ੍ਰਮਾਣਿਤ ਸਿਖਲਾਈ ਭਾਈਵਾਲ – ਲਾਰਡ ਗਣੇਸ਼ਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਆਈ.ਆਈ.ਏ.ਈ ਐਜੂਕੇਸ਼ਨਲ ਸੁਸਾਇਟੀ, ਰੀਜੈਂਟ ਸਾੱਫਟਵੇਅਰ ਅਤੇ ਵਿਦਿਆਕੇਅਰ ਇਸ ਵਿਸ਼ੇਸ਼ ਟੀਚੇ ਵਾਲੇ ਸਮੂਹ ਨੂੰ ਹੁਨਰ ਸਿਖਲਾਈ ਪ੍ਰਦਾਨ ਕਰ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਬੈਚਾਂ ਵਿੱਚ, ਪੀਐਸਡੀਐਮ ਨੇ ਉਨ੍ਹਾਂ ਨੂੰ ਕਿੱਤਾਮੁਖੀ ਸਿੱਖਿਆ ਦੇ ਜ਼ਰੀਏ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹਰੇਕ ਬੈਚ ਦੇ 50:50 ਦੇ ਅਨੁਪਾਤ ਵਿੱਚ ਸਧਾਰਣ ਉਮੀਦਵਾਰਾਂ ਨਾਲ ਸਿਖਲਾਈ ਦਿੱਤੀ ਗਈ ਹੈ। ਸ੍ਰੀ ਤਿਵਾੜੀ ਨੇ ਅੱਗੇ ਕਿਹਾ ਕਿ ਪੀਐਸਡੀਐਮ, ਰੋਜ਼ਗਾਰ ਐਂਟਰਪ੍ਰਾਈਜਜ਼ ਦੇ ਜਿ਼ਲ੍ਹਾ ਬਿਊਰੋਜ਼ (ਡੀਬੀਈਈਜ਼) ਅਤੇ ਜਿ਼ਲ੍ਹਾ ਪ੍ਰਸ਼ਾਸਨ ਅਜਿਹੇ ਨਸ਼ਾਖੋਰੀ ਦੇ ਪੀੜਤਾਂ ਦੇ ਹੁਨਰ ਵਿਕਾਸ ਸਿਖਲਾਈ ਅਤੇ ਰੁਜ਼ਗਾਰ ਲਈ ਤਾਲਮੇਲ ਨਾਲ ਕੰਮ ਕਰ ਰਹੇ ਹਨ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION