spot_img
43.1 C
Delhi
Monday, June 17, 2024
spot_img

ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਰੁਜਗਾਰ ਦੇ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦੋ ਆਨਲਾਈਨ ਹੁਨਰ ਵਿਕਾਸ ਪ੍ਰੋਗਰਾਮ ਸੁਰੂ ਕੀਤੇ

ਚੰਡੀਗੜ੍ਹ, 21 ਜੁਲਾਈ, 2020:

ਕੋਵਿਡ-19 ਦੇ ਵਧ ਰਹੇ ਫੈਲਾਅ ਨੂੰ ਵੇਖਦਿਆਂ ਰੋਜਗਾਰ ਖੇਤਰ ਵਿੱਚ ਮੌਜੂਦਾ ਤੇ ਭਵਿੱਖ ਦੀਆਂ ਚੁਣੌਤੀਆਂ ਅਤੇ ਵਿਸਵਵਿਆਪੀ ਉਦਯੋਗ ਲਈ ਹੁਨਰ ਦੀਆਂ ਲੋੜਾਂ ਅਤੇ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਵੱਖ-ਵੱਖ ਵਿਧੀਆਂ ਰਾਹੀਂ ਉਪਰਾਲੇ ਕਰਨ ਬਾਰੇ ਸੰਭਾਵਨਾਵਾਂ ਤਲਾਸ਼ ਰਹੀ ਹੈ।

ਤਕਨੀਕੀ ਸਿੱਖਿਆ ਅਤੇ ਰੋਜਗਾਰ ਉੱਤਪਤੀ ਤੇ ਸਿਖਲਾਈ ਮੰਤਰੀ, ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੌਨ ਜਾਰੀ ਬਿਆਨ ਵਿਚ ਕਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਕੋਵਿਡ ਮਹਾਂਮਾਰੀ ਦੇ ਦੌਰ ਵਿਚ ਵੀ ਹੁਨਰ ਸਿਖਲਾਈ ਦੇਣ ਲਈ ਪੰਜਾਬ ਹੁਨਰ ਵਿਕਾਸ ਮਿਸਨ ਨੇ ਪਹਿਲ ਕੀਤੀ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਆਨਲਾਈਨ ਹੁਨਰ ਸਿਖਲਾਈ ਦੇਣ ਲਈ ਦੋ ਕਿੱਤਾ/ਰੋਜ਼ਗਾਰ ਮੁੱਖੀ ਕੋਰਸ ਪਾਇਲਟ ਪ੍ਰਾਜੈਕਟਾਂ ਵਜੋਂ ਸੁਰੂ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਕਾਰਨ ਭਾਰਤ ਸਰਕਾਰ ਵੱਲੋਂ ਨਿੱਜੀ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਲਈ ਜਾਰੀ ਐਡਵਾਇਜ਼ਰੀ ਕੀਤੀ ਗਈ ਹੈ, ਜਿਸ ਦੇ ਮੁਤਾਬਕ ਸੂਬੇ ਵਿੱਚ ਨੌਜਾਵਾਨਾਂ ਨੂੰ ਅਦਾਰਿਆਂ ਵਿਚ ਨਹੀਂ ਬੁਲਾਇਆ ਜਾ ਸਕਦਾ।

ਇਸੇ ਤਰਾਂ ਹੁਨਰ ਵਿਕਾਸ ਸਿਖਲਾਈ ਲਈ ਵੀ ਨੌਜਵਾਨਾਂ ਨੂੰ ਅਦਾਰਿਆਂ ਵਿਚ ਨਹੀਂ ਬੁਲਾਇਆ ਜਾ ਸਕਦਾ। ਪਰ ਇਸ ਸਭ ਦੇ ਬਾਵਜੂਦ ਘਰਾਂ ਵਿੱਚ ਬੈਠੇ ਨੌਜ਼ਵਾਨ ਹੁਨਰ ਸਿਖਲਾਈ ਲਈ ਮੌਕੇ ਤਲਾਸ਼ ਰਹੇ ਹਨ ਤਾਂ ਜੋ ਉਹ ਮੌਜੂਦਾ ਸਥਿੱਤੀ ਵਿਚ ਕਾਰਜਸ਼ੀਲ ਉਦਯੋਗਾਂ ਵਿਚ ਰੋਜ਼ਗਾਰ ਹਾਸਿਲ ਕਰ ਸਕਣ।

ਸ੍ਰੀ ਚੰਨੀ ਨੇ ਕਿਹਾ ਕਿ ਪੀ.ਐਸ.ਡੀ.ਐਮ ਨੇ ਲੌਜਿਸਟਿਕਸ ਅਤੇ ਟੈਲੀਕਾਮ ਸੈਕਟਰਾਂ ਵਿਚ ਆਨਲਾਈਨ ਸਿਖਲਾਈ ਕੋਰਸ ਸ਼ੁਰੂ ਕੀਤੇ ਹਨ, ਜੋ ਸੂਚੀਬੱਧ ਭਾਈਵਾਲਾਂ ਮੈਸਰਜ਼ ਸੇਫਐਜ਼ੂਕੇਟ ਅਤੇ ਮੈਸਰਜ਼ ਓਰੀਅਨ ਐਜ਼ੂਟੈਕ ਨੇ ਲੌਜਿਸਟਿਕਸ ਅਤੇ ਟੈਲੀਕਾਮ ਸੈਕਟਰ ਵਿਚ ਆਨਲਾਈਨ ਹੁਨਰ ਸਿਖਲਾਈ ਪ੍ਰੋਗਾਰਮ ਸ਼ੁਰੂ ਕੀਤੇ ਹਨ।ਇੰਨਾਂ ਦੋਵਾਂ ਕੋਰਸਾਂ ਵਿਚ ਪੰਜਾਬ ਦੇ ਸਹਿਰੀ ਗਰੀਬ 200 ਉਮੀਦਵਾਰਾਂ ਨੂੰ ਪ੍ਰਤੀ ਕੋਰਸ ਸਿਖਲਾਈ ਦਿੱਤੀ ਜਾਵੇਗੀ।

ਮੰਤਰੀ ਨੇ ਅੱਗੇ ਕਿਹਾ ਕਿ ਕੋਰਸ ਦੀ ਸਿਖਲਾਈ ਸਮੱਗਰੀ ਰਾਸਟਰੀ ਹੁਨਰ ਯੋਗਤਾ ਫਰੇਮਵਰਕ (ਐਨ.ਐਸ.ਕਿਊ.ਐਫ) ਅਤੇ ਨੌਕਰੀ ਦੀਆਂ ਲੋੜਾਂ ਮੁਤਾਬਕ ਹੈ। ਸਾਰੇ 400 ਉਮੀਦਵਾਰਾਂ ਦੀ ਲਾਮਬੰਦੀ ਪੰਜਾਬ ਦੇ ਸਾਰੇ ਜਿਿਲ੍ਹਆਂ ਤੋਂ ਪੀ.ਐਸ.ਡੀ.ਐਮ ਦੇ ਜਲ੍ਹਿਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਰਾਹੀਂ ਕੀਤੀ ਗਈ ਹੈ।

ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਦੋਵਾਂ ਕੋਰਸਾਂ ਵਿਚ ਉਮੀਦਵਾਰਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੋਰ ਸੈਕਟਰ ਵੀ ਆਨਲਾਈਨ ਸਿਖਲਾਈ ਵਿਚ ਸਾਮਲ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਆਪਣੇ ਘਰਾਂ ਵਿਚ ਰਹਿ ਕੇ ਹੁਨਰਮੰਦ ਬਣਨ ਤੇ ਰੋਜਗਾਰ ਦੇ ਖੇਤਰ ਵਿਚ ਕੋਵਿਡ-19 ਤੋਂ ਬਾਅਦ ਦੀਆਂ ਚੁਣੌਤੀਆਂ ਨੂੰ ਸਰ ਕਰਕੇ ਨੌਕਰੀਆਂ ਹਾਸਿਲ ਕਰ ਸਕਣ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION