37.8 C
Delhi
Friday, April 19, 2024
spot_img
spot_img

ਪੰਜਾਬ ਸਰਕਾਰ 5 ਨਵੰਬਰ ਨੂੰ ਕਰਾਏਗੀ ਨਵੀਨਤਾ ਤੇ ਤਕਨਾਲੋਜੀ ਸੰਮੇਲਨ

ਚੰਡੀਗੜ, 1 ਨਵੰਬਰ, 2019 –
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਅੰਦਰ ਨਵੀਆਂ ਕਾਢਾਂ ਅਤੇ ਲੋੜੀਂਦੀ ਤਕਨੀਕ ਨੂੰ ਹੁਲਾਰਾ ਦੇਣ ਲਈ 5 ਨਵੰਬਰ ਨੂੰ ਨਵੀਨਤਾ ਅਤੇ ਤਕਨਾਲੋਜੀ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਸ ਖੇਤਰ ਵਿੱਚ ਨਵੇਂ ਦਿਸਹੱਦੇ ਕਾਇਮ ਕਰਨ ਵਾਲੀਆਂ ਦੇਸ਼-ਵਿਦੇਸ਼ ਦੀਆਂ 30 ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਕੁਮਾਰ ਵਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਮੇਲਨ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੋਰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਕਰਾਇਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਸੰਮੇਲਨ ਦੌਰਾਨ 30 ਨਾਮੀ ਸ਼ਖ਼ਸੀਅਤਾਂ ਰਾਜ ਦੇ ਉੱਦਮੀਆਂ, ਉਦਯੋਗਪਤੀਆਂ, ਸਿੱਖਿਆ ਸ਼ਾਸਤਰੀਆਂ ਤੋਂ ਇਲਾਵਾ ਇਸ ਖੇਤਰ ਨਾਲ ਜੁੜੇ ਹੋਰਨਾਂ ਭਾਈਵਾਲਾਂ ਨਾਲ ਆਪਣੇ ਤਜਰਬੇ ਅਤੇ ਮੁਹਾਰਤ ਸਾਂਝੀ ਕਰਨਗੇ ਤਾਂ ਜੋ ਇਸ ਖੇਤਰ ਨੂੰ ਰਾਜ ਵਿੱਚ ਹੋਰ ਮਜ਼ਬੂਤ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਇਹ ਸੰਮੇਲਨ ਸੂਬੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ, ਉਦਯੋਗ ਤੇ ਵਪਾਰ ਨਾਲ ਜੁੜੀਆਂ ਸ਼ਖ਼ਸੀਅਤਾਂ, ਸਰਕਾਰ, ਵਿੱਤੀ ਸੰਸਥਾਵਾਂ ਆਦਿ ਨੂੰ ਇਕ ਸਿਹਤਮੰਦ ਮੰਚ ਮੁਹੱਈਆ ਕਰਵਾਏਗਾ ਜਿਸ ਦੌਰਾਨ ਨਵੀਨਤਾ ਅਤੇ ਤਕਨਾਲੋਜੀ ਦੇ ਵਿਕਾਸ ਲਈ ਅਹਿਮ ਵਿਚਾਰਾਂ ਹੋਣਗੀਆਂ।

ਸ੍ਰੀ ਵਰਮਾ ਨੇ ਦੱਸਿਆ ਕਿ ਸੰਮੇਲਨ ਦੌਰਾਨ 8 ਸੈਸ਼ਨ ਹੋਣਗੇ ਜਿਨਾਂ ਵਿੱਚ ਨਵੀਨਤਾ ਅਤੇ ਵਿਦਿਅਕ ਸੰਸਥਾਵਾਂ, ਨਵੀਆਂ ਕਾਢਾਂ ਲਈ ਪੰਜਾਬ ’ਚ ਅਸੀਮ ਸਭਾਵਨਾਵਾਂ ਦਾ ਲਾਹਾ ਲੈਣਾ, ਆਲਮੀ ਸਾਂਝ ਅਤੇ ਇਕੱਤਰਤਾ, ਖਤਰਨਾਕ ਤਕਨੀਕਾਂ, ਸਮਾਜਿਕ ਨਵੀਨਤਾ ਅਤੇ ਉੱਦਮ, ਵਿੱਤੀ ਮੌਕੇ, ਨੌਜਵਾਨ ਉਦਮੀਆਂ ਤੇ ਨਵੀਆਂ ਇਕਾਈਆਂ ਅਤੇ ਪੰਜਾਬ ਅੰਦਰ ਤਕਨੀਕੀ ਤਬਦੀਲੀਆਂ ਆਦਿ ਹੋਣਗੇ।

ਉਨਾਂ ਦੱਸਿਆ ਕਿ ਸੰਮੇਲਨ ‘ਮਿਸ਼ਨ ਨਵੀਨ ਪੰਜਾਬ’ ਨੂੰ ਹੋਰ ਹੁਲਾਰਾ ਦੇਵੇਗਾ ਜਿਸ ਦਾ ਮਕਸਦ ਨਵੀਨਤਾ ਅਤੇ ਖੋਜ ਦੇ ਖੇਤਰ ਵਿੱਚ ਇਕ ਮਜ਼ਬੂਤ ਢਾਂਚਾ ਸਥਾਪਤ ਕਰਨ ਹੈ।

ਉਨਾਂ ਦੱਸਿਆ ਕਿ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਪਹਿਲਾਂ ਹੀ ਵੱਖ-ਵੱਖ ਯੂਨੀਵਰਸਿਟੀਆਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਸਮਝੌਤੇ ਸਹੀਬੱਧ ਕੀਤੇ ਹਨ ਤਾਂ ਜੋ ਉਦਯੋਗਿਕ ਵਿਕਾਸ ਨੂੰ ਹੋਰ ਬੁਲੰਦੀਆਂ ’ਤੇ ਲਿਜਾਇਆ ਜਾ ਸਕੇ।

ਸੰਮੇਲਨ ਵਿੱਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਰਾਕੇਸ਼ ਵਰਮਾ ਨੇ ਦੱਸਿਆ ਕਿ ਇਨਾਂ ਸ਼ਖ਼ਸੀਅਤਾਂ ਵਿੱਚ ਨੀਤੀ ਆਯੋਗ ਦੇ ਮੈਂਬਰ ਡਾ. ਵਿਜੇ ਕੁਮਾਰ ਸਾਰਸਵਤ, ਹੀਰੋ ਕਾਰਪੋਰੇਟ ਸਰਵਿਸਿਜ਼ ਦੇ ਚੇਅਰਮੈਨ ਸੁਨੀਲ ਕਾਂਤ ਮੁੰਜਾਲ, ਨਿਵੇਸ਼ ਇੰਡੀਆ ਦੇ ਸੀ.ਈ.ਓ. ਦੀਪਕ ਬਾਗਲਾ, ਸੀ.ਐੱਸ.ਆਈ.ਆਰ. ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਗਿਰੀਸ਼ ਸਾਹਨੀ, ਅਮਰੀਕਾ ਦੀ ਕੇਸ ਵੈਸਟਰਨ ਰਿਜਰਵ ਯੂਨੀਵਰਸਿਟੀ ਦੇ ਡਿਜ਼ਾਈਨ ਤੇ ਨਵੀਨਤਾ ਵਿਭਾਗ ਦੇ ਸੀ.ਈ.ਓ. ਪ੍ਰੋ. ਯੰਗਜਿਨ ਯੂ, ਗਲੋਬਲ ਇਨੋਵੇਸ਼ਨ ਤੇ ਤਕਨਾਲੋਜੀ ਅਲਾਇੰਸ ਦੇ ਸੀ.ਈ.ਓ. ਰੀਤਿਕਾ ਜੈਨ, ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਦੇ ਚੀਫ ਇਨੋਵੇਸ਼ਨ ਅਫ਼ਸਰ ਅਭੈ ਜੇਰੇ, ਭਾਰਤ ਵਿੱਚ ਤਾਈਵਾਨ ਦੇ ਸਫਾਰਤਖਾਨੇ ਦੇ ਤਾਈਪੇ ਆਰਥਿਕ ਅਤੇ ਸੱਭਿਆਚਾਰ ਕੇਂਦਰ ਦੀ ਐੱਸ.ਐਂਡ.ਟੀ. ਡਵੀਜਨ ਤੋਂ ਪ੍ਰੋਫ.(ਡਾ.) ਹੈਨਰੀ ਐਚ. ਚੈਨ, ਆਈ.ਬੀ.ਐਮ. ਇੰਡੀਆ ਦੇ ਐਮ.ਡੀ. ਕਰਨ ਬਾਜਵਾ ਅਤੇ ਅਸੈਨਸ਼ਿਓਰ ਦੇ ਮੈਨੇਜਿੰਗ ਡਾਇਰੈਕਟਰ ਐਸ. ਬਾਲਾਸੁਬਰਾਮਨੀਅਨ ਸ਼ਾਮਲ ਹਨ। ਇਹ ਸੰਮੇਲਨ ਚੰਡੀਗੜ ਦੇ ਹੋਟਲ ‘ਦੀ ਲਲਿਤ’ ਵਿੱਚ ਹੋਵੇਗਾ। ਇਸ ਮੌਕੇ ਸਾਇੰਸ ਤਕਨਾਲੋਜੀ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਸ੍ਰੀਮਤੀ ਜੇ.ਕੇ. ਅਰੋੜਾ ਅਤੇ ਵਾਤਾਵਰਣ ਵਿਭਾਗ ਦੇ ਵਧੀਕ ਡਾਇਰੈਕਟਰ ਸਤਨਾਮ ਸਿੰਘ ਲੱਧੜ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION