34 C
Delhi
Tuesday, April 16, 2024
spot_img
spot_img

ਪੰਜਾਬ ਸਰਕਾਰ ਵੱਲੋਂ ‘ਸਰਬ ਧਰਮ ਸੰਮੇਲਨ’ ਰਾਹੀਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ, 31 ਅਗਸਤ, 2019 –

ਪੰਜਾਬ ਸਰਕਾਰ ਨੇ ਇੱਥੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ 24ਵੀਂ ਬਰਸੀ ਸ਼ਹੀਦੀ ਸਮਾਰਕ ਸੈਕਟਰ-42 ਵਿਖੇ ਅੱਜ ‘ਸਰਬ ਧਰਮ ਸੰਮੇਲਨ’ ਕਰ ਕੇ ਮਨਾਈ।

ਪੰਜਾਬ ਸਰਕਾਰ ਦੇ ਅਧਿਕਾਰਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ 12ਵੇਂ ਮੁੱਖ ਮੰਤਰੀ ਸ. ਬੇਅੰਤ ਸਿੰਘ, ਜਿਨ੍ਹਾਂ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਲਈ ਬਲੀਦਾਨ ਦਿੱਤਾ, ਦੀ ਯਾਦ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ. ਬੇਅੰਤ ਸਿੰਘ ਦੇ ਪੋਤੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮਰਹੂਮ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਨੀਤੀਆਂ ਅਤੇ ਸਕੀਮਾਂ ਨੂੰ ਅੱਗੇ ਲੈ ਜਾਣ ਦਾ ਅਹਿਦ ਦੁਹਰਾਇਆ, ਜਦੋਂ ਕਿ ਉਨ੍ਹਾਂ ਦੇ ਦੂਜੇ ਪੋਤੇ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਦਾਦਾ ਜੀ ਨਾਲ ਬਿਤਾਈਆਂ ਯਾਦਾਂ ਚੇਤੇ ਕੀਤੀਆਂ ਅਤੇ ਉਨ੍ਹਾਂ ਵੱਲੋਂ ਦਿਖਾਈਆਂ ਨੈਤਿਕ ਕਦਰਾਂ ਕੀਮਤਾਂ ਨੂੰ ਜਨਤਕ ਜੀਵਨ ਵਿੱਚ ਅਪਨਾਉਣ ਦਾ ਅਹਿਦ ਵੀ ਲਿਆ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਲਈ ਸ. ਬੇਅੰਤ ਸਿੰਘ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸ. ਬੇਅੰਤ ਸਿੰਘ ਵੱਲੋਂ ਇਕ ਨਿਡਰ ਮੁੱਖ ਮੰਤਰੀ ਵਜੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਹ ਹਮੇਸ਼ਾ ਸਖ਼ਤ ਤੇ ਸਮਰਪਿਤ ਲੀਡਰ ਵਜੋਂ ਜਾਣੇ ਜਾਂਦੇ ਰਹਿਣਗੇ।

ਸ. ਕੋਟਲੀ ਨੇ ਕਿਹਾ ਕਿ ਸ. ਬੇਅੰਤ ਸਿੰਘ ਨੇ ਸੂਬੇ ਦੀ ਏਕਤਾ ਅਤੇ ਭਾਈਚਾਰਕ ਸਾਂਝ ਬਹਾਲ ਕਰਨ ਲਈ ਅਣਥੱਕ ਯੋਗਦਾਨ ਪਾਇਆ ਸੀ ਅਤੇ ਹੁਣ ਅਸੀਂ ਦੇਸ਼ ਦੇ ਸਮਾਜਿਕ ਤਾਣੇ ਬਾਣੇ ਨੂੰ ਢਾਹ ਲਾਉਣ ਵਾਲਿਆਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਕਿ ਸ. ਬੇਅੰਤ ਸਿੰਘ ਨੇ ਚਾਰ ਦਹਾਕੇ ਤੱਕ ਲੋਕਾਂ ਦੇ ਹਿੱਤਾਂ ਦੀ ਪਹਿਰੇਦਾਰੀ ਕੀਤੀ ਅਤੇ ਅਜਿਹੀ ਮਿਸਾਲ ਘੱਟ ਹੀ ਦੇਖਣ ਨੂੰ ਮਿਲਦੀ ਹੈ। ਸਾਨੂੰ ਅੱਜ ਉਨ੍ਹਾਂ ਵੱਲੋਂ ਦਿਖਾਏ ਰਾਹ ਉਤੇ ਚੱਲਣ ਦੀ ਲੋੜ ਹੈ।

Death Anniversary former 2 CM Beant Singhਇਸ ਮੌਕੇ ਸ. ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਗੁਰਇਕਬਾਲ ਸਿੰਘ ਅਤੇ ਬਿਕਰਮ ਸਿੰਘ ਮੋਫ਼ਰ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀ ਬਲਬੀਰ ਸਿੰਘ ਸਿੱਧੂ, ਸ੍ਰੀ ਸਾਧੂ ਸਿੰਘ ਧਰਮਸੋਤ ਅਤੇ ਸ੍ਰੀ ਭਾਰਤ ਭੂਸ਼ਨ ਆਸ਼ੂ ਹਾਜ਼ਰ ਸਨ। ਪ੍ਰਾਰਥਨਾ ਸਭਾ ਵਿੱਚ ਪੁੱਜੇ ਹੋਰ ਆਗੂਆਂ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸ੍ਰੀ ਮਲਕੀਤ ਸਿੰਘ ਦਾਖਾ, ਸ੍ਰੀ ਅੰਗਦ ਸੈਣੀ, ਸ੍ਰੀ ਸੁਰਿੰਦਰ ਕੁਮਾਰ ਡਾਬਰ, ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ., ਸ੍ਰੀ ਸੰਤੋਖ ਸਿੰਘ ਭਲਾਈਪੁਰ, ਸ੍ਰੀ ਅਮਰੀਕ ਸਿੰਘ ਢਿੱਲੋਂ ਅਤੇ ਸ੍ਰੀ ਲਖਵੀਰ ਸਿੰਘ (ਸਾਰੇ ਵਿਧਾਇਕ) ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਕੋਟਲੀ ਸ਼ਾਮਲ ਸਨ।

ਸਰਬ ਧਰਮ ਸਭਾ ਵਿੱਚ ਸ੍ਰੀ ਅਜੀਤ ਇੰਦਰ ਸਿੰਘ ਮੋਫ਼ਰ, ਸ੍ਰੀ ਤਰਲੋਚਨ ਸਿੰਘ ਸੂੰਢ (ਦੋਵੇਂ ਸਾਬਕਾ ਵਿਧਾਇਕ), ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਸ੍ਰੀ ਹਰਵਿੰਦਰ ਸਿੰਘ ਖਨੌੜਾ (ਦੋਵੇਂ ਜਨਰਲ ਸਕੱਤਰ ਪੀ.ਪੀ.ਸੀ.ਸੀ.), ਪੀ.ਪੀ.ਸੀ.ਸੀ. ਦੇ ਬੁਲਾਰੇ ਸ੍ਰੀ ਰਾਜ ਬਖ਼ਸ਼, ਚੇਅਰਮੈਨ ਇੰਪਰੂਵਮੈਂਟ ਟਰੱਸਟ ਲੁਧਿਆਣਾ ਸ੍ਰੀ ਰਮਨ, ਪ੍ਰਧਾਨ ਨਗਰ ਕੌਂਸਲ ਖੰਨਾ ਸ੍ਰੀ ਵਿੱਕੀ ਮਹਿਤਾ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਗੁਰਦੇਵ ਸਿੰਘ ਲਾਪਰਾ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਸ੍ਰੀ ਹਰਚਰਨ ਸਿੰਘ ਸੋਥਾ ਬਰਾੜ, ਚੇਅਰਮੈਨ ਓ.ਬੀ.ਸੀ. ਸੈੱਲ ਪੀ.ਪੀ.ਸੀ.ਸੀ. ਗੁਰਿੰਦਰ ਬਿੱਲਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਦਮਨਜੀਤ ਮੋਹੀ, ਸ੍ਰੀ ਅਸ਼ਵਨੀ ਸ਼ਰਮਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਯਾਦਵਿੰਦਰ ਯਾਦੂ, ਪ੍ਰਧਾਨ ਕਾਂਗਰਸ ਸੇਵਾ ਦਲ ਪੰਜਾਬ ਸ੍ਰੀ ਨਿਰਮਲ ਕੈੜਾ, ਸ੍ਰੀ ਮਲਕੀਤ ਸਿੰਘ ਗੋਗਾ, ਸ੍ਰੀ ਮੇਜਰ ਸਿੰਘ ਭੈਣੀ, ਸ੍ਰੀ ਸੁਖਵੰਤ ਸਿਘ ਦੁੱਗਰੀ, ਸ੍ਰੀ ਜੀ.ਐਸ. ਰਿਆੜ, ਸ੍ਰੀ ਡੀ.ਐਸ. ਸਰੋਆ, ਸਾਬਕਾ ਲੋਕ ਸੰਪਰਕ ਅਧਿਕਾਰੀ ਸ੍ਰੀ ਉਜਾਗਰ ਸਿੰਘ, ਵਿਧਾਇਕ ਸ੍ਰੀ ਗੁਰਕੀਰਤ ਕੋਟਲੀ ਦੇ ਸਿਆਸੀ ਸਕੱਤਰ ਨੀਰਜ ਵਰਮਾ ਅਤੇ ਸ੍ਰੀ ਤੇਜਿੰਦਰ ਸਿੰਘ ਕੁੰਨਰ ਵੀ ਪੁੱਜੇ।

ਮਰਹੂਮ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਈ ਹੋਰ ਸੀਨੀਅਰ ਅਹੁਦੇਦਾਰ, ਜ਼ਿਲ੍ਹਾ ਇਕਾਈਆਂ ਦੇ ਪ੍ਰਧਾਨ ਅਤੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION