35.1 C
Delhi
Friday, March 29, 2024
spot_img
spot_img

ਪੰਜਾਬ ਸਰਕਾਰ ਵੱਲੋਂ ਰੇਤ ਦੀ ਆਨ-ਲਾਈਨ ਬੁਕਿੰਗ ਸ਼ੁਰੂ, 9 ਰੁਪਏ ਪ੍ਰਤੀ ਘਣ ਫੁੱਟ ਮਿਲੇਗਾ ਰੇਤਾ

ਫਾਜ਼ਿਲਕਾ, 12 ਸਤੰਬਰ, 2020:
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਚਿਤ ਮੁੱਲ ਤੇ ਰੇਤੇ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਇਸ ਦੀ ਆਨ ਲਾਈਨ ਬੁੱਕਿੰਗ ਦੀ ਵਿਵਸਥਾ ਕੀਤੀ ਗਈ ਹੈ। ਲੋਕ ਸਰਕਾਰ ਦੀ ਮੰਜੂਰਸੁਦਾ ਖੱਡ ਤੋਂ ਆਨਲਾਈਨ ਰੇਤਾ ਲੈਣ ਲਈ ਆਨ ਲਾਈਨ ਬੁਕਿੰਗ ਕਰਵਾ ਸਕਦੇ ਹਨ ਜਿੱਥੇ ਨਿਰਧਾਰਤ ਰੇਟ ਤੇ ਰੇਤਾ ਮਿਲੇਗਾ।

ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਇੱਥੇ ਮਾਇਨਿੰਗ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਰੇਤੇ ਦੀ ਨਜਾਇਜ ਮਾਇਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰਕਾਂ ਤੇ ਸਖਤੀ ਕੀਤੀ ਜਾਵੇੇ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਨਵੀਂਆਂ ਹਦਾਇਤਾਂ ਅਨੁਸਾਰ ਹੁਣ ਜੇਕਰ ਨਜਾਇਜ ਰੇਤੇ ਸਮੇਤ ਕੋਈ ਟਰੈਕਟਰ ਟਰਾਲੀ ਜਾਂ ਹੋਰ ਮਸ਼ੀਨਰੀ ਫੜੀ ਗਈ ਤਾਂ ਉਸਨੂੰ 2 ਤੋਂ 4 ਲੱਖ ਰੁਪਏ ਤੱਕ ਦਾ ਜੁਰਮਾਨਾ ਅਦਾ ਕੀਤੇ ਬਿਨਾਂ ਛੱਡਿਆ ਨਹੀਂ ਜਾਵੇਗਾ। ਉਨਾਂ ਨੇ ਪੁਲਿਸ ਅਤੇ ਮਾਇਨਿੰਗ ਵਿਭਾਗ ਨੂੰ ਨਜਾਇਜ ਮਾਇਨਿੰਗ ਕਰਨ ਵਾਲਿਆਂ ਖਿਲਾਫ ਚੌਕਸੀ ਵਧਾਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਹੁਣ ਜਦ ਵੀ ਨਜਾਇਜ਼ ਮਾਇਨਿੰਗ ਸਬੰਧੀ ਕੋਈ ਕੇਸ ਦਰਜ ਹੋਵੇਗਾ ਤਾਂ ਇਸਦੀ ਸੂਚਨਾ ਕਰ ਅਤੇ ਆਬਕਾਰੀ ਵਿਭਾਗ, ਇਨਕਮ ਟੈਕਸ ਵਿਭਾਗ, ਟਰਾਂਸਪੋਰਟ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਦੇਣੀ ਹੋਵੇਗੀ ਤਾਂ ਜੋ ਇਹ ਵਿਭਾਗ ਵੀ ਦੋਸ਼ੀ ਖਿਲਾਫ ਕ੍ਰਮਵਾਰ ਜੀਐਸਟੀ ਚੋਰੀ, ਆਮਦਨ ਕੋਰ ਚੋਰੀ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਉਸਦਾ ਡਰਾਇਵਿੰਗ ਲਾਇਸੈਂਸ ਰੱਦ ਕਰਨ ਅਤੇ ਫੜੇ ਗਏ ਵਾਹਨਾਂ ਦੀ ਰਜਿਸਟੇ੍ਰਸ਼ਨ ਰੱਦ ਕਰਨ ਵਰਗੀਆਂ ਸਖ਼ਤ ਕਾਰਵਾਈਆਂ ਕਰ ਸਕਨ।

ਇਸ ਮੌਕੇ ਕਾਰਜਕਾਰੀ ਇੰਜਨੀਅਰ ਸ੍ਰੀ ਪਵਨ ਕਪੂਰ ਨੇ ਦੱਸਿਆ ਕਿ ਲੋਕਾਂ ਦੀ ਸਹੁਲਤ ਲਈ ਸਰਕਾਰ ਨੇ ਰੇਤੇ ਦੀ ਆਨਲਾਈਨ ਬੁਕਿੰਗ ਦੀ ਸਹੁਲਤ ਦੇ ਦਿੱਤੀ ਹੈ। ਇਸ ਲਈ ਲੋਕ ਵੇਬਸਾਇਟ https://www.minesandgeology.punjab.gov.in/ ਤੇ ਜਾ ਕੇ ਬੁਕਿੰਗ ਕਰਵਾ ਸਕਦੇ ਹਨ।

ਇੱਥੇ ਰੇਤੇ ਦਾ ਰੇਟ 9 ਰੁਪਏ ਪ੍ਰਤੀ ਘਣ ਫੁੱਟ ਹੈ। ਟਰਾਂਸਪੋਰਟ ਦਾ ਖਰਚਾ ਵੱਖਰਾ ਹੋਵੇਗਾ। ਉਨਾਂ ਨੇ ਲੋਕਾਂ ਨੂੰ ਇਸ ਸਹੁਲਤ ਦਾ ਲਾਭ ਲੈਣ ਦਾ ਸੱਦਾ ਦਿੱਤਾ।

ਬੈਠਕ ਵਿਚ ਐਸ.ਡੀ.ਐਮ. ਸ: ਸੂਬਾ ਸਿੰਘ, ਏ.ਡੀ.ਏ. ਸਿਖਾ ਢੱਲ, ਡੀਆਰਓ ਸ੍ਰੀ ਡੀਪੀ ਪਾਂਡੇ ਵੀ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION