26.7 C
Delhi
Thursday, April 25, 2024
spot_img
spot_img

ਪੰਜਾਬ ਸਰਕਾਰ ਵੱਲੋਂ ਬਾਇਓਮਾਸ ਊਰਜਾ ਦੀ ਲਾਗਤ ਘਟਾ ਕੇ 5 ਰੁਪਏ ਪ੍ਰਤੀ ਕਿਲੋਵਾਟ ਘੰਟਾ ਕਰਨ ਸਬੰਧੀ ਵਾਇਆਬਿਲਟੀ ਗੈਪ ਫੰਡਿੰਗ ਪ੍ਰਦਾਨ ਕਰਨ ਦੀ ਬੇਨਤੀ

ਚੰਡੀਗੜ੍ਹ, 13 ਦਸੰਬਰ, 2019:

ਪੰਜਾਬ ਊਰਜਾ ਵਿਕਾਸ ਏਜੰਸੀ ਨੇ ਇੰਡੀਅਨ ਕੌਂਸਲ ਫਾਰ ਐਗਰੀਕਲਚਰ ਰਿਸਰਚ, ਭੋਪਾਲ ਦੇ ਸਹਿਯੋਗ ਨਾਲ ਬਾਇਓਮਾਸ ਊਰਜਾ ਅਧਾਰਤ ਊਰਜਾ ਪਲਾਂਟਾਂ/ਕੋ-ਜਨਰੇਸ਼ਨ ਪ੍ਰਾਜੈਕਟਾਂ/ਬਾਇਓ-ਸੀ.ਐਨ.ਜੀ./ਬਾਇਓ-ਈਥਾਨੋਲ/ ਬਾਇਓ-ਕੋਲਾ ਪ੍ਰਾਜੈਕਟਾਂ ਬਾਰੇ ਇੱਕ ਦਿਨਾ ਗੱਲਬਾਤ ਸੈਸ਼ਨ ਕਰਵਾਇਆ ਗਿਆ।

ਸੈਸ਼ਨ ਦੇ ਸ਼ੁਰੂ ਵਿੱਚ ਵਾਤਾਵਰਣ ਪ੍ਰਦੂਸ਼ਣ ਦਾ ਕਾਰਨ ਬਣੀ ਝੋਨੇ ਦੀ ਪਰਾਲੀ ਦੀ ਵਰਤੋਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਜਿਸ ਦੀ ਵਰਤੋਂ ਬਾਇਓਮਾਸ ਅਧਾਰਤ ਊਰਜਾ ਪਲਾਂਟਾਂ/ਕੋ-ਜਨਰੇਸ਼ਨ ਪ੍ਰਾਜੈਕਟਾਂ/ਬਾਇਓ/ਸੀ.ਐਨ.ਜੀ./ਬਾਇਓ-ਈਥਾਨੋਲ, ਬਾਇਓ-ਕੋਇਲਾ ਪ੍ਰਾਜੈਕਟਾਂ ਆਦਿ ਜਿਹੀਆਂ ਵੱਖ ਵੱਖ ਤਕਨਾਲੋਜੀਆਂ ਵਿੱਚ ਕੀਤੀ ਜਾ ਸਕਦੀ ਹੈ।

ਸੈਸ਼ਨ ਵਿੱਚ ਵਧੀਕ ਮੁੱਖ ਸਕੱਤਰ ਊਰਜਾ ਰਵਨੀਤ ਕੌਰ, ਜੁਆਇੰਟ ਸਕੱਤਰ, ਨਵੀਂ ਅਤੇ ਨਵਿਆਉਣਯੋਗ ਊਰਜਾ, ਭਾਰਤ ਸਰਕਾਰ ਦਿਨੇਸ਼ ਦਇਆਨੰਦ ਜਗਦਾਲੇ, ਖੇਤੀਬਾੜੀ ਊਰਜਾ ਅਤੇ ਪਾਵਰ ਡਵੀਜ਼ਨ ਭੋਪਾਲ ਦੇ ਮੁਖੀ ਕੇ.ਸੀ. ਪਾਂਡੇ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਪੰਜਾਬ ਦੇ ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਭਾਗ ਲਿਆ।

ਵਧੀਕ ਮੁੱਖ ਸਕੱਤਰ, ਊਰਜਾ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਦੇ ਪ੍ਰਮੁੱਖ ਸਕੱਤਰ ਨੇ ਬਾਇਓਮਾਸ ਊਰਜਾ ਦੀ ਲਾਗਤ ਘਟਾ ਕੇ 5 ਰੁਪਏ ਪ੍ਰਤੀ ਕਿਲੋਵਾਟ ਘੰਟਾ ਕਰਨ ਸਬੰਧੀ ਵਾਇਆਬਿਲਟੀ ਗੈਪ ਫੰਡਿੰਗ (ਵੀ.ਜੀ.ਐਫ.) ਪ੍ਰਦਾਨ ਕਰਨ ਲਈ ਸ੍ਰੀ ਜਗਦਾਲੇ ਨੂੰ ਬੇਨਤੀ ਕੀਤੀ। ਸੈਸ਼ਨ ਦੌਰਾਨ ਐਮ.ਐਨ.ਆਰ.ਈ. ਦੇ ਜੁਆਇੰਟ ਸਕੱਤਰ ਨੇ ਕਿਹਾ ਕਿ ਐਮ.ਐਨ.ਆਰ.ਈ. ਇਸ ‘ਤੇ ਕੰਮ ਕਰ ਰਿਹਾ ਹੈ ਅਤੇ ਬਾਇਓਮਾਸ ਊਰਜਾ ਪ੍ਰਾਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਜਲਦ ਹੀ ਕੋਈ ਨੀਤੀ ਲਿਆਏਗਾ।

ਤਕਨੀਕੀ ਸੈਸ਼ਨ ਦੌਰਾਨ ਵੱਡੀਆਂ ਕੰਪਨੀਆਂ ਮੈਸਰਜ਼ ਬਾਇਓਨਦੇਵ ਏ.ਵੀ. ਸਵੀਡਨ, ਮੈਸਰਜ਼ ਵਰਬਿਓ ਇੰਡੀਆ ਵੱਲੋਂ ਝੋਨੇ ਦੀ ਪਰਾਲੀ ਨੂੰ ਕ੍ਰਮਵਾਰ ਬਾਇਓ-ਕੋਇਲਾ ਪੈਲਟਸ ਅਤੇ ਬਾਇਓ-ਸੀ.ਐਨ.ਜੀ. ਵਿੱਚ ਤਬਦੀਲ ਕਰਨ ਸਬੰਧੀ ਪੰਜਾਬ ਵਿੱਚਸਥਾਪਿਤ ਕੀਤੇ ਜਾ ਰਹੇ ਆਪਣੇ ਪ੍ਰਾਜੈਕਟਾਂ ਬਾਰੇ ਪੇਸ਼ਕਾਰੀ ਦਿੱਤੀ।

ਮੈਸਰਜ਼ ਸੁਖਬੀਰ ਐਗਰੋ ਦੇ ਡਾਇਰੈਕਟਰ ਹਰਭਜਨ ਸਿੰਘ ਵੱਲੋਂ ਡੈਨਮਾਰਕ ਦੀ ਕੰਪਨੀ ਤੋਂ ਬੁਆਇਲਰ ਤਕਨਾਲੋਜੀਆਂ ਦੀ ਵਰਤੋਂ ਨਾਲ ਸੂਬੇ ਵਿੱਚ ਦੋ ਨੰਬਰ.18 ਐਮ.ਵੀ. 100 ਫੀਸਦੀ ਝੋਨੇ ਦੀ ਪਰਾਲੀ ਅਧਾਰਤ ਬਾਇਓਮਾਸ ਪਾਵਰ ਪਲਾਂਟ ਸਥਾਪਤ ਕਰਨ ਦੇ ਤਜਰਬੇ ਵੀ ਸਾਂਝੇ ਕੀਤੇ ਗਏ। ਪੰਜਾਬ ਨਵਿਆਉਣਯੋਗ ਊਰਜਾ ਪ੍ਰਣਾਲੀ ਤੋਂ ਸੀ.ਡੀ.ਆਰ. ਗੁਰਕੀਰਤ ਸੇਖੋਂ ਵੱਲੋਂ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਨ ਅਤੇ ਸਪਲਾਈ ਚੇਨ ਵਿਧੀ ਲਈ ਆਪਣੀ ਰਣਨੀਤੀ ਅਤੇ ਕਾਰਜ ਯੋਜਨਾ ਸਬੰਧੀ ਪੇਸ਼ਕਾਰੀ ਦਿੱਤੀ।

ਦੂਜੇ ਤਕਨੀਕੀ ਸੈਸ਼ਨ ਵਿੱਚ ਸੰਯੁਕਤ ਰਾਸ਼ਟਰ (ਐਫ.ਏ.ਓ.) ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਮਾਨਸ ਪੁਰੀ ਵੱਲੋਂ ਪਰਾਲੀ ਦੇ ਪ੍ਰਬੰਧਨ ਅਤੇ ਮੁੱਲਵਾਨ ਉਤਪਾਦਾਂ ਵਿੱਚ ਤਬਦੀਲ ਕਰਨ ਦੀ ਵਰਤੋਂ ਸਬੰਧੀ ਉਨ੍ਹਾਂ ਦੇ ਅਧਿਐਨ ਅਤੇ ਤਜਰਬੇ ਬਾਰੇ ਪੇਸ਼ਕਾਰੀ ਦਿੱਤੀ ਗਈ। ਆਪਣੀ ਪੇਸ਼ਕਾਰੀ ਵਿੱਚ ਮੈਸਰਜ਼ ਸਿਟੀਜ਼ ਇਨੋਵੇਟਿਵ ਬਾਇਓਫਿਊਲ ਡਾ. ਗੁਰਜੋਤ ਸਿੰਘ ਵੱਲੋਂ ਸਵਿਟਜ਼ਰਲੈਂਡ ਦੀ ਕੰਪਨੀ ਦੀ ਤਕਨਾਲੋਜੀ ‘ਤੇ ਅਧਾਰਤ ਆਪਣੇ ਆਗਾਮੀ ਬਾਇਓ-ਸੀ.ਐਨ.ਜੀ. ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਗਈ।

ਸੇਲਜ਼ ਅਤੇ ਮਾਰਕਿਟਿੰਗ ਦੇ ਡਾਇਰੈਕਟਰ ਸੀ.ਐਚ.ਐਨ. ਇੰਡਸਟ੍ਰੀਅਲ ਨਿਊ ਹੌਲੈਂਡ ਗੁੜਗਾਉਂ ਵੱਲੋਂ ਪਰਾਲੀ ਇਕੱਠਾ ਕਰਨ ਲਈ ਬਾਇਓਮਾਸ ਹੈਂਡਲਿੰਗ ਮਸ਼ੀਨਾਂ ਦੀ ਵਰਤੋਂ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਗਏ।ਨਵਿਆਉਣਯੋਗ ਊਰਜਾ ਇੰਜਨੀਅਰਿੰਗ, ਪੀ.ਏ.ਯੂ. ਲੁਧਿਆਣਾ ਤੋਂ ਡਾ. ਐਸ.ਐਸ. ਸੂਚ ਨੇ ਬਾਇਓਗੈਸ ਵਿੱਚ ਤਬਦੀਲੀ ਲਈ ਝੋਨੇ ਦੀ ਪਰਾਲੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਸਬੰਧੀ ਆਪਣੇ ਤਜਰਬੇ ਬਾਰੇ ਵੀ ਗੱਲ ਕੀਤੀ।

ਇਹ ਗੱਲਬਾਤ ਸੈਸ਼ਨ ਨਵੀਨ ਅਤੇ ਨਵੀਆਂ ਤਕਨਾਲੋਜੀਆਂ ਜ਼ਰੀਏ ਵਾਧੂ ਪਰਾਲੀ ਦੀ ਵਰਤੋਂ ਵੱਖ ਵੱਖ ਊਰਜਾ ਸ੍ਰੋਤਾਂ ਜਿਵੇਂ ਬਿਜਲੀ, ਬਾਇਓ-ਸੀ.ਐਨ.ਜੀ., ਬਾਇਓ-ਈਥਾਨੋਲ, ਬਾਇਓ-ਕੋਲਾ ਆਦਿ ਵਿੱਚ ਤਬਦੀਲੀ ਕਰਨ ਲਈ ਪੇਡਾ ਦੀ ਅਹਿਮ ਪਹਿਲਕਦਮੀ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION