35.1 C
Delhi
Saturday, April 20, 2024
spot_img
spot_img

ਪੰਜਾਬ ਸਰਕਾਰ ਵੱਲੋਂ ਅਧਿਆਪਕ ਸਟੇਟ ਐਵਾਰਡ ਲਈ ਨਾਮਜ਼ਦਗੀਆਂ ਵਾਸਤੇ ਆਖ਼ਰੀ ਤਾਰੀਖ਼ ’ਚ ਵਾਧੇ ਦਾ ਐਲਾਨ

ਚੰਡੀਗੜ੍ਹ, 2 ਅਗਸਤ, 2020:
ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਹਦਾਇਤਾਂ ‘ਤੇ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕ ਸਟੇਟ ਅਵਾਰਡ 2020 ਲਈ ਨਾਮੀਨੇਸ਼ਨ ਭੇਜਣ ਵਾਸਤੇ ਆਖਰੀ ਤਰੀਕ ਵਿੱਚ ਵਧਾ ਦਿੱਤੀ ਹੈ ਤਾਂ ਜੋ ਸਾਰੇ ਯੋਗ ਅਧਿਆਪਿਕ ਇਸ ਅਵਾਰਡ ਲਈ ਅਰਜੀਆਂ ਭੇਜ ਸਕਣ।

ਸਕੂਲ ਸਿੱਖਿਆ ਵਿÎਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਸਹਾਇਕ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਵੱਲੋਂ ਜਾਰੀ ਕੀਤੇ ਇੱਕ ਪੱਤਰ ਵਿੱਚ ਇਹ ਨਾਮੀਨੇਸ਼ਨ 10 ਅਗਸਤ ਤੱਕ ਆਨ ਲਾਈਨ ਭੇਜਣ ਲਈ ਕਿਹਾ ਹੈ। ਪਹਿਲਾਂ ਇਹ ਤਰੀਕ 30 ਜੁਲਾਈ 2020 ਨਿਰਧਾਰਤ ਕੀਤੀ ਗਈ ਸੀ।

ਬੁਲਾਰੇ ਅਨੁਸਾਰ ਪੋਰਟਲ ‘ਤੇ ਹਰੇਕ ਸਟਾਫ ਮੈਂਬਰ ਦਾ ਵੱਖਰਾ ਆਈ.ਡੀ. ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਿਲਿਆ ਹੋਇਆ ਹੈ। ਉਸ ਦੇ ਰਾਹੀਂ ਲੋਗ-ਇੰਨ ਕਰਕੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਬੁਲਾਰੇ ਅਨੁਸਾਰ ਕੋਈ ਵੀ ਅਧਿਆਪਕ/ਸਕੂਲ ਮੁਖੀ ਖੁਦ ਸਟੇਟ ਅਵਾਰਡ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ/ਸਕੂਲ ਮੁਖੀ ਦੀ ਸਟੇਟ ਅਵਾਰਡ ਲਈ ਕੋਈ ਵੀ ਦੂਸਰਾ ਅਧਿਆਪਕ/ਸਕੂਲ ਮੁਖੀ/ਇਨਚਾਰਜ ਨਾਮੀਨੇਸ਼ਨ ਕਰ ਸਕਦਾ ਹੈ।

ਇਸ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀ/ ਜ਼ਿਲ੍ਹਾ ਸਿੱਖਿਆ ਅਫਸਰ/ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟ/ ਡਾਇਰੈਕਟਰ ਜਨਰਲ ਸਕੂਲ ਸਿੱਖਿਆ/ ਸਿੱਖਿਆ ਸਕੱਤਰ ਵੱਲੋਂ ਵੀ ਕਿਸੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਜੋ ਵੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕਰੇਗਾ, ਉਹ ਆਪਣੀ ਹੱਥ ਲਿਖਤ ਵਿੱਚ ਘੱਟੋ ਘੱਟ 250 ਸ਼ਬਦਾਂ ਵਿੱਚ ਲਿਖ ਕੇ ਜਾਣਕਾਰੀ ਦੇਵੇਗਾ ਕਿ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਉਹ ਕਿਉਂ ਕਰਨਾ ਚਾਹੁੰਦਾ ਹੈ। ਇਹ ਅਵਾਰਡ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਣਗੇ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION