34 C
Delhi
Thursday, April 25, 2024
spot_img
spot_img

ਪੰਜਾਬ ਸਰਕਾਰ ਵਲੋਂ ਪਹਿਲਾ ਦੋ ਰੋਜ਼ਾ ‘ਅੰਤਰਰਾਸ਼ਟਰੀ ਫਿਲਮ ਫੈਸਟੀਵਲ’ ਮਾਰਚ ਵਿਚ ਕਰਵਾਇਆ ਜਾਵੇਗਾ: ਚੰਨੀ

ਚੰਡੀਗੜ, 4 ਫਰਵਰੀ, 2020 –

ਪੰਜਾਬ ਸਰਕਾਰ ਵਲੋਂ ਪਹਿਲਾ ਦੋ ਰੋਜ਼ਾ ਅੰਤਰਾਸ਼ਟਰੀ ਫਿਲਮ ਫੈਸਟੀਵਲ 16 ਅਤੇ 17 ਮਾਰਚ, 2020 ਨੂੰ ਆਈ.ਕੇ ਜੀ ਪੀ.ਟੀ.ਯੂ ਕਪੂਰਥਲਾ ਵਿਖੇ ਕਰਵਾਇਆ ਜਾਵੇਗਾ। ਅੱਜ ਇੱਥੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ, ਐਸ.ਏ.ਐਸ. ਨਗਰ ਮੁਹਾਲੀ ਅਤੇ ਨੋਰਥ ਜੋਨ ਫਿਲਮ ਅਤੇ ਟੀ.ਵੀ. ਕਲਾਕਾਰ ਐਸੋਸੀਏਸ਼ਨ, ਮੁਹਾਲੀ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਇਆ ਜਾਣ ਵਾਲਾ ਇਹ ਮੇਲਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ। ਉਨ•ਾਂ ਨਾਲ ਹੀ ਦੱਸਿਆ ਕਿ ਪਹਿਲਾਂ ਇਹ ਮੇਲਾ 21 ਫਰਵਰੀ, 2020 ਨੂੰ ਅੰਤਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਕਰਵਏ ਜਾਣ ਦੀ ਤਜਵਜੀ ਸੀ, ਪਰ ਤਿਆਰੀਆਂ ਲਈ ਸਮੇਂ ਦੀ ਘਾਟ ਕਾਰਨ ਇਹ ਮਾਰਚ ਵਿਚ ਕਰਵਾਇਆ ਜਾਵੇਗਾ।

ਮੰਤਰੀ ਨੇ ਦੱਸਿਆ ਕਿ ਇਹ ਮੇਲਾ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਵਲੋਂ ਪੰਜਾਬ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ, ਐਸ.ਏ.ਐਸ. ਨਗਰ ਮੁਹਾਲੀ ਅਤੇ ਨੌਰਥ ਜੋਨ ਫਿਲਮ ਅਤੇ ਟੀ.ਵੀ. ਕਲਾਕਾਰ ਐਸੋਸੀਏਸ਼ਨ, ਮੁਹਾਲੀ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।

ਉਨ•ਾਂ ਦੱਸਿਆ ਕਿ ਪੰਜਾਬੀ ਫਿਲਮ ਉਦਯੋਗ ਨਾਲ ਸਬੰਧਤ ਦਸਤਾਵੇਜੀ ਫਿਲਮ ਤਿਆਰ ਕੀਤੀ ਜਾ ਰਹੀ ਹੈ ਜੋ ਇਸ ਮੇਲੇ ਦੌਰਾਨ ਵਿਸੇਸ਼ ਤੌਰ ‘ਤੇ ਵਿਖਾਈ ਜਾਵੇਗੀ, ਇਸ ਦੇ ਨਾਲ ਹੀ ਨਾਮਵਰ ਪੰਜਾਬੀ ਫਿਲਮਾਂ ਵਿਖਾਈਆਂ ਜਾਣਗੀਆਂ।

ਮੇਲੇ ਦੇ ਦੌਰਾਨ ਪੰਜਾਬੀ ਫਿਲਮਾਂ ਦੀਆਂ ਵੱਖ ਵੱਖ ਕੈਟਾਗਿਰੀਆਂ ਅਨੁਸਾਰ ਇਨਾਮ ਦਿੱਤੇ ਜਾਣਗੇ ਅਤੇ ਕਲਾਕਾਰਾਂ ਨੂੰ ਬੈਸਟ ਐਕਟਰ, ਬੈਸਟ ਐਕਟਰਸ, ਕਾਮੇਡੀ ਕਲਾਕਾਰ, ਸਹਾਇਕ ਕਲਾਕਾਰ ਆਦਿ ਦੀਆਂ ਵੱਖ ਵੱਖ ਕੈਟਾਗਿਰੀਆਂ ਅਨੁਸਾਰ ਇਨਾਮ ਦਿੱਤੇ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਤਿਵਾੜੀ ਸਕੱਤਰ ਰੋਜਗਾਰ ਉੱਤਪਤੀ ਵਿਭਾਗ, ਲਖਮੀਰ ਸਿੰਘ ਵਧੀਕ ਡਾਇਰੈਕਟਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ, ਮੁਨੀਸ਼ ਸਾਹਨੀ ਪ੍ਰੋਡੀਊਸਰ ਅਤੇ ਡਿਸਟਰੀਬਿਊਟਰ, ਚਰਨਜੀਤ ਸਿੰਘ ਵਾਲੀਆ ਪੰਜਾਬ ਫਿਲਮ ਪ੍ਰੋਡੀਊਸਰ ਐਸੋਸੀਏਸ਼ਨ, ਹਰਮਨਪ੍ਰੀਤ ਸਿੰਘ ਪ੍ਰੋਡੀਊਸਰ, ਮਲਕੀਥ ਰੌਣੀ ਕਲਾਕਾਰ, ਜੇ. ਐਸ ਚੀਮਾ ਡਾਇਰੈਕਟਰ/ ਪ੍ਰੋਡੀਊਸਰ, ਹਰਬਖਸ਼ ਸਿੰਘ ਲਾਟਾ ਡਾਇਰੈਕਟਰ/ ਪ੍ਰੋਡੀਊਸਰ, ਦਲਜੀਤ ਅਰੋੜਾ ਪ੍ਰੈਸ ਸਕੱਤਰ ਨੌਰਤ ਜੋਨ ਫਿਲਮ ਅਤੇ ਟੀ.ਵੀ ਕਲਾਕਾਰ ਐਸਸੀਏਸ਼ਨ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਅਧਿਕਾਰੀ ਵੀ ਹਾਜ਼ਿਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION