36.1 C
Delhi
Thursday, March 28, 2024
spot_img
spot_img

ਪੰਜਾਬ ਸਰਕਾਰ ਵਲੋਂ ‘ਡੇਰਾ ਬਾਬਾ ਨਾਨਕ ਉਤਸ਼ਵ’ ਮਨਾਉਣ ਲਈ ਕੀਤੀਆਂ ਗਈਆਂ ਹਨ ਸ਼ਾਨਦਾਰ ਤਿਆਰੀਆਂ: ਸੁਖਜਿੰਦਰ ਰੰਧਾਵਾ

ਡੇਰਾ ਬਾਬਾ ਨਾਨਰ (ਗੁਰਦਾਸਪੁਰ) , 5 ਨਵੰਬਰ, 2019:

ਪੰਜਾਬ ਸਰਕਾਰ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਡੇਰਾ ਬਾਬਾ ਨਾਨਕ ਵਿਖੇ 8 ਤੋਂ 11 ਨਵੰਬਰ ਤਕ ‘ਡੇਰਾ ਬਾਬਾ ਨਾਨਕ ਉਤਸ਼ਵ’ ਸਮਾਗਮ ਕਰਵਾਇਆ ਜਾ ਰਿਹਾ।

ਇਸ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ ਰੋਜ਼ਾਨਾ ਕਰਵਾਏ ਜਾ ਰਹੇ ਸਮਾਗਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਪ੍ਰਬੰਧ ਸਫਲ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

ਇਸ ਮੌਕੇ ਗੱਲਬਾਤ ਦੌਰਾਨ ਕੈਬਨਿਟ ਵਜੀਰ ਸ. ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਕਾਲਾਂਵਾਲੀ ਚੋਂਕ ਨੇੜੇ ਪਿੰਡ ਮਾਨ ਵਿਖੇ ਵਿਸ਼ਾਲ‘ ਪੰਡਾਲ’ ਅਤੇ ‘ਟੈਂਟ ਸਿਟੀ’ ਲਗਾਇਆ ਹੈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚਣ ਵਾਲੀ ਸੰਗਤਾਂ ਦੇ ਰਹਿਣ ਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ 8 ਤੋਂ 11 ਨਵੰਬਰ ਤਕ ‘ਡੇਰਾ ਬਾਬਾ ਨਾਨਕ ਉਤਸ਼ਵ’ ਅਤੇ ‘9, 10 ਅਤੇ 11 ਨਵੰਬਰ ’ ਨੂੰ ਡਿਜ਼ੀਟਲ ਮਿਊਜੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ।

ਸ. ਰੰਧਾਵਾ ਨੇ ਅੱਗੇ ਦੱਸਿਆ ਕਿ 8 ਨਵੰਬਰ ਨੂੰ ਮੇਨ ਪੰਡਾਲ ਨੰਬਰ 1 ਵਿਚ ਸਵੇਰੇ 4 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ। ਸਵੇਰੇ 5 ਵਜੇ ਤੋਂ ਸਵੇਰੇ 7.30 ਵਜੇ ਤਕ ਆਸਾ ਦੀ ਵਾਰ ਦੇ ਪਾਠ ਹੋਣਗੇ, 7.30 ਵਜੇ ਤੋਂ 8.15 ਵਜੇ ਤਕ ਕਥਾ/ ਗੁਰਮਤਿ ਵਿਚਾਰ, 8.15 ਚੋਂ 9.15 ਵਜੇ ਤਕ ਅਰਦਾਸ/ਹੁਕਮਨਾਮਾ ਹੋਵੇਗਾ ਅਤੇ ਸਵੇਰੇ 9 ਵਜੇ ਤੋਂ 10 ਵਜੇ ਤਕ ਕਰੀਤਨ ਦਰਬਾਰ ਹੋਵੇਗਾ।

ਉਨੰ ਅੱਗੇ ਦੱਸਿਆ ਕਿ ਸਵੇਰੇ 11 ਵਜੇ ਤੋਂ ਦੁਪਹਿਰ 12.30 ਵਜੇ ਦਰਮਿਆਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨਾਲ ਸਬੰਧਿਤ ਸਮਾਗਮ ਦੀ ਸ਼ੁਰੂਆਤ ਹੋਵੇਗੀ। ਪੰਡਾਲ ਨੰਬਰ 1 ਵਿਚ ਦੁਪਹਿਰ 12.30 ਵਜੇ ਤੋਂ 1 ਵਜੇ ਤਕ ਪ੍ਰਰਦਰਸ਼ਨੀ ਦਾ ਉਦਘਾਟਨ ਹੋਵੇਗਾ, ਜਿਸ ਵਿਚ ਪੇਟਿੰਗ, ਮਿਊਜਿਕ ਯੰਤਰ ਆਦਿ ਸ਼ਾਮਿਲ ਹੋਣਗੇ।

ਪੰਡਾਲ ਨੰਬਰ 3, 5, 6, 7 ਵਿਚ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤਕ ਸੈਮੀਨਾਰ ਸ਼ੈਸਨ ਦੀ ਸ਼ੁਰੂਆਤ ਹੋਵੇਗੀ। ਪੰਡਾਲ ਨੰਬਰ 4 ਵਿਚ ਸ਼ਾਮ 4 ਵਜੇ ਤੋਂ 7 ਵਜੇ ਤਕ ਕਵੀ ਦਰਬਾਰ ਹੋਵੇਗਾ। ਪੰਡਾਲ ਨੰਬਰ 2 ਵਿਚ ਥਿਏਟਰ ਫੈਸਟੀਵਲ ਸ਼ਾਮ 7 ਤੋਂ ਰਾਤ 8 ਵਜੇ ਤਕ ਹੋਵੇਗਾ। ਪੰਡਾਲ ਨੰਬਰ 4 ਵਿਚ ਰਾਤ 8.30 ਤੋਂ 10 ਵਜੇ ਤਕ ਫਿਲਮ ਫੈਸਟੀਵਲ ਕਰਵਾਇਆ ਜਾਵੇਗਾ।

ਸ. ਰੰਧਾਵਾ ਨੇ ਅੱਗੇ ਦੱਸਿਆ ਕਿ 9 ਨਵੰਬਰ ਨੂੰ ਸਵੇਰੇ 5 ਜੋਂ ਤੋ 7.30 ਵਜੇ ਤਕ ਮੇਨ ਪੰਡਾਲ ਨੰਬਰ 1 ਵਿਚ ਆਸਾ ਦੀ ਵਾਰ ਦਾ ਪਾਠ ਹੋਵੇਗਾ। ਮੇਨ ਪੰਡਾਲ ਨੰਬਰ 1 ਵਿਚ ਸਵੇਰੇ 7.30 ਵਜੇ ਤੋਂ 8.15 ਵਜੇ ਤਕ ਕਥਾ ਤੇ ਗੁਰਮਤਿ ਵਿਚਾਰ ਹੋਵੇਗੀ। ਸਵੇਰੇ 8.15 ਤੋਂ 9.15 ਵਜੇ ਤਕ ਅਰਦਾਸ ਤੇ ਹੁਕਮਨਾਮਾ ਹੋਵੇਗਾ।

ਉਨਾਂ ਅੱਗੇ ਦੱਸਿਆ ਕਿ ਸਵੇਰੇ 11 ਵਜੇ ਦੁਪਹਿਰ 2 ਵਜੇ ਤਕ ਮੇਨ ਪੰਡਾਲ ਨੰਬਰ 1 ਵਿਚ ਸੂਬੇ ਵਿਚ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ। ਬਾਅਦ ਦੁਪਹਿਰ 2.30 ਵਜੇ ਤਕ ਰਾਤ 8 ਵਜੇ ਤਕ ਮੇਨ ਪੰਡਾਲ ਨੰਬਰ 1 ਵਿਚ ਕੀਰਤਨ ਦਰਬਾਰ ਹੋਵੇਗਾ। ਬਾਅਦ ਦੁਪਹਿਰ 2.30 ਵਜੇ ਤੋਂ ਸ਼ਾਮ 4 ਵਜੇ ਤਕ ਪੰਡਾਲ ਨੰਬਰ 3, 5, 6, 7 ਵਿਚ ਸੈਮੀਨਾਰ ਹੋ ਣਗੇ।

ਪੰਡਾਲ ਨੰਬਰ 4 ਵਿਚ ਦੁਪਹਿਰ 2.30 ਵਜੇ ਤੋਂ ਸ਼ਾਮ 4 ਵਜੇ ਤਕ ਫਿਲਮ ਫੈਸਟੀਵਲ ਹੋਵੇਗਾ। ਸ਼ਾਮ 4 ਵਜੇ ਤੋਂ 7 ਵਜੇ ਤਕ ਪੰਡਾਲ ਨੰਬਰ 4 ਵਿਚ ਕਵੀ ਦਰਬਾਰ ਹੋਵੇਗਾ। ਪੰਡਾਲ ਨੰਬਰ 2 ਵਿਚ ਸ਼ਾਮ 7 ਵਜੇ ਤਕ 8.30 ਵਜੇ ਤਕ ਥਿਏਟਰ ਫੈਸਟੀਵਲ ਹੋਵੇਗਾ।

ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਪੰਡਾਲ ਨੰਬਰ 1 ਵਿਚ 10 ਨਵੰਬਰ ਨੂੰ ਸਵੇਰੇ 5 ਵਜੇ ਤੋਂ 7.30 ਵਜੇ ਤਕ ਆਸਾ ਦੀ ਵਾਰ ਦਾ ਪਾਠ ਹੋਵੇਗਾ। ਸਵੇਰੇ 7.30 ਵਜੇ ਤੋਂ 8.15 ਤਕ ਕਥਾ ਤੇ ਗੁਰਮਤਿ ਵਿਚਾਰ, ਸਵਰੇ 8.15 ਤੋਂ 9.15 ਤਕ ਅਰਦਾਸ ਤੇ ਹੁਕਮਨਾਮਾ, ਸਵੇਰੇ 9.15 ਤੋਂ ਰਾਤ 8 ਵਜੇ ਤਕ ਕੀਰਤਨ ਦਰਬਾਰ ਹੋਵੇਗਾ।

ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਪੰਡਾਲ ਨੰਬਰ 3. 5. 6. 7 ਵਿਚ ਸੈਮੀਨਾਰ ਹੋਣਗੇ। ਪੰਡਾਲ ਨੰਬਰ 4 ਵਿਚ ਦੁਪਹਿਰ 2.30 ਵਜੇ ਤੋਂ ਸ਼ਾਮ 4 ਵਜੇ ਤਕ ਫਿਲਮ ਫੈਸਟੀਵਲ ਹੋਵੇਗਾ। ਪੰਡਾਲ ਨੰਬਰ 4 ਵਿਚ ਦੁਪਹਿਰ 4 ਤੋਂ ਸ਼ਾਮ 7 ਵਜੇ ਤਕ ਕਵੀ ਦਰਬਾਰ ਹੋਵੇਗਾ। ਪੰਡਾਲ ਨੰਬਰ 2 ਵਿਚ ਸ਼ਾਮ 7 ਵਜੇ ਤਕ ਰਾਤ 8.30 ਵਜੇ ਤਕ ਥਿਏਟਰ ਫੈਸਟਵੀਵਲ ਹੋਵੇਗਾ।

ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਪੰਡਾਲ ਨੰਬਰ 1 ਵਿਚ 11 ਨਵੰਬਰ ਨੂੰ ਸਵੇਰੇ 5 ਵਜੇ ਤੋਂ 7.30 ਵਜੇ ਤਕ ਆਸਾ ਦੀ ਵਾਰ ਦਾ ਪਾਠ ਹੋਵੇਗਾ। ਸਵੇਰੇ 7.30 ਵਜੇ ਤੋਂ 8.15 ਤਕ ਕਥਾ ਤੇ ਗੁਰਮਤਿ ਵਿਚਾਰ, ਸਵਰੇ 8.15 ਤੋਂ 9.15 ਤਕ ਅਰਦਾਸ ਤੇ ਹੁਕਮਨਾਮਾ, ਸਵੇਰੇ 9.15 ਤੋਂ ਰਾਤ 8 ਵਜੇ ਤਕ ਕੀਰਤਨ ਦਰਬਾਰ ਹੋਵੇਗਾ।

ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਪੰਡਾਲ ਨੰਬਰ 3. 5. 6. 7 ਵਿਚ ਸੈਮੀਨਾਰ ਹੋਣਗੇ। ਪੰਡਾਲ ਨੰਬਰ 4 ਵਿਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਆਨ ਲਾਈਨ ਯੂਥ ਫੈਸਟੀਵਲ ਹੇਵੇਗਾ। ਪੰਡਾਲ ਨੰਬਰ 4 ਵਿਚ ਬਾਇਦ ਦੁਪਹਿਰ 2.30 ਵਜੇ ਤਕ ਤੋਂ 4 ਵਜੇ ਤਕ ਫਿਲਮ ਫੈਸਟੀਵਲ ਹੋਵੇਗਾ। ਪੰਡਾਲ ਨੰਬਰ 4 ਵਿਚ ਸ਼ਾਮ 4 ਵਜੇ ਤੋਂ ਸ਼ਾਮ 7.30 ਵਜੇ ਤਕ ਕਵੀ ਦਰਬਾਰ ਹੋਵੇਗਾ ਅਤੇ ਪੰਡਾਲ ਨੰਬਰ 2 ਵਿਚ ਸ਼ਾਮ 7 ਵਜੇ ਤਕ ਰਾਤ 8 ਵਜੇ ਤਕ ਥਿਏਟਰ ਫੈਸਟੀਵਲ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION