37.8 C
Delhi
Friday, April 19, 2024
spot_img
spot_img

ਪੰਜਾਬ ਸਰਕਾਰ ਵਲੋਂ ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਪ੍ਰੋਗਰਾਮ ਦੀ ਸ਼ੁਰੂਆ

ਚੰਡੀਗੜ, 26 ਜੁਲਾਈ, 2019 –
ਦੇਸ਼ ਦਾ ਮੋਹਰੀ ਸੂਬਾ ਬਣਦਿਆਂ ਪੰਜਾਬ ਸਰਕਾਰ ਵਲੋਂ ਅੱਜ ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸੂਬਾ ਸਰਕਾਰ ਹੈਪੇਟਾਈਟਸ ਸੀ ਦੇ ਟੈਸਟਾਂ ਦੀ ਉਸ ਲਾਗਤ ਦਾ ਖਰਚਾ ਵੀ ਉਠਾ ਰਹੀ ਹੈ, ਜਿਸ ਲਈ ਪਹਿਲਾਂ ਮਰੀਜ ਨੂੰ 881 ਰੁਪਏ ਦੇਣੇ ਪੈ ਰਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਹੈਪੇਟਾਈਟਸ ਸੀ ਦੀ ਮੌਜੂਦਾ ਸਥਿਤੀ ਦੀ ਜਾਂਚ ਲਈ ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਕੀਤੀ ਗਈ ਪ੍ਰੀ-ਕਾਨਫਰੰਸ ਦੌਰਾਨ ਦਿੱਤੀ ਤਾਂ ਜੋ ਇਸ ਵਧੇਰੇ ਸੰਕਰਮਣ ਬਿਮਾਰੀ ਦੇ ਖਾਤਮੇ ਲਈ ਰੋਕਥਾਮ ਤੇ ਸੰਭਾਲ ਸਬੰਧੀ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ। ਸਿਹਤ ਵਿਭਾਗ ਨੇ ਫਾਊਂਡੇਸ਼ਨ ਆਫ ਇਨੋਵੇਟਿਵ ਨਿਊ ਡਾਇਗਨੋਸਟਿਕਸ ਨਾਲ ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਸਮਝੌਤਾ ਸਹੀਬੱਧ ਕੀਤਾ।

ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਗਸਤ, 2019 ਦੌਰਾਨ 9 ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਟੈਸਟ ਕਰਨ ਦੀ ਪ੍ਰਕਿਰਿਆ ਆਰੰਭ ਰਹੀ ਹੈ। ਇਸ ਤੋਂ ਇਲਾਵਾ ਹੈਪੇਟਾਈਟਸ ਸੀ ਦੀ ਟੈਸਟਿੰਗ ਤੇ ਮੈਨੇਜਮੈਂਟ ਲਈ ਬਾਕੀ ਜੇਲਾਂ ਨੂੰ ਵੀ ਇਹਨਾਂ 9 ਕੇਂਦਰੀ ਜੇਲਾਂ ਨਾਲ ਜੋੜ ਕੇ ਇਸ ਪ੍ਰਕਿਰਿਆ ਨੂੰ ਪੜਾਅਵਾਰ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ।

ਸੂਬੇ ਵਿਚ ਹੈਪੇਟਾਈਟਸ ਸੀ ਦੀ ਇਲਾਜ ਦਰ ‘ਤੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਦੇ ਅਣਥੱਕ ਯਤਨਾਂ ਨਾਲ ਹੈਪੇਟਾਈਟਸ ਸੀ 67,000 ਤੋਂ ਵੱਧ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਹੈਪੇਟਾਈਟਸ ਸੀ ਦੇ ਇਹਨਾਂ ਮਾਮਲਿਆਂ ਦੀ ਇਲਾਜ ਦੁਆਰਾ ਠੀਕ ਹੋਣ ਦੀ ਦਰ ਤਕਰੀਬਨ 93 ਫੀਸਦ ਹੈ ਅਤੇ ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਪੰਜਾਬ ਦੇਸ਼ ਦੇ ਹੋਰਨਾਂ ਸੂਬਿਆਂ ਲਈ ਮਾਡਲ ਸੂਬੇ ਵਜੋਂ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਤਰਨਤਾਰਨ ਅਤੇ ਸੰਗਰੂਰ ਜ਼ਿਲਿਆਂ ਵਿਚ ਅਜੇ ਵੀ ਵਧੇਰੇ ਧਿਆਨ ਦੇਣ ਦੀ ਲੋੜ ਹੈ ਜਿਥੇ ਕਿ ਹੋਰਨਾਂ ਜ਼ਿਲਿਆਂ ਨਾਲੋਂ ਹੈਪੇਟਾਈਟਸ ਸੀ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਸ. ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਹੈਪੇਟਾਈਟਸ ਸੀ ਦੇ ਟੈਸਟਾਂ ਦੀ ਲਾਗਤ ਦਾ ਖਰਚਾ ਵੀ ਉਠਾ ਰਹੀ ਹੈ, ਜਿਸ ਲਈ ਪਹਿਲਾਂ ਮਰੀਜ ਨੂੰ 881 ਰੁਪਏ ਦੇਣੇ ਪੈ ਰਹੇ ਸਨ। ਇਸ ਦੇ ਨਾਲ ਹੀ ਹੈਪੇਟਾਈਟਸ ਸੀ ਦੇ ਇਲਾਜ ਲਈ ਦਵਾਈਆਂ ਇਹਨਾਂ ਹਸਪਤਾਲਾਂ ਵਿਚ ਪਹਿਲਾਂ ਹੀ ਮਰੀਜਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ।

ਹੈਪੇਟਾਈਟਸ ਸੀ ਦੇ ਕੰਟਰੋਲ ਲਈ ਅਧਿਕਾਰੀਆਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਲਈ ਵਧਾਈ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਸਰਕਾਰੀ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾਂ ਹਸਪਤਾਲਾਂ ਵਿਚ ਕੰਮ ਕਰਦੇ ਮੈਡੀਕਲ ਸਪੈਸ਼ਲਿਸਟਾਂ, ਜ਼ਿਲ੍ਹਾਂ ਐਪੀਡੈਮਿਓਲੋਜਿਸਟ ਅਤੇ ਉਹਨਾਂ ਦੀਆਂ ਟੀਮਾਂ, ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਟਾਫ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਆਈ.ਡੀ.ਐਸ.ਪੀ ਦੀ ਸਟੇਟ ਟੀਮ ਦੇ ਅਣਥੱਕ ਯਤਨਾਂ ਲਈ ਉਹਨਾਂ ਦੀ ਸ਼ਲਾਘਾ ਕਰਦੇ ਹਨ।

ਇਸ ਮੌਕੇ ਸ੍ਰੀ ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਨੇ ਕਿਹਾ ਕਿ ਫਾਊਂਡੇਸ਼ਨ ਆਫ ਇਨੋਵੇਟਿਵ ਨਿਊ ਡਾਇਗਨੋਸਟਿਕਸ ਦੇ ਸਹਿਯੋਗ ਨਾਲ ਸਿਹਤ ਵਿਭਾਗ ਨੇ ਹੈਪੇਟਾਈਟਸ ਸੀ ਲਈ 18000 ਤੋਂ ਵੱਧ ਐਚ.ਆਈ.ਵੀ. ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਕਲਿੰਟਨ ਹੈਲਥ ਐਕਸੈਸ ਇਨੀਸ਼ੀਏਟਿਵ, ਐਕਟੈਂਸ਼ਨ ਆਫ ਹੈਲਥ ਕੇਅਰ ਆਊਟਕਮ ਅਤੇ ਪੀ.ਜੀ.ਆਈ ਹੈਪੇਟਾਈਟਸ ਸੀ ਸਬੰਧੀ ਜਾਣਕਾਰੀ ਦੇ ਪ੍ਰਸਾਰ ਲਈ ਸਿਹਤ ਵਿਭਾਗ ਦਾ ਸਹਿਯੋਗ ਦੇ ਰਹੀ ਹੈ।

ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਪੀ.ਜੀ.ਆਈ ਦੇ ਸਹਿਯੋਗ ਨਾਲ ਨਸ਼ਾ ਛਡਾਊ ਕੇਂਦਰਾਂ ਵਿਚ ਆਈ.ਵੀ.ਡੀ.ਯੂਜ਼ (ਇਨਟਰਾਵੇਨਸ ਡਰੱਗ ਯੂਜਰਜ਼) ਦਰਮਿਆਨ ਹੈਪੇਟਾਈਟਸ ਸੀ ਦੀ ਸਕਰੀਨਿੰਗ ਅਤੇ ਟੈਸਟਿੰਗ ਲਈ ਇਕ ਵਿਸ਼ੇਸ਼ ਪ੍ਰੋਗਰਾਮ ਵੀ ਲਾਂਚ ਕੀਤਾ ਜਾਵੇਗਾ।

ਸ੍ਰੀ ਪੀ.ਕੇ. ਸਿਨਹਾ, ਏ.ਡੀ.ਜੀ.ਪੀ. ਜੇਲਾਂ ਵਿਭਾਗ ਨੇ ਦੱਸਿਆ ਕਿ ਪੰਜਾਬ ਵਧੇਰੇ ਖਤਰੇ ਵਾਲੇ ਇਲਾਕਿਆਂ ਵਿਚ ਹੈਪੇਟਾਈਟਸ ਸੀ ਦੀ ਸਕਰੀਨਿੰਗ ਅਤੇ ਕੰਟਰੋਲ ਕਰਨ ਸਬੰਧੀ ਕਦਮ ਚੁੱਕਣ ਵਾਲਾ ਭਾਰਤ ਦਾ ਪਹਿਲਾ ਸੂਬਾ ਹੈ। ਉਹਨਾਂ ਸਿਹਤ ਮੰਤਰੀ ਅਤੇ ਇਸ ਮੌਕੇ ਹਾਜ਼ਰ ਮਹਾਨ ਸਖਸ਼ੀਅਤਾਂ ਨੂੰ ਯਕੀਨ ਦਵਾਇਆ ਕਿ ਇਸ ਮੁਹਿੰਮ ਨੂੰ ਨੇਪੜੇ ਚਾੜਨ ਲਈ ਸਾਰੀਆਂ ਕੇਂਦਰੀ ਜੇਲਾਂ ਵਿਚ ਵਿਸ਼ੇਸ਼ ਟੀਮਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਕੇਸਾਂ ਦੀ ਪਛਾਣ ਕਰਕੇ ਹੈਪੇਟਾਈਟਸ ਸੀ ਦੇ ਫੈਲਾਅ ਦੀ ਰੋਕਥਾਮ ਲਈ ਇਕ ਵੱਡਾ ਕਦਮ ਹੋਵੇਗਾ ਤਾਂ ਕਿ ਜਲਦੀ ਤੋਂ ਜਲਦੀ ਕੈਦੀਆਂ ਨੂੰ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਡਾ. ਸੰਜੇ ਸਰੀਂ ਐਫ.ਆਈ.ਐਨ.ਡੀ.(ਫਾਇੰਡ), ਭਾਰਤ ਦੇ ਮੁੱਖੀ ਨੇ ਕਿਹਾ ਕਿ ਅਸੀਂ ਪੰਜਾਬ ਦੀਆਂ ਜੇਲਾਂ ਦੇ ਕੈਦੀਆਂ ਦਰਮਿਆਨ ਐਚ.ਸੀ.ਵੀ ਦੇ ਸ਼ੁਰੂਆਤੀ ਪੜਾਅ ‘ਤੇ ਹੀ ਖਾਤਮੇ ਲਈ ਡਾਇਰੈਕਟੋਰੇਟ ਆਫ ਹੈਲਥ ਸਰਵਿਸਸ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਪੰਜਾਬ ਸਰਕਾਰ ਨਾਲ ਭਾਈਵਾਲੀ ਕਰਕੇ ਬਹੁਤ ਖੁਸ਼ ਹਾਂ। ਉਹਨਾਂ ਕਿਹਾ ਕਿ ਕੈਦੀਆਂ ਨੂੰ ਐਚ.ਸੀ.ਵੀ. ਇਨਫੈਕਸ਼ਨ ਲਈ ਉੱਚ ਖਤਰੇ ਦੇ ਮਾਮਲੇ ਵਜੋਂ ਲਿਆ ਗਿਆ ਹੈ ਅਤੇ ਇਸ ਬਿਮਾਰੀ ਦੀ ਜਲਦੀ ਪਛਾਣ ਤੇ ਇਲਾਜ ਦੇ ਮੰਤਵ ਲਈ ਇਨੋਵੇਟਿਵ ਸਰਵਿਸ ਡਿਲਵਰੀ ਮਾਡਲ ਅਤੇ ਟਾਰਗੇਟਿਡ ਇਨਟਰਵੈਂਸ਼ਨ ਨੂੰ ਵਿਕਸਿਤ ਕਰਨਾ ਅਤਿ ਜ਼ਰੂਰੀ ਹੈ।

ਕਮਿਊਨਿਟੀ ਦੇ ਨੁਮਾਇੰਦੇ ਮਿਸ ਲੀਸਾ ਨੋਵਾ ਜੇਨਾ ਨੇ ਪੰਜਾਬ ਸਰਕਾਰ ਨੂੰ ਹਜਾਰਾਂ ਲੋਕਾਂ ਨੂੰ ਐਚ.ਸੀ.ਵੀ. ਸੇਵਾਵਾਂ ਪ੍ਰਦਾਨ ਕਰਨ ਵਿਚ ਅਗਵਾਈ ਕਰਨ ਅਤੇ ਇਸ ਸਬੰਧੀ ਹੋਰਨਾਂ ਸੂਬਿਆਂ ਲਈ ਮਿਸਾਲ ਪੈਦਾ ਕਰਨ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਹੈਪੇਟਾਈਟਸ ਸੀ ਅਤੇ ਐਚ.ਆਈ.ਵੀ ਵਰਗੀਆਂ ਬਿਮਾਰੀਆਂ ਨਾਲ ਨਜਿਠਣ ਲਈ ਆਰੰਭੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਸਾਰੀਆਂ ਕਮਿਊਨਿਟੀਆਂ ਨੂੰ ਉਤਸ਼ਾਹਿਤ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਅਵਨੀਤ ਕੌਰ, ਸਟੇਟ ਪ੍ਰੋਗਰਾਮ ਅਫਸਰ ਐਨ.ਵੀ.ਐਚ.ਸੀ.ਪੀ./ਆਈ.ਡੀ.ਐਸ.ਪੀ, ਡਾ. ਗਗਨਦੀਪ ਸਿੰਘ ਗਰੋਵਰ, ਡਾ. ਆਰ.ਕੇ. ਧੀਮਾਨ ਪੀ.ਜੀ.ਆਈ., ਡਾ. ਰਾਹੁਲ ਬਰਗਾਜੇ ਗਿਲੇਦ, ਮੁਬੰਈ ਅਤੇ ਐਸੋਸੀਏਟ ਡਾਇਰੈਕਟਰ, ਰਣਨੀਤਿਕ ਯੋਜਨਾਬੰਦੀ ਅਤੇ ਆਪਰੇਸ਼ਨਜ ਸੀ.ਐਚ.ਏ.ਆਈ. ਓਰੀਅਲ ਫਰਨੈਂਡਸ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION