28.1 C
Delhi
Friday, March 29, 2024
spot_img
spot_img

ਪੰਜਾਬ ਸਰਕਾਰ ਨੇ 400 ਰੁਪਏ ’ਚ ਖ਼ਰੀਦੀ ਵੈਕਸੀਨ ਨਿੱਜੀ ਹਸਪਤਾਲਾਂ ਨੂੰ 1060 ’ਚ ਵੇਚ ਕੇ ਕੀਤੀ ਕਰੋੜਾਂ ਦੀ ਕਮਾਈ, ਨਿੱਜੀ ਹਸਪਤਾਲ ਮਚਾ ਰਹੇ ਹਨ ਲੁੱਟ: ਅਨਿਲ ਸਰੀਨ

ਯੈੱਸ ਪੰਜਾਬ
ਜਲੰਧਰ, 4 ਜੂਨ, 2021 –
ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਨਾਗਰਿਕਾਂ ਨੂੰ ਮੁਫਤ ਵੈਕਸੀਨ ਉਪਲਬਧ ਕਰਵਾਉਣ ਦੀ ਬਜਾਏ 400 ਰੁਪਏ ਵਿੱਚ ਖਰੀਦੀ ਵੈਕਸੀਨ ਥੋਕ ਭਾਅ 1060 ਰੁਪਏ ਵਿੱਚ ਵੇਚ ਕੇ ਸੂਬੇ ਦੇ ਕੰਗਾਲ ਖਜਾਨੇ ਨੂੰ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਾਈਵੇਟ ਹਸਪਤਾਲ ਇਹ ਵੈਕਸੀਨ 1560 ਰੁਪਏ ਦੀ ਵੇਚ ਕੇ ਜਨਤਾ ਨੂੰ ਦੋਹੀਂ ਹੱਥੀ ਦਿਨ-ਦਿਹਾੜੇ ਲੁੱਟ ਰਹੇ ਹਨ।

ਜਦਕਿ ਸਰਕਾਰੀ ਹਸਪਤਾਲਾਂ ਵਿੱਚ ਵੈਕਸੀਨ ਲਗਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਵੈਕਸੀਨ ਨਾਂ ਹੋਣ ਦਾ ਹਵਾਲਾ ਦੇ ਕੇ ਵਾਪਿਸ ਭੇਜਿਆ ਜਾ ਰਿਹਾ ਹੈ। ਉੱਕਤ ਇਲਜਾਮ ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੂੰ ਪ੍ਰੈਸ ਨੂੰ ਜਾਰੀ ਲਿਖਿਤ ਬਿਆਨ ਰਾਹੀਂ ਲਗਾਏ।

ਸਰੀਨ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਬਾ ਸਰਕਾਰ ਵਲੋਂ ਵੇਚੀ 80 ਹਜਾਰ ਵੈਕਸੀਨ ਡੋਜ ਰਾਹੀਂ ਕਮਾਈ ਕਰੀਬ 5 ਕਰੋੜ ਦੀ ਰਕਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਤੇ ਭਾਜਪਾ ਦੇ ਸ਼ਾਸਨ ਵਾਲੀਆਂ ਸੂਬਾ ਸਰਕਾਰਾਂ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਮੁੱਫਤ ਵੈਕਸੀਨ ਲਗਾ ਰਹੀਆਂ ਹਨ।

ਇਸਦੇ ਉਲਟ ਪੰਜਾਬ ਸਰਕਾਰ ਆਮ ਨਾਗਰਿਕਾਂ ਨੂੰ ਮੁਫਤ ਵੈਕਸੀਨ ਉਪਲਬਧ ਕਰਵਾਉਣ ਤੋਂ ਹੱਥ ਖੜੇ ਕਰ ਪ੍ਰਾਈਵੇਟ ਹਸਪਤਾਲਾਂ ਨੂੰ 400 ਰੁਪਏ’ਚ ਖਰੀਦੀ ਵੈਕਸੀਨ ਦੀ ਡੋਜ 1060 ਰੁਪਏ ਵਿੱਚ ਵੇਚ ਕੇ ਕੋਰੋਨਾ ਮਹਾਮਾਰੀ ਦੇ ਨਾਂ ਤੇ ਕਰੋੜਾਂ ਦੀ ਕਮਾਈ ਕਰ ਰਹੀ ਹੈ।

ਕੋਰੋਨਾ ਮਹਾਮਾਰੀ ’ਚ ਕੋਰੋਨਾ ਦਾ ਸ਼ਿਕਾਰ ਹੋਏ ਮਰੀਜਾਂ ਨੂੰ ਬਚਾਉਣ ਲਈ ਸੂਬਾ ਸਰਕਾਰ ਦੇ ਮਾੜੇ ਪ੍ਰਬੰਧਾਂ ਤੇ ਚਰਚਾ ਕਰਦੇ ਹੋਏ ਭਾਜਪਾ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੋਰੋਨਾਂ ਮਰੀਜਾਂ ਦੇ ਇਲਾਜ ਲਈ ਭੇਜੇ 809 ਵੈਂਟੀਲੇਟਰਾਂ ਦਾ ਵੀ ਪੰਜਾਬ ਸਰਕਾਰ ਨੇ ਸਹੀ ਢੰਗ ਨਾਲ ਇਸਤੇਮਾਲ ਨਹੀਂ ਕੀਤਾ।

ਇਸ ਦਾ ਮੁੱਖ ਕਾਰਨ ਸੂਬਾ ਸਰਕਾਰ ਕੋਲ ਨਾਂ ਤਾਂ ਵੈੰਟੀਲੇਟਰ ਚਲਾਉਣ ਵਾਲਾ ਸਿਖਿਅਤ ਸਟਾਫ ਹੈ ਤੇ ਨਾਂ ਹੀ ਕੋਰੋਨਾ ਮਹਾਮਾਰੀ ਨਾਲ ਨਿਪਟਣ ਦੀ ਕੋਈ ਸਪਸ਼ਟ ਨਿਤੀ ਹੈ। ਪੰਜਾਬ ਸਰਕਾਰ ਦੀ ਲਾਪਰਵਾਹੀ ਦੇ ਚਲਦੇ ਸਮੇਂ ਤੇ ਵੈਂਟੀਲੇਟਰ ਸੁਵਿਧਾ ਤੇ ਇਲਾਜ ਨਾਂ ਮਿਲਣ ਦੇ ਚਲਦੇ ਸੈਂਕੜੇ ਮਰੀਜ ਸਮੇਂ ਤੋਂ ਪਹਿਲਾਂ ਹੀ ਮੋਤ ਦੇ ਮੁੰਹ ਵਿੱਚ ਚੱਲੇ ਗਏ।

ਉਹਨਾਂ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਕੋਰੋਨਾ ਸੰਕਟ ’ਚ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਕੇ ਪੈਸੇ ਕਮਾਉਣ ਦੀ ਬਜਾਏ ਸਰਕਾਰੀ ਹਸਪਤਾਲਾਂ ਤੇ ਕੈਂਪਾ ਰਾਹੀਂ ਮੁਫਤ ਵੈਕਸੀਨ ਉਪਲਬਧ ਕਰਵਾ ਕੇ ਆਮ ਲੋਕਾਂ ਨੂੰ ਕੋਰੋਨਾਂ ਵਰਗੀ ਜਾਨਲੇਵਾ ਮਹਾਮਾਰੀ ਤੋਂ ਬਚਾਉਣ ਦੇ ਉਪਰਾਲੇ ਕਰੇ। ਨਹੀਂ ਤਾਂ ਰਾਜ ਦੀ ਜਨਤਾ ਉਹਨਾਂ ਨੂੰ ਮਾਫ ਨਹੀਂ ਕਰੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION