35.1 C
Delhi
Saturday, April 20, 2024
spot_img
spot_img

ਪੰਜਾਬ ਸਰਕਾਰ ਨੇ ਮੈਡੀਕਲ ਭਾਈਚਾਰੇ ਨੂੰ ਕੋਵਿਡ-19 ਦੇ ਇਲਾਜ ਦੀਆਂ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਦੇ ਯਤਨ ਤੇਜ਼ ਕੀਤੇ

ਚੰਡੀਗੜ੍ਹ, 19 ਜੂਨ, 2020 –

ਕੋਵਿਡ-19 ਦੇ ਮਰੀਜ਼ਾਂ ਨੂੰ ਸਿਹਤਯਾਬ ਕਰਨ ਦੀ ਦਿਸ਼ਾ ਵਿਚ ਮੈਡੀਕਲ ਭਾਈਚਾਰੇ ਨੂੰ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਅਤੇ ਉਹਨਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਨੇ ਪੀ.ਜੀ.ਆਈ. ਨਾਲ ਤਾਲਮੇਲ ਕੀਤਾ ਅਤੇ ਮਰੀਜ਼ਾਂ ਵਿੱਚ ਸਟੇਰਾਇਡਜ਼ ਅਤੇ ਪਲਾਜ਼ਮਾ ਥੈਰੇਪੀ ਦੀ ਭੂਮਿਕਾ ਬਾਰੇ ਬਹੁ-ਕੇਂਦ੍ਰਿਤ ਅਧਿਐਨ ਸ਼ੁਰੂ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਪਟਿਆਲਾ ਦਾ ਇੱਕ ਮਰੀਜ਼ ਪ੍ਰੇਰਿਤ ਹੋਇਆ ਅਤੇ ਉਸਨੇ ਕੋਵਿਡ-19 ਦੇ ਮਰੀਜ਼ਾਂ ਲਈ ਪਲਾਜ਼ਮਾ ਦਾਨ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਮੈਡੀਕਲ ਕਾਲਜਾਂ ਨੇ ਪਹਿਲੀ ਵਾਰ ਇਸ ਪੱਧਰ ’ਤੇ ਕੁਸ਼ਲਤਾ ਨਾਲ ਤਾਲਮੇਲ ਕੀਤਾ ਅਤੇ ਸਾਰੇ ਇਸ ਨਵੀਂ ਬਿਮਾਰੀ ਨਾਲ ਨਜਿੱਠਣ ਲਈ ਪੂਰੀ ਤਾਕਤ ਨਾਲ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ।

ਇਹ ਟੀਮ ਅਧਾਰਤ ਪਹੁੰਚ ਆਪਣੀ ਕਿਸਮ ਦਾ ਇਕ ਤਰੀਕਾ ਹੈ, ਜਿਸ ਨੇ ਕੋਵਿਡ-19 ਦੇ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਮਾਹਰਾਂ ਦਾ ਇੱਕ ਸਮੂਹ ਬਣਾਇਆ ਗਿਆ ਹੈ ਜਿੱਥੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਮਾਹਰ ਫ਼ੋਨ ਅਤੇ ਵੀਡੀਓ ਕਾਨਫਰੰਸ ਵਿੱਚ ਇਹਨਾਂ ਕੇਸਾਂ ਬਾਰੇ ਚਰਚਾ ਕਰਦੇ ਹਨ। ਮਾਹਰ ਸਮੂਹ ਵਿੱਚ ਪੀਜੀਆਈਐਮਆਈਆਰ, ਏਮਜ਼, ਯੂਐਸਏ, ਯੂਕੇ, ਕਨੇਡਾ, ਡੀਐਮਸੀ ਲੁਧਿਆਣਾ ਅਤੇ ਪੰਜਾਬ ਦੇ ਤਿੰਨੋ ਰਾਜ ਮੈਡੀਕਲ ਕਾਲਜਾਂ ਦੇ ਡਾਕਟਰ ਸ਼ਾਮਲ ਹਨ। ਇਸ ਸਮੂਹ ਦੁਆਰਾ ਕੀਤਾ ਵਿਚਾਰ ਵਟਾਂਦਰਾ ਮਰੀਜ਼ਾਂ ਦੇ ਪ੍ਰਬੰਧਨ ਵਿਚ ਸੁਧਾਰ ਲਿਆਉਣ ਅਤੇ ਮਰੀਜ਼ਾਂ ਦੀ ਮੌਤ ਦਰ ਘਟਾਉਣ ਵਿਚ ਬਹੁਤ ਸਹਾਈ ਸਾਬਿਤ ਹੋਇਆ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


ਇਸ ਪਹਿਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਨਿਯਮਿਤ ਤੌਰ ’ਤੇ ਦੋ ਮਾਹਰ ਸੈਸ਼ਨ ਕਰਵਾਏ ਜਾ ਰਹੇ ਹਨ। ਘੱਟ ਤੋਂ ਦਰਮਿਆਨੇ ਬਿਮਾਰ ਕੋਵਿਡ-19 ਦੇ ਮਰੀਜ਼ਾਂ (ਲੈਵਲ 2) ਦੀ ਦੇਖਭਾਲ ਕਰ ਰਹੇ ਮੈਡੀਕਲ ਮਾਹਰਾਂ ਅਤੇ ਅਨੈੱਸਥੀਸਥਿਸਟਾਂ ਲਈ ਹਰੇਕ ਵੀਰਵਾਰ ਦੁਪਹਿਰ 1 ਤੋਂ 2 ਵਜੇ ਤੱਕ ਅਪਡੇਟ ਸੈਸ਼ਨ ਕਰਵਾਏ ਜਾ ਰਹੇ ਹਨ।

ਦੂਜੇ ਦਰਜੇ ਦੇ ਹਸਪਤਾਲਾਂ ਦੇ ਮੈਡੀਕਲ ਅਧਿਕਾਰੀ ਇਹ ਕੇਸ ਪੇਸ਼ ਕਰਦੇ ਹਨ ਜਿਨ੍ਹਾਂ ਬਾਰੇ ਡਾ. ਤਲਵਾੜ, ਡਾ. ਬਿਸ਼ਵ ਮੋਹਨ, ਡਾ. ਵਿਸ਼ਾਲ ਚੋਪੜਾ, ਡਾ. ਰਵਿੰਦਰ ਗਰਗ ਅਤੇ ਡਾ. ਆਰ.ਪੀ.ਐਸ. ਸਿਬੀਆ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਉਸ ਅਨੁਸਾਰ ਡਾਕਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੈਡੀਕਲ ਕਾਲਜਾਂ ਦੀ ਫੈਕਲਟੀ ਅਤੇ ਹੋਰ ਤੀਜੇ ਪੱਧਰੀ ਸਹੂਲਤਾਂ ਵਾਲੇ ਡਾਕਟਰਾਂ ਅਤੇ ਗੰਭੀਰ ਦੇਖਭਾਲ ਮਾਹਰ/ਅਨੈੱਸਥੀਸਥਿਸਟਾਂ ਲਈ ਗੰਭੀਰ ਕੋਵਿਡ-19 (ਲੈਵਲ 3) ਦੇ ਮਰੀਜ਼ਾਂ ਲਈ ਹਰ ਸ਼ਨੀਵਾਰ ਸ਼ਾਮ 7 ਤੋਂ 8.30 ਵਜੇ ਤੱਕ ਅਪਡੇਟ ਸੈਸ਼ਨ ਕਰਵਾਏ ਜਾ ਰਹੇ ਹਨ। ਅੱਜ ਤੱਕ ਵੀਰਵਾਰ ਅਤੇ ਸ਼ਨੀਵਾਰ ਨੂੰ 21 ਸੈਸ਼ਨ ਕਰਵਾਏ ਜਾ ਚੁੱਕੇ ਹਨ ਅਤੇ ਲਗਭਗ 2390 ਡਾਕਟਰਾਂ ਨੇ ਇਨ੍ਹਾਂ ਸੈਸ਼ਨਾਂ ਵਿਚ ਹਿੱਸਾ ਲਿਆ ਹੈ।

ਉਨ੍ਹਾਂ ਕਿਹਾ ਇਸ ਨਵੀਂ ਬਿਮਾਰੀ ਦੇ ਅੰਕੜੇ ਅਤੇ ਪ੍ਰਬੰਧਨ ਵਿਸ਼ਵ ਭਰ ਵਿੱਚ ਉਭਰ ਰਹੇ ਹਨ ਅਤੇ ਵਿਭਾਗ ਇਸ ਬਿਮਾਰੀ ਨਾਲ ਪ੍ਰਭਾਵਤ ਮਰੀਜ਼ਾਂ ਦੀ ਜਾਨ ਬਚਾਉਣ ਲਈ ਬਿਹਤਰੀਨ ਉਪਰਾਲੇ ਕਰ ਰਿਹਾ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION