33.1 C
Delhi
Wednesday, April 24, 2024
spot_img
spot_img

ਪੰਜਾਬ ਸਰਕਾਰ ਨੇ ਅਪੰਗਤਾ ਸਰਟੀਫੀਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ : ਬਲਬੀਰ ਸਿੰਘ ਸਿੱਧੂ

ਚੰਡੀਗੜ, 17 ਜੁਲਾਈ, 2019 –
ਯੋਗ ਲਾਭ ਪਾਤਰੀਆਂ ਨੂੰ ਅਪੰਗਤਾ ਸਰਟੀਫੀਕੇਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਦਿਆਂ ਪੰਜਾਬ ਸਰਕਾਰ ਵੱਲੋਂ ਸਮਰੱਥ ਅਧਿਕਾਰੀਆਂ, ਸੰਸਥਾਵਾਂ/ਹਸਪਤਾਲਾਂ ਨੂੰ ਅਪੰਗਤਾ ਸਰਟੀਫੀਕੇਟ ਜਾਰੀ ਕਰਨ ਲਈ ਨਾਮਜਦ ਕੀਤਾ ਗਿਆ ਹੈ ਤਾਂ ਜੋ ਲਾਭਪਾਤਰੀ ਨੂੰ ਸਮੇਂ ਸਿਰ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਦੇਖਣ ਵਿੱਚ ਆਇਆ ਕਿ ਅਪੰਗਤਾ ਵਾਲੇ ਵਿਅਕਤੀਆਂ ਨੂੰ ਅਪੰਗਤਾ ਸਰਟੀਫੀਕੇਟ ਪ੍ਰਾਪਤ ਕਰਨ ਦੌਰਾਨ ਜ਼ਿਲ੍ਹਾਂ ਤੇ ਸਬ-ਡਵੀਜ਼ਨਲ ਸਰਕਾਰੀ ਹਸਪਤਾਲਾਂ ਵਿੱਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬਾ ਸਰਕਾਰ ਨੇ ਸੰਸਥਾਵਾਂ/ ਹਸਪਤਾਲਾਂ ਅਤੇ ਸਮਰੱਥ ਅਧਿਕਾਰੀਆਂ ਨੂੰ ਨਾਮਜਦ ਕੀਤਾ ਹੈ ਤਾਂ ਜੋ ਯੋਗ ਲਾਭ ਪਾਤਰੀਆਂ ਨੂੰ ਸਮਾਂਬੱਧ ਢੰਗ ਨਾਲ ਉਕਤ ਸਰਟੀਫੀਕੇਟ ਜਾਰੀ ਕੀਤੇ ਜਾ ਸਕਣ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਵਲ ਸਰਜਨਜ਼ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿਉਂ ਜੋ ਸਿਵਲ ਸਰਜ਼ਨ, ਜ਼ਿਲ੍ਹਾਂ ਪੱਧਰ ‘ਤੇ ਬੋਰਡ ਦਾ ਮੁੱਖੀ ਹੁੰਦਾ ਹੈ ਅਤੇ 19 ਮਾਰਚ, 2017 ਤੋਂ ਅਮਲ ਵਿੱਚ ਆਏ ‘ਰਾਈਟ ਆਫ ਪਰਸਨ ਵਿਦ ਡਿਸਅਬਿਲਟੀ 2016 (ਆਰ.ਪੀ.ਡਬਲਿਊ.ਡੀ-2016) ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ।

ਸਿਹਤ ਮੰਤਰੀ ਨੇ ਸਿਵਲ ਸਰਜਨਜ਼ ਨੂੰ ਹਦਾਇਤ ਕੀਤੀ ਕਿ ਉਹ ਹਫਤੇ ਵਿੱਚ ਘੱੱਟੋ ਘੱਟ ਇੱਕ ਵਾਰ ਬੋਰਡ ਦੀ ਇਕੱਤਰਤਾ ਨੂੰ ਯਕੀਨੀ ਬਣਾਉਣ ਤਾਂ ਜੋ ਅਪੰਗਤਾ ਸਰਟੀਫੀਕੇਟ ਜਾਰੀ ਕਰਨ ਸਬੰਧੀ ਸਾਰੇ ਲੰਬਿਤ ਮਾਮਲਿਆਂ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪਣੀ ਡਿਊਟੀ ਵਿੱਚ ਕਿਸੇ ਕਿਸਮ ਦੀ ਕੁਤਾਹੀ ਜਾਂ ਸਰਟੀਫੀਕੇਟ ਜਾਰੀ ਕਰਨ ਪ੍ਰਕਿਰਿਆ ਵਿੱਚ ਬਿਨਾਂ ਕਿਸੇ ਠੋਸ ਕਾਰਨ ਤੋਂ ਦੇਰੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਤੁਰਨ-ਫਿਰਨ ਵਿੱਚ ਅਪੰਗਤਾ ਜਿਵੇਂ ਅੰਗਾਂ, ਰੀੜ ਦੀ ਹੱਡੀ, ਪੈਰਾਂ ਦੇ ਟੇਢੇਪਨ ਆਦਿ ਦੀ ਸਥਾਈ ਅਪੰਗਤਾ, ਵਾਲੇ ਵਿਅਕਤੀਆਂ ਨੂੰ ਸਾਰੇ ਜ਼ਿਲਿਆਂ ਅਤੇ ਸਬ-ਡਵੀਜਨਲ ਹਸਪਤਾਲਾਂ ਤੋਂ ਸਰਟੀਫੀਕੇਟ ਜਾਰੀ ਕੀਤੇ ਜਾਣਗੇ।

ਇਸੇ ਤਰਾਂ ਗੰਭੀਰ ਦਿਮਾਗੀ ਬਿਮਾਰੀਆਂ ਕਰਕੇ ਹੋਈ ਅਪੰਗਤਾ, ਰੀੜ ਦੀ ਹੱਡੀ ਦੀ ਸੱਟ , ਐਸਿਡ ਅਟੈਕ ਪੀੜਤਾਂ, ਅਧਰੰਗ ਤੋਂ ਪ੍ਰਭਾਵਿਤ ਵਿਅਕਤੀਆਂ, ਕੋਹੜ ਤੋਂ ਪੀੜਤ ਵਿਅਕਤੀਆਂ, ਬੌਣਾਪਨ ਜਾਂ ਪੱਠਿਆਂ ਦੀ ਕਮਜ਼ੋਰੀ ਦੇ ਸ਼ਿਕਾਰ ਵਿਅਕਤੀ ਸਾਰੇ ਜ਼ਿਲ੍ਹਾਂ ਹਸਪਤਾਲਾਂ ਤੇ ਸਬ-ਡਵੀਜ਼ਨਲ ਹਸਪਤਾਲਾਂ ਤੋਂ ਸਰਟੀਫੀਕੇਟ ਪ੍ਰਾਪਤ ਕਰ ਸਕਣਗੇ ਜਿੱਥੇ ਕਿ ਹੱਡੀਆਂ, ਮੈਡੀਕਲ, , ਚਮੜੀ ਰੋਗਾਂ ਦੇ ਮਾਹਿਰ ਡਾਕਟਰ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਅਪੰਗਤਾ ਸਰਟੀਫੀਕੇਟਾਂ ਨੂੰ ਜਾਰੀ ਕਰਨ ਲਈ ਲੋੜ ਪੈਣ ‘ਤੇ ਟਰਸ਼ਰੀ ਪੱਧਰ ਦੇ ਅਦਾਰਿਆਂ ਦੀ ਸਲਾਹ ਵੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਰਡ ਵਿੱਚ 1 ਹੱਡੀਆਂ ਦਾ ਮਾਹਰ ਸ਼ਾਮਲ ਹੋਵੇਗਾ ਅਤੇ ਬੋਰਡ ਦੇ ਮੁੱਖੀ ਵੱਲੋਂ ਚੁਣਿਆ 1 ਮਾਹਰ ਬੋਰਡ ਦੀਆਂ ਸ਼ਰਤਾਂ ਮੁਤਾਬਕ ਅਪੰਗ ਵਿਅਕਤੀਆਂ ਨੂੰ ਸਰਟੀਫੀਕੇਟ ਜਾਰੀ ਕਰਨ ਲਈ ਸਮਰੱਥ ਹੋਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਅੱਖਾਂ ਦੀ ਅਪੰਗਤਾ ਵਾਲੇ ਵਿਅਕਤੀ ਸਾਰੇ ਜ਼ਿਲ੍ਹਾਂ ਤੇ ਸਬ-ਡਵੀਜ਼ਨਲ ਹਸਪਤਾਲਾਂ ਵਿਖੇ ਤਾਇਨਾਤ ਅੱਖਾਂ ਦੇ ਮਾਹਰਾਂ ਤੋਂ ਸਰਟੀਫੀਕੇਟ ਪ੍ਰਾਪਤ ਕਰ ਸਕਣਗੇ।

ਇਸੇ ਤਰਾਂ ਸੁਣਨ, ਬੋਲਣ ਤੇ ਭਾਸ਼ਾਈ ਅਪੰਗਤਾ ਵਾਲੇ ਵਿਅਕਤੀਆਂ ਨੂੰ ਸਰਟੀਫੀਕੇਟ ਜਾਰੀ ਕਰਨ ਲਈ ਸਿਵਲ ਸਰਜਨ ਵੱਲੋਂ ਚੁਣਿਆ ਇੱਕ ਈ.ਐਨ.ਟੀ ਮਾਹਰ, 1 ਆਡੀਓਲੋਜਿਸਟ/ ਸਪੀਚ ਲੈਂਗੁਏਜ ਥੈਰਪਿਸਟ ਬੋਰਡ ਵਿੱਚ ਸ਼ਾਮਲ ਹੋਵੇਗਾ।

ਇਸੇ ਤਰਾਂ ਸੂਝ-ਬੂਝ ਸਬੰਧੀ ਅਪੰਗਤਾ, ਸਿੱਖਣ ਸਬੰਧੀ ਵਿਸ਼ੇਸ਼ ਅਪੰਗਤਾ ਲਈ ਵੀ ਸਾਰੇ ਜ਼ਿਲ੍ਹਾਂ ਤੇ ਸਬ-ਡਵੀਜ਼ਨਲ ਹਸਪਤਾਲਾਂ ਦੇ ਪੀਡੀਆਟ੍ਰਿਕਸ ਨਿਉਰੋਲਾਜਿਸਟ/ ਮਨੋਵਿਗਿਆਨਕ ਮਾਹਰ, ਕਲੀਨੀਕਲ ਜਾਂ ਮੁੜ-ਵਸੇਬਾ ਸਾਈਕਾਲੋਜਿਸਟ ਤੇ ਸਾਈਕਾਟ੍ਰਿਸਟ ਵਰਗੇ ਮਾਹਰ ਸਰਟੀਫੀਕੇਟ ਦੇਣ ਲਈ ਬੋਰਡ ਵਿੱਚ ਮੌਜੂਦ ਰਹਿਣਗੇ।

ਦਿਮਾਗੀ ਪਰੇਸ਼ਾਨੀ ਦੇ ਪੀੜਤਾਂ ਨੂੰ ਸਰਟੀਫੀਕੇਟ ਜਾਰੀ ਕਰਨ ਲਈ ਕਲੀਨੀਕਲ ਅਸੈਸਮੈਂਟ ਦੇ ਸਾਈਕਾਟ੍ਰਿਸਟ ਮਾਹਰ ਅਤੇ ਮਨੋ-ਰੋਗ ਮਾਹਰ ਸਮਰੱਥ ਹੋਣਗੇ।

ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਗੰਭੀਰ ਦਿਮਾਗੀ ਬਿਮਾਰੀਆਂ(ਮਲਟੀਪਲ ਸਕਿਲਰੋਸਿਸ ਆਦਿ) ਵਾਲੇ ਅਪੰਗ ਵਿਅਕਤੀਆਂ, ਖੂਨ ਵਿੱਚ ਖਰਾਬੀ ਜਾਂ ਬਹਤੀਆਂ ਅਪੰਗਤਾਵਾਂ ਵਾਲੇ ਵਿਅਕਤੀ ਜ਼ਿਲ੍ਹਾਂ ਹਸਪਤਾਲਾਂ ਦੇ ਸਬੰਧਤ ਮਾਹਰਾਂ ਪਾਸੋਂ ਸਰਟੀਫੀਕੇਟ ਹਾਸਲ ਕਰ ਸਕਣਗੇ।

ਸਰਟੀਫੀਕੇਟ ਜਾਰੀ ਕਰਨ ਮੌਕੇ ਟਰਸ਼ਰੀ ਪੱਧਰ ‘ਤੇ ਲਾਜ਼ਮੀ ਸਲਾਹ-ਮਸ਼ਵਰੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਤੁਰਨ-ਫਿਰਨ ਵਿੱਚ ਅਪੰਗਤਾ ਜਿਵੇਂ ਅੰਗਾਂ, ਰੀੜ ਦੀ ਹੱਡੀ, ਪੈਰਾਂ ਦੇ ਟੇਢੇਪਨ ਆਦਿ ਦੀ ਸਥਾਈ ਅਪੰਗਤਾਵਾਂ ਤੋਂ ਇਲਾਵਾ ਬਾਕਹ ਸਾਰੇ ਮਾਮਲਿਆਂ ਵਿੱਚ ਟਰਸ਼ਰੀ ਪੱਧਰ ਦੇ ਅਦਾਰਿਆਂ ਦੀ ਸਲਾਹ ਲੋੜੀਂਦੀ ਹੋਵੇਗੀ। ਜੇਕਰ ਕੋਈ ਮਾਹਰ ਡਾਕਟਰ ਮੌਕੇ ‘ਤੇ ਮੌਜੂਦ ਨਾ ਹੋਵੇ ਤਾਂ ਨੇੜਲੇ ਹਸਪਤਾਲ ਤੋਂ ਸਬੰਧਤ ਮਾਹਰ ਬੁਲਾਇਆ ਜਾਵੇਗਾ ਜਾਂ ਫਿਰ ਕੇਸ ਨੇੜਲੇ ਹਸਪਤਾਲ ਪਾਸ ਭੇਜ ਦਿੱਤਾ ਜਾਵੇਗਾ।

ਸਿਹਤ ਮੰਤਰੀ ਨੇ ਕਿਹਾ ਕਿ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਇਸ ਸਾਰੀਆਂ ਸ਼ਿਕਾਇਤਾਂ/ ਅਪੰਗਤਾ ਸਬੰਧੀ ਝਗੜਿਆਂ ਨੂੰ ਨਿਪਟਾਉਣ ਲਈ ਐਪੀਲੇਟ ਅਥਾਰਟੀ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION