31.1 C
Delhi
Saturday, April 20, 2024
spot_img
spot_img

ਪੰਜਾਬ ਸਟੇਟ ਯੂਥ ਫੈਸਟੀਵਲ ਜੋਸ਼ੋ ਖਰੋਸ਼ ਨਾਲ ਸ਼ੁਰੂ

ਐਸ.ਏ.ਐਸ. ਨਗਰ, 30 ਜਨਵਰੀ, 2020 –

“ਨਸ਼ਿਆਂ ਦਾ ਮੁਕੰਮਲ ਖਾਤਮਾ ਪੰਜਾਬ ਸਰਕਾਰ ਦੀ ਤਰਜੀਹ ਹੈ ਜਿਸ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿਖੇ ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਦੋ ਰੋਜ਼ਾ ਪੰਜਾਬ ਸਟੇਟ ਯੂਥ ਫੈਸਟੀਵਲ ਦੇ ਉਦਘਾਟਨ ਮੌਕੇ ਕੀਤਾ ਗਿਆ।

ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਤੋਂ ਇਲਾਵਾ, ਨੌਜਵਾਨਾਂ ਦਾ ਸਸ਼ਕਤੀਕਰਨ ਵੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਨਵੀਂ ਖੇਡ ਨੀਤੀ ਲਾਗੂ ਕਰਨਾ, 103 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰ ਦੇਣਾ, ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਅਤੇ ਮੈਗਾ ਰੋਜ਼ਗਾਰ ਮੇਲੇ, ਪੰਜਾਬ ਸਰਕਾਰ ਦੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਅਤੇ ਉਹਨਾਂ ਨੂੰ ਤੰਦਰੁਸਤੀ ਵੱਲ ਪ੍ਰੇਰਿਤ ਕਰਨ ਦੀ ਵਚਨਬੱਧਤਾ ਦੀ ਇਕ ਉੱਤਮ ਮਿਸਾਲ ਹਨ।

ਅੱਜ ਦਾ ਮੁੱਖ ਆਕਰਸ਼ਣ ‘ਪੰਜਾਬ ਇਨੋਵੇਸ਼ਨ ਐਂਡ ਸਟਾਰਟ ਐਗਜ਼ੀਬਿਸ਼ਨ -2020’ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਉਤਸ਼ਾਹੀ ਵਿਸ਼ੇਸ਼ ਕਰਕੇ ਨੌਜਵਾਨਾਂ ਨੇ ਹਿੱਸਾ ਲਿਆ ਜੋ ਸਟਾਰਟ ਅੱਪਸ ਬਾਰੇ ਹੋਰ ਜਾਣਨ ਲਈ ਉਤਸੁਕ ਸਨ।

ਇਸ ਮੌਕੇ ‘ਦਿ ਪੰਜਾਬ ਯੂਥ ਆਈਕਨ ਐਵਾਰਡਜ਼ -2020’ ਨਾਲ ਅਦਾਕਾਰ ਕਰਤਾਰ ਚੀਮਾ, ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ (ਮਾਨਸਾ), ਰੋਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਸੁਨੀਲ ਗਰੋਵਰ, ਹਰਸ਼ਦੀਪ ਕੌਰ, ਅਭਿਨੇਤਰੀ ਮੈਂਡੀ ਤੱਖਰ, ਨਿਮਰਤ ਖਹਿਰਾ, ਸੁਰਵੀਨ ਚਾਵਲਾ, ਬੰਟੀ ਬੈਂਸ, ਕੁਲਵਿੰਦਰ ਬਿੱਲਾ, ਸ਼ਿਪਰਾ ਗੋਇਲ, ਸਤਿੰਦਰ ਸਰਤਾਜ, ਜੌਰਡਨ ਸੰਧੂ, ਅਭਿਨੇਤਰੀ ਪ੍ਰੀਤ ਕਮਲ, ਇਹਾਨਾ ਢਿੱਲੋਂ, ਅਕਾਂਕਸ਼ਾ ਪੋਪਲੀ, ਰਿਤਿੰਦਰ ਸੋਢੀ ਅਤੇ ਕਈ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸ. ਚਰਨਜੀਤ ਸਿੰਘ ਚੰਨੀ ਨੂੰ ਸਨਮਾਨਿਤ ਕੀਤਾ ਗਿਆ।

ਅਦਾਕਾਰ – ਗਾਇਕ ਜੌਰਡਨ ਸੰਧੂ ਅਤੇ ਹੋਰਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਤੋਂ ਪ੍ਰਸ਼ੰਸਾ ਖੱਟੀ।

ਇਸ ਮੌਕੇ ਮੌਜੂਦ ਹੋਰ ਪਤਵੰਤਿਆਂ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ, ਸ. ਚਰਨਜੀਤ ਸਿੰਘ ਚੰਨੀ, ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਸ੍ਰੀ ਹੁਸਨ ਲਾਲ, ਡਾਇਰੈਕਟਰ ਖੇਡਾਂ ਸ੍ਰੀ ਸੰਜੇ ਪੋਪਲੀ, ਚੰਡੀਗੜ੍ਹ ਯੂਨੀਵਰਸਿਟੀ ਦੇ ਕੁਲਪਤੀ ਸ੍ਰੀ ਸਤਨਾਮ ਸਿੰਘ ਸੰਧੂ, ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਡਿਪਟੀ ਡਾਇਰੈਕਟਰ ਖੇਡਾਂ ਸ੍ਰੀ ਕਰਤਾਰ ਸਿੰਘ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀਐਸਆਈਡੀਸੀ) ਦੇ ਚੇਅਰਮੈਨ ਸ੍ਰੀ ਕੇ ਕੇ ਬਾਵਾ, ਅਦਾਕਾਰ ਦਰਸ਼ਨ ਔਲਖ ਅਤੇ ਪੰਜਾਬ ਸਟੇਟ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਹਾਜ਼ਰ ਸਨ।

ਸਤਿੰਦਰ ਸੱਤੀ ਵਲੋਂ ਮੰਚ ਦਾ ਸੰਚਾਲਨ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION