35.1 C
Delhi
Saturday, April 20, 2024
spot_img
spot_img

ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ‘ਵਿਮੈਨ ਇਨ ਐਸ ਐਂਡ ਟੀ ਅਤੇ ਐਸ ਐਂਡ ਟੀ ਫਾਰ ਵੂਮੈਨ’ ਵਿਸ਼ੇ ‘ਤੇ ਸਾਇੰਸ ਫੈਸਟੀਵਲ ਦਾ ਆਯੋਜਨ

ਯੈੱਸ ਪੰਜਾਬ
ਚੰਡੀਗੜ੍ਹ , ਮਾਰਚ 15, 2022 –
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ‘ਵਿਮੈਨ ਇਨ ਐਸ ਐਂਡ ਟੀ ਅਤੇ ਐਸ ਐਂਡ ਟੀ ਫਾਰ ਵੂਮੈਨ’ ਵਿਸ਼ੇ ‘ਤੇ ਸਾਇੰਸ ਫੈਸਟੀਵਲ ਦਾ ਆਯੋਜਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ) ਨੇ ਅੱਜ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਅਤੇ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲਾਂ ਦੀ ਸਾਂਝੀ ਪਹਿਲਕਦਮੀ ‘ਵਿਗਿਆਨ ਉਤਸਵ’ ਦਾ ਆਯੋਜਨ ਕੀਤਾ। ਉਤਸਵ ਦੇ 7ਵੇਂ ਐਡੀਸ਼ਨ ਦਾ ਥੀਮ ਸੀ ‘ਵਿਮੈਨ ਇਨ ਐਸ ਐਂਡ ਟੀ ਅਤੇ ਐਸ ਐਂਡ ਟੀ ਫਾਰ ਵੂਮੈਨ’। ਇਸ ਵਿਸ਼ੇਸ਼ ਥੀਮ ਨੇ ਸਮਾਜ ਦੇ ਵਿਕਾਸ ਵਿੱਚ ਔਰਤਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ।

​ਵਿਗਿਆਨ ਉਤਸਵ ਦੀ ਸ਼ੁਰੂਆਤ ਡਾ. ਰਸ਼ਮੀ ਸ਼ਰਮਾ, ਸਾਇੰਟਿਸਟ ਈ, ਐਸ.ਐਸ.ਟੀ.ਪੀ, ਡੀ.ਐਸ.ਟੀ, ਭਾਰਤ ਸਰਕਾਰ ਦੀ ਸ਼ੁਰੂਆਤੀ ਟਿੱਪਣੀ ਨਾਲ ਹੋਈ। ਉਹਨਾਂ ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੀਆਂ ਮਹਿਲਾ ਕੇਂਦਰਿਤ ਸਕੀਮਾਂ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਔਰਤਾਂ ਨੌਜਵਾਨ ਮਨਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਡਾ: ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਨਿਰਦੇਸ਼ਕ, ਪੀ.ਐਸ.ਸੀ.ਐਸ.ਟੀ ਨੇ ਪੰਜਾਬ ਵਿੱਚ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਰਾਹੀਂ ਔਰਤਾਂ ਦੇ ਸਸ਼ਕਤੀਕਰਨ ਲਈ ਅਹਿਮ ਪਹਿਲਕਦਮੀਆਂ ਸਾਂਝੀਆਂ ਕੀਤੀਆਂ ਅਤੇ ਰਾਜ ਦੇ ਸਰਵਪੱਖੀ ਵਿਕਾਸ ਲਈ ਔਰਤਾਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਮਿਸਾਲ ਦਿੱਤੀ।

ਉਦਘਾਟਨੀ ਭਾਸ਼ਣ ਬਾਇਓਟੈਕਨਾਲੋਜੀ ਵਿਭਾਗ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਡਾ: ਮੰਜੂ ਸ਼ਰਮਾ ਨੇ ਦਿੱਤਾ। ਉਹਨਾਂ ਨੇ ਰਾਜ ਵਿੱਚ ਮਜ਼ਬੂਤ ​​ਐਸ.ਟੀ.ਆਈ ਈਕੋਸਿਸਟਮ ਨੂੰ ਵਿਕਸਤ ਕਰਨ ਵਿੱਚ ਪੀ.ਐਸ.ਸੀ.ਐਸ.ਟੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ‘ਪੱਖਪਾਤ ਨੂੰ ਤੋੜਿਆ ਜਾਵੇ’ ਕਿਉਂਕਿ ਔਰਤਾਂ ਹੁਣ ਵਿਗਿਆਨ ਅਤੇ ਤਕਨੀਕੀ ਦਖਲਅੰਦਾਜ਼ੀ ਰਾਹੀਂ ਦੇਸ਼ ਦੇ ਵਿਕਾਸ ਲਈ ਕੇਂਦਰੀ ਭੂਮਿਕਾ ਨਿਭਾ ਰਹੀਆਂ ਹਨ।

ਡਾ. ਮਿਨਾਕਸ਼ੀ ਰੋਹਿਲਾ, ਪੀ.ਜੀ.ਆਈ. ਚੰਡੀਗੜ੍ਹ ਨੇ ਕਿਸ਼ੋਰ ਲੜਕੀਆਂ ਨੂੰ ਗਾਇਨੀਕੋਲੋਜੀਕਲ ਸਮੱਸਿਆਵਾਂ ਦੇ ਸਬੰਧ ਵਿੱਚ ਮਦਦ ਪ੍ਰਦਾਨ ਕਰਨ ਲਈ ਪੀ.ਜੀ.ਆਈ.ਐਮ.ਈ.ਆਰ ਦੁਆਰਾ ਪੀ.ਐਸ.ਸੀ.ਐਸ.ਟੀ ਦੇ ਸਹਿਯੋਗ ਨਾਲ ਵਿਕਸਤ ਕੀਤੇ ‘ਸ੍ਵਵਸੱਥ ਕਿਸ਼ੋਰੀ ਲਈ ਯੂਥ-ਆਸਕ ਐਪ’ ਦੀਆਂ ਮੁੱਖ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ। ਇਸ ਐਪ ਨੂੰ ਅੱਜ ਰਸਮੀ ਤੌਰ ‘ਤੇ ਡਾ. ਦੇਬਾਪ੍ਰਿਆ ਦੱਤਾ, ਸਲਾਹਕਾਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਸਰਕਾਰ ਦੁਆਰਾ ਲਾਂਚ ਕੀਤਾ ਗਿਆ । ਉਹਨਾਂ ਦਾ ਵਿਚਾਰ ਸੀ ਕਿ ਅਜਿਹੀਆਂ ਪਹਿਲਕਦਮੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਅਤੇ ਸਵਸਥ ਭਾਰਤ ਵਿੱਚ ਯੋਗਦਾਨ ਪਾਉਣ ਲਈ ਬਹੁਤ ਉਚਿਤ ਹਨ।

ਡਾ: ਸ਼ੁਬਨਮ ਸਿੰਘ, ਪ੍ਰਮੁੱਖ ਸਲਾਹਕਾਰ, ਹੈਲਥਕੇਅਰ, ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ ਨੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ‘ਤੇ ਭਾਸ਼ਣ ਦਿੱਤਾ ਅਤੇ ਵਿਚਾਰ ਕੀਤਾ ਕਿ ਵਿਗਿਆਨ ਅਤੇ ਤਕਨਾਲੋਜੀ ਵਿੱਚ ਉੱਚ ਅਹੁਦਿਆਂ ‘ਤੇ ਪਹੁੰਚਣ ਲਈ ਔਰਤਾਂ ਨੂੰ ਸਮਾਜਿਕ ਰੁਕਾਵਟਾਂ ਨੂੰ ਤੋੜਨਾ ਚਾਹੀਦਾ ਹੈ।

ਮੈਡਮ ਮਧੂਚੰਦਾ ਮਿਸ਼ਰਾ, ਸੀਨੀਅਰ ਸਲਾਹਕਾਰ, ਜਲਵਾਯੂ ਅਤੇ ਵਿਕਾਸ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ ਨੇ ਲਿੰਗ ਸਮਾਨਤਾ ਲਈ ਭਾਰਤ-ਯੂਕੇ ਦੀਆਂ ਸਾਂਝੀਆਂ ਯੋਜਨਾਵਾਂ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਔਰਤਾਂ ਅਤੇ ਨਵੀਨਤਾ ਪ੍ਰਤੀ ਯੂਕੇ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ। ਫੂਡ ਸਪਲਾਈ ਚੇਨ ਨੂੰ ਬਦਲਣ ਲਈ ਟੈਕਨਾਲੋਜੀ ਪਲੇਟਫਾਰਮ ਵਿਕਸਿਤ ਕਰਨ ਦਾ ਤਜਰਬਾ IISER, ਮੋਹਾਲੀ ਦੇ ਸਾਬਕਾ ਵਿਦਿਆਰਥੀ ਡਾ. ਸ੍ਰਿਸ਼ਟੀ ਬੱਤਰਾ ਦੁਆਰਾ ਸਾਂਝਾ ਕੀਤਾ ਗਿਆ।

ਉਹ ਇਸ ਤਕਨੀਕੀ-ਅਗਵਾਈ ਵਾਲੇ ਸਟਾਰਟ-ਅੱਪ, ‘Qzense ਲੈਬਜ਼’ ਦੀ ਸਹਿ-ਸੰਸਥਾਪਕ ਹੈ। ਪਟਿਆਲਾ ਹੈਂਡੀਕਰਾਫਟ ਦੀ ਚੇਅਰਪਰਸਨ ਸ਼੍ਰੀਮਤੀ ਰੇਖਾ ਮਾਨ ਨੇ ਪੰਜਾਬ ਦੇ ਭੂਗੋਲਿਕ ਸੂਚਕ (ਜੀ.ਆਈ.) ਫੁਲਕਾਰੀ ਦੀ ਰਜਿਸਟ੍ਰੇਸ਼ਨ ਅਤੇ ਜੀ.ਆਈ ਦੇ ਅਧਿਕਾਰਤ ਉਪਭੋਗਤਾਵਾਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਮਹਿਲਾ ਕਾਰੀਗਰਾਂ ਦੁਆਰਾ ਪ੍ਰਾਪਤ ਹੋਏ ਲਾਭਾਂ ਨੂੰ ਸਾਂਝਾ ਕੀਤਾ। ਇਸ ਜੀ.ਆਈ ਨੂੰ ਪੀ.ਐਸ.ਸੀ.ਐਸ.ਟੀ ਦੇ ਪੇਟੈਂਟ ਇਨਫਰਮੇਸ਼ਨ ਸੈਂਟਰ ਦੁਆਰਾ ਫੈਸੀਲੀਟੈਟ ਕਰਵਾਇਆ ਗਿਆ ਹੈ।

​ਇਹ ਸਮਾਗਮ WebEx ਅਤੇ YouTube ‘ਤੇ ਲਾਈਵ ਪ੍ਰਸਾਰਿਤ ਕੀਤਾ ਗਿਆ ਅਤੇ ਰਾਜ ਭਰ ਤੋਂ ਔਰਤਾਂ, ਖੋਜਕਰਤਾਵਾਂ, ਉੱਦਮੀਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION