24.1 C
Delhi
Thursday, April 18, 2024
spot_img
spot_img

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੈਨਸ਼ਨਾਂ ਦੇ ਫਾਰਮ ਭਰਨ ਦੀ ਪ੍ਰਕਿਰਿਆ ਸੁਖਾਲੀ ਬਨਾਉਣ ਲਈ ਨਵਾਂ ਆਨਲਾਈਨ ਸਾਫਟਵੇਅਰ ਤਿਆਰ

ਯੈੱਸ ਪੰਜਾਬ
ਚੰਡੀਗੜ੍ਹ, 14 ਅਕਤੂਬਰ, 2020:
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੈਨਸ਼ਨਾਂ ਬਾਰੇ ਵਾਰ ਵਾਰ ਫਾਰਮ ਭਰਨ ਦੀਆਂ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾ ਦਿੱਤਾ ਅਤੇ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਦੇ ਪੈਨਸ਼ਨ ਕੇਸਾਂ ਸਬੰਧੀ ਈ-ਪੰਜਾਬ ਪੋਰਟਲ ਉੱਤੇ ਇੱਕ ਆਨਲਾਈਨ ਸਾਫਟਵੇਅਰ ਤਿਆਰ ਕਰ ਦਿੱਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪੈਨਸ਼ਨਰਾਂ ਸਬੰਧੀ ਸੂਚਨਾ ਵੱਖ ਵੱਖ ਪ੍ਰਫਾਰਮਿਆਂ ਵਿੱਚ ਭਰ ਕੇ ਮੁੱਖ ਦਫਤਰ ਨੂੰ ਭੇਜੀ ਜਾਂਦੀ ਹੈ ਜਿਸ ਨਾਲ ਡੀ.ਡੀ.ਓਜ਼ ਦਾ ਬਹੁਤ ਸਮਾਂ ਖਰਾਬ ਹੁੰਦਾ ਹੈ।

ਇਸ ਪ੍ਰੇਸ਼ਾਨੀ ਤੋਂ ਬਚਣ ਹੁਣ ਵਿਭਾਗ ਵੱਲੋਂ ਇੱਕ ਆਨਲਾਈਨ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਅਧੀਨ ਦਿੱਤੇ ਗਏ ਨਵੇਂ ਿਕ ÒRetire Benefits’ ਦੀ ਮਦਦ ਨਾਲ ਇਹ ਜਾਣਕਾਰੀ ਸਬੰਧਿਤ ਸਕੂਲ ਮੁਖੀ ਵੱਲੋਂ ਆਪਣੇ ਪੱਧਰ ’ਤੇ ਹੀ ਇੱਕ ਵਾਰ ਭਰੀ ਜਾ ਸਕਦੀ ਹੈ। ਇਸ ਪੋਰਟਲ ਦੇ ਬਨਣ ਨਾਲ ਸਕੂਲ ਮੁਖੀਆਂ/ਦਫਤਰਾਂ ਨੂੰ ਵਾਰ ਵਾਰ ਪੈਨਸ਼ਨ ਸਬੰਧੀ ਸੂਚਨਾ ਦੀਆਂ ਹਾਰਡ ਕਾਪੀਆਂ ਮੁੱਖ ਦਫਤਰ ਨੂੰ ਨਹੀਂ ਭੇਜਣੀਆਂ ਪੈਣਗੀਆਂ।

ਬੁਲਾਰੇ ਅਨੁਸਾਰ ਡੀ.ਡੀ.ਓਜ਼, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤੀ ਕੀਤੀ ਗਈ ਹੈ ਕਿ ਉਹ ਇਸ ਸਿਸਟਮ ਨੂੰ ਆਪਣੇ ਆਪਣੇ ਸਕੂਲ ਜਾਂ ਦਫਤਰ ਦੇ ਈ.ਪੰਜਾਬ ਪੋਰਟਲ ’ਤੇ ਲਾਗ ਇੰਨ ਆਈ.ਡੀ. ਵਿੱਚ ਜਾ ਕੇ ਪੈਨਸ਼ਨ ਕੇਸਾਂ/ਪੈਨਸ਼ਨਰਾਂ ਦਾ ਡਾਟਾ ਈ.ਪੰਜਾਬ ਪੋਰਟਲ ’ਤੇ ਸਮੇਂ ਸਿਰ ਅਪਲੋਡ ਕਰਨ ਨੂੰ ਯਕੀਨੀ ਬਨਾਉਣ।

ਸਮੇਂ ਸਿਰ ਡਾਟਾ ਅਪਲੋਡ ਕਰਨ ਦੀ ਜ਼ਿਮੇਂਵਾਰੀ ਸਬੰਧਿਤ ਸਿੱਖਿਆ ਅਫਸਰ/ਡੀ.ਡੀ.ਓ ਦੀ ਹੋਵੇਗੀ। ਬੁਲਾਰੇ ਅਨੁਸਾਰ ਪੈਨਸ਼ਨ ਕੇਸਾਂ/ਪੈਨਸ਼ਨਰਾਂ ਦੇ ਡਾਟਾ ਦੇ ਸਬੰਧ ਵਿੱਚ ਕੋਈ ਵੀ ਅਧਿਕਾਰੀ/ਕਰਮਚਾਰੀ ਸੂਚਨਾ ਲੈ ਕੇ ਮੁੱਖ ਦਫਤਰ ਵਿਖੇ ਪੇਸ਼ ਨਹੀਂ ਹੇਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION