37.1 C
Delhi
Saturday, April 27, 2024
spot_img
spot_img

ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਸਾਰੇ ਭਖ਼ਦੇ ਮਸਲਿਆਂ ਤੋਂ ਪਾਸਾ ਵੱਟਣ ਵਾਲੀ ਗੱਲ: ਬੀਰ ਦਵਿੰਦਰ ਸਿੰਘ

ਚੰਡੀਗੜ੍ਹ 27 ਅਗਸਤ 2021
ਪੰਜਾਬ ਵਿਧਾਨ ਸਭਾ ਦਾ, ਵਿਧਾਨਕ ਕਾਰਜ ਤੋਂ ਸੱਖਣਾ, 3 ਸਤੰਬਰ ਨੂੰ, ਸੰਵਿਧਾਨ ਦੀ ਧਾਰਾ 173 ਦੀ ਉਪਧਾਰਾ 1 ਅਧੀਨ ਸੱਦਿਆ ਗਿਆ, ਇੱਕ-ਰੋਜ਼ਾ ਸੈਸ਼ਨ, ਨਿਯਮਾਂ ਅਨੁਸਾਰ ਕੀਤਾ ਗਿਆ, ਅਧੁਨਿਕ ਸਮੇਂ ਦਾ ਸਭ ਤੋਂ ਵੱਡਾ ਵਿਧਾਨਕ ਫਰਾਡ ਹੈ।

ਅਜਿਹਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸੋਚੀ ਸਮਝੀ ਚਾਲ ਰਾਹੀਂ, ਇਸ ਲਈ ਕੀਤਾ ਹੈ ਕਿ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਚੌਥੀ ਜਨਮ ਸ਼ਤਾਬਦੀ ਦਾ ਬਹਾਨਾ ਬਣਾ ਕੇ, ਸੰਵਿਧਾਨਿਕ ਉਪੇਕਸ਼ਾਂ ਅਨੁਸਾਰ, ਭਾਰਤੀ ਸੰਵਿਧਾਨ ਦੀ ਧਾਰਾ 173 ਦੀ ਉਪਧਾਰਾ 1 ਦਾ ਪਾਲਣ ਕਰਦਿਆਂ, ਸਦਨ ਦੀ ਇੱਕ-ਰੋਜ਼ਾ ਬੈਠਕ ਵੀ ਕਰ ਲਈ ਜਾਵੇ ਅਤੇ ਇਸ ਚਲਾਕੀ ਨਾਲ ਪੰਜਾਬ ਦੇ ਸਾਰੇ ਭਖਦੇ ਮੁੱਦਿਆਂ ਉੱਤੇ, ਸਦਨ ਵਿੱਚ ਕਿਸੇ ਵੀ ਕਿਸਮ ਦੀ ਬਹਿਸ ਤੋਂ ਵੀ ਪਾਸਾ ਵੱਟ ਲਿਆ ਜਾਵੇ।

ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਨ੍ਹਾਂ ਦੀ ਚੌਥੀ ਜਨਮ ਸ਼ਤਾਬਦੀ ਸਮੇਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਯਾਦ ਕਰਨਾਂ ਤਾ ਸਰਾਹਨਾ ਯੋਗ ਉੱਦਮ ਹੈ, ਪਰ ਇਸ ਉੱਦਮ ਦੀ ਬੁੱਕਲ ਵਿੱਚ, ਸਦਨ ਦੀ ਬੈਠਕ ਨੂੰ ਮਹਿਜ਼ ਇੱਕ ਦਿਨ ਲਈ ਸੀਮਤ ਕਰਨਾ ਅਤੇ ਇਸ ਦਾ ਬਹਾਨਾ ਬਣਾ ਕੇ ਪੰਜਾਬ ਦੇ ਸਾਰੇ ਮਸਲਿਆਂ ਤੇ ਬਹਿਸ ਕਰਨ ਤੋਂ ਨੱਸ ਜਾਣਾਂ, ਇਸ ਤੋਂ ਵੱਡੀ ਬੇਈਮਾਨੀ ਤੇ ਹਮਾਕਤ, ਪਾਰਲੀਮਾਨੀ ਪਰੰਪਰਾਵਾਂ ਦੀ ਨਜ਼ਰ ਵਿੱਚ ਹੋਰ ਕੋਈ ਨਹੀਂ ਹੋ ਸਕਦੀ।

ਇਹ ਠੀਕ ਹੈ ਕਿ ਸੰਵਿਧਾਨ ਦੀ ਧਾਰਾ 173 ਦੀ ਉਪਧਾਰਾ 1 ਅਧੀਨ ਪੰਜਾਬ ਵਿਧਾਨ ਸਭਾ ਦੀ ਬੈਠਕ, ਪੰਜਾਬ ਦੇ ਰਾਜਪਾਲ ਵੱਲੋਂ 9 ਸਤੰਬਰ ਤੀਕਰ ਤਲਬ ਕਰਨੀ ਬਣਦੀ ਸੀ, ਕਿਉਂਕਿ ਵਿਧਾਨ ਸਭਾ ਦੀ ਪਿਛਲੀ ਬੈਠਕ ਅਤੇ ਹੁਣ ਸੱਦੀ ਗਈ ਬੈਠਕ ਦਾ ਵਕਫ਼ਾ ਸੰਵਿਧਾਨ ਅਨੁਸਾਰ ਛੇ ਮਹੀਨੇ ਤੋਂ ਵੱਧ ਨਹੀਂ ਹੋਣਾ ਚਾਹੀਦਾ, ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮਾਰਚ 2021 ਵਿੱਚ ਹੋਇਆ ਸੀ ਇਸ ਲਈ ਇਹ ਬੈਠਕ 9 ਸਤੰਬਰ ਤੋਂ ਪਹਿਲਾਂ-ਪਹਿਲਾਂ ਕਰਨੀ ਬਣਦੀ ਸੀ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਬੈਠਕ ਵਿਧਾਨਕ ਕੰਮਕਾਰ ਤੋਂ ਉੱਕਾ ਹੀ ਸੱਖਣੀ, ਮਹਿਜ਼ ਇਕ ਦਿਨ ਲਈ ਹੀ ਕਿਉਂ ਰੱਖੀ ਗਈ, ਆਖਿਰ ਪੰਜਾਬ ਦੇ ਮਸਲੇ ਹੁਣ ਹੋਰ ਕਿੱਥੇ ਅਤੇ ਕਿਸ ਵਿਧਾਨਕ ਮੰਚ ਤੇ ਵਿਚਾਰੇ ਜਾਣਗੇ ?

ਪੰਜਾਬ ਦੀ ਕਿਰਸਾਣੀ ਨੂੰ ਭਾਰਤ ਸਰਕਾਰ ਵੱਲੋਂ ਬਣਾਏ ਗਏ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰਦਿਆਂ ਨੂੰ ਇੱਕ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਸੈਂਕੜੇ ਕਿਰਸਾਨ ਇਸ ਅੰਦੋਲਨ ਵਿੱਚ ਸ਼ਹੀਦ ਹੋ ਚੁੱਕੇ ਹਨ, ਭਾਰਤ ਦੀ ਬੀ.ਜੇ.ਪੀ ਦੀ ਸਰਕਾਰ ਹਾਲੇ ਤੀਕ ਟੱਸ ਤੋਂ ਮੱਸ ਨਹੀਂ ਹੋਈ, ਅਜਿਹੇ ਵਿੱਚ ਪੰਜਾਬ ਵਰਗੇ ਖੇਤੀ ਪਰਧਾਨ ਸੂਬੇ ਦੀ ਸੁਬਾਈ ਅਸੈਂਬਲੀ, ਆਪਣੀ ਬੈਠਕ ਵਿੱਚ, ਕਿਸਾਨ ਦੀ ਇਸ ਤ੍ਰਾਸਦੀ ਤੇ ਕੋਈ ਬਹਿਸ ਹੀ ਨਾ ਕਰੇ, ਇਸ ਤੋਂ ਵੱਡੀ ਕਿਸਾਨ ਵਿਰੋਧੀ ਚਾਲ, ਹੋਰ ਕੀ ਹੋ ਸਕਦੀ ਹੈ ?

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਾਂ ਅੱਡੀਆਂ ਚੁੱਕ-ਚੁੱਕ ਕੇ ਆਖ ਰਹੇ ਸਨ ਕਿ ਪੰਜਾਬ ਵਿਧਾਨ ਸਭਾ ਦੇ ਭਾਵੀ ਸੈਸ਼ਨ ਵਿੱਚ, ਕਿਸਾਨ ਵਿਰੋਧੀ ਸਾਰੇ ਕਾਨੂੰਨ ਅਤੇ ਪੁਰਫਰੇਬ ਬਿਜਲੀ ਖਰੀਦ ਸਮਝੌਤੇ, ਮੂਲ਼ੋਂ ਰੱਦ ਕਰ ਦਿੱਤੇ ਦੀ ਬੇਢੰਗੀ ਚਾਲ ਅਥੇ ਉਸ ਵੱਲੋਂ ਵੱਲੋਂ ਹਾਲੇ ਤੀਕਰ, ਕੋਈ ਵੀ ਪੁਖਤਾ ਕਾਰਵਾਈ ਨਾ ਕਰਨ ਦੇ ਹਰ ਮਾਮਲੇ ਦਾ ਜਵਾਬ, ਸਿੱਧੇ ਤੌਰ ਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਮੰਗਿਆ ਜਾਵੇਗਾ।

ਮੈਂ ਪੰਜਾਬ ਕਾਂਗਰਸ ਦੇ ਪਰਧਾਨ ਪਾਸੋਂ ਹੁਣ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਉਨ੍ਹਾਂ ਦੇ ਸਾਰੇ ਫੋਕੇ ਦਾਅ੍ਹਵਿਆਂ ਦਾ ਕੀ ਬਣੇਗਾ।ਕੀ ਉਹ ਮੁੱਖ ਮੰਤਰੀ ਦੇ ਇਸ ਯਾਦਗਾਰੀ ਫਰੇਬ ਤੋਂ ਬਾਅਦ ਵੀ ਹੁਣ ਕਾਂਗਰਸ ਦੀ ਪਰਧਾਨਗੀ ਨੂੰ ਚਿਪਕੇ ਰਹਿਣਗੇ ਜਾਂ ਪੰਜਾਬ ਦੇ ਲੋਕਾਂ ਨਾਲ ਖੜ੍ਹਨਗੇ ? ਕੀ ਉਹ ਕਾਂਗਰਸ ਹਾਈ ਕਮਾਂਡ ਨੁੰ ਇਹ ਪੁੱਛਣਗੇ ਕਿ ਆਖਿਰ ਏਡੀ ਵੱਡੀ ਬੇਈਮਾਨੀ, ਪੰਜਾਬ ਅਤੇ ਪੰਜਾਬ ਦੀ ਫ਼ਲਕਤ ਨਾਲ ਕਿਉਂ ਕੀਤੀ ਗਈ ਹੈ, ਹੁਣ ਕਾਗਰਸ ਦੇ ਲੀਡਰ ਕਿਹੜਾ ਮੂੰਹ ਲੈ ਕੇ ਲੋਕਾਂ ਦੀ ਕਚਿਹਰੀ ਵਿੱਚ ਜਾਣਗੇ ?

ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਅਸੈਂਬਲੀ ਵਿੱਚ ਆਪਣੇ ਬਹੁਮੱਤ ਹੋਣ ਦਾ ਏਨਾ ਹੀ ਭਰੋਸਾ ਹੈ ਤਾਂ ਉਹ ਇੱਹ ਬਹੁਮੱਤ ਆਪਣੇ ਦਰਬਾਰੀ ਵਜ਼ੀਰਾਂ ਦੇ ਘਰ, ਰਾਤ ਦੇ ਖਾਣੇ ਅਤੇ ਸ਼ਰਾਬਨੋਸ਼ੀ ਦੀਆਂ ਦਾਹਵਤਾਂ ਦੇ ਸ਼ੋਹਦੇ ਪਰਪੰਚ ਰਚਾ ਕੇ ਝੂਠੇ ਸ਼ੋਖ਼ ਦਿਖਾਵੇ ਕਿਉਂ ਕਰ ਰਹੇ ਹਨ? ਜੇ ਉਸਨੂੰ ਕਾਂਗਰਸ ਦੇ ਵਿਧਾਇਕਾਂ ਤੇ ਭਰੋਸਾ ਹੈ, ਕਿ ਉਹ ਸਭ ਉਸਦੇ ਨਾਲ ਹਨ ਤਾਂ ਸਿੱਧਾ ਇੱਕ ਸਤਰ ਦਾ, ਸਦਨ ਵਿੱਚ ਭਰੋਸੇ ਦਾ ਵੋਟ ਹਾਸਲ ਕਿਉਂ ਨਹੀਂ ਕਰਦੇ ?

ਕੈਪਟਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸ਼ਰਾਬ ਦੀਆਂ ਮਹਿਫ਼ਲਾਂ ਵਿੱਚ ਇਕੱਠ ਕਰਨਾ ਅਤੇ ਸਦਨ ਵਿੱਚ ਬਹੁਮੱਤ ਸਾਬਤ ਕਰਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ।ਮੁੱਖ ਮੰਤਰੀ ਕਿਉਂ ਸਦਨ ਵਿੱਚ ਵਿਧਾਇਕਾਂ ਅਤੇ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ ?

ਮੈਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਉਹ ਰਾਤ ਦੇ ਖਾਣੇ ਅਤੇ ਸ਼ਰਾਬ ਦੀ ਦਾਹਵਤ ਸਮੇਂ ਇੱਕ ਸੌ ਤੋਂ ਵੱਧ ਲੋਕਾਂ ਦੀ ਭੀੜ ਵਿੱਚ ਘੰਟਿਆਂ ਬੱਧੀ ਬੈਠ ਸਕਦੇ ਹਨ ਤਾਂ ਕੈਬਨਿਟ ਦੀਆਂ ਮੀਟਿੰਗਾ ਵੀ.ਡੀ.ਓ ਕਾਨਫਰੰਸ ਰਾਹੀਂ ਕਿਉਂ ਕਰਦੇ ਹਨ, ਕਿਉਂ ਨਹੀਂ ਆਪਣੇ ਵਜ਼ੀਰਾਂ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਕਿਉਂ ਨਹੀਂ ਵਿਖਾਉਂਦੇ ? ਜੇ ਸਕੂਲਾਂ ਦੇ ਮਾਸੂਮ ਬੱਚੇ ‘ਡੈਲਟਾ-ਵੇਰੀਐਂਟ’ ਜੇਹੀ ਭਿੳਾਨਕ ਮਹਾਂਮਾਰੀ ਦੀ ਦੌਰ ਵਿੱਚ ਆਪਣੀਆਂ ਕਲਾਸਾਂ ਵਿੱਚ ਬੈਠਕੇ ਪੜ੍ਹ ਸਕਦੇ ਹਨ ਅਥੇ ਅਧਿਆਪਕ ਭੜਾ ਸਕਦੇ ਹਨ ਤਾਂ ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਇਹ ਮਹਿਜ਼ ਸਤਾਰਾਂ ਵਜ਼ੀਰ ਕਿਉਂ ਨਹੀਂ ਬੈਠ ਸਕਦੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION