26.1 C
Delhi
Saturday, April 20, 2024
spot_img
spot_img

ਪੰਜਾਬ ਵਿਚ ਕੋਰੋਨਾ ਕਾਰਨ ਇਕ ਹੋਰ ਮੌਤ – 118 ਨਵੇਂ ਪਾਜ਼ਿਟਿਵ ਮਾਮਲੇ

ਯੈੱਸ ਪੰਜਾਬ
ਚੰਡੀਗੜ੍ਹ, 7 ਮਈ, 2020:

ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਹੋ ਗਈ ਹੈ। ਇਸ ਨਾਲ ਰਾਜ ਅੰਦਰ ਕੁਲ ਮੌਤਾਂ ਦੀ ਗਿਣਤੀ 28 ਤਕ ਜਾ ਪੁੱਜੀ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ 55 ਸਾਲਾ ਵਿਅਕਤੀ ਦੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਮੌਤ ਹੋ ਗਈ ਸੀ ਜਿਸ ਦੀ ਰਿਪੋਰਟ ਅੱਜ ਆਈ ਕਿ ਉਸਦੀ ਮੌਤ ਕੋਰੋਨਾ ਵਾਇਰਸ ਕਰਕੇ ਹੋਈ ਹੈ।

ਰਾਜ ਵਿਚ ਅੱਜ 118 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਵਿਚ 48, ਤਰਨ ਤਾਰਨ ਵਿਚ 43, ਜਲੰਧਰ ਵਿਚ 12 ਅਤੇ ਪਟਿਆਲਾ ਵਿਚ 6 ਅਤੇ ਗੁਰਦਾਸਪੁਰ ਵਿਚ ਨਵੇਂ ਮਾਮਲੇ ਆਏ ਹਨ।

ਉਕਤ ਤੋਂ ਇਲਾਵਾ ਬਠਿੰਡਾ ਵਿਚ 2, ਸੰਗਰੂਰ ਵਿਚ 1 ਅਤੇ ਲੁਧਿਆਣਾ ਵਿਚ 1 ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ।

ਪੰਜਾਬ ਭਰ ਦੀ ਵਿਸਥਾਰਿਤ ਰਿਪੋਰਟ ਹੇਠ ਅਨੁਸਾਰ ਹੈ:

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਮੀਡੀਆ ਬੁਲੇਟਿਨ-(ਕੋਵਿਡ-19)

07-05-2020

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 34701
2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 34701
3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1644
4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 28933
5. ਰਿਪੋਰਟ ਦੀ ਉਡੀਕ ਹੈ 4124
6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 149
7. ਐਕਟਿਵ ਕੇਸ 1467
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 01

 

10. ਮ੍ਰਿਤਕਾਂ ਦੀ ਕੁੱਲ ਗਿਣਤੀ 28

07-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ – 118

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
ਅੰਮ੍ਰਿਤਸਰ 46 *ਨਵੇਂ ਕੇਸ
ਪਟਿਆਲਾ 6  2 ਪਾਜ਼ੇਟਿਵ ਕੇਸ ਦੇ ਸੰਪਰਕ ਅਤੇ 3 ਨਵੇਂ ਕੇਸ। ਬਾਕੀ ਰਿਪੋਰਟ ਦੀ ਉਡੀਕ ’ਚ
ਸੰਗਰੂਰ 1  ਨਵਾਂ ਕੇਸ
ਬਠਿੰਡਾ 2 2 ਨਵੇਂ ਕੇਸ (ਡਰਾਇਵਰ ਅਤੇ ਲੇਬਰਰ)
ਲੁਧਿਆਣਾ 1 ਨਵਾਂ ਕੇਸ (ਆਈ.ਐਲ.ਆਈ.)
ਗੁਰਦਾਸਪੁਰ 6 3*ਨਵੇਂ ਕੇਸ ਅਤੇ ਬਾਕੀ ਰਿਪੋਰਟ ਦੀ ਉਡੀਕ ’ਚ
ਜਲੰਧਰ 12 ਪਾਜ਼ੇਟਿਵ ਕੇਸ ਦਾ ਸੰਪਰਕ
ਤਰਨਤਾਰਨ 43 *ਨਵੇਂ ਕੇਸ
ਫ਼ਤਹਿਗੜ੍ਹ ਸਾਹਿਬ 1 *ਨਵਾਂ ਕੇਸ

*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।

07.05.2020 ਨੂੰ ਕੇਸ:

  • ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
  • ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
  • ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
  • ਠੀਕ ਹੋਏ ਮਰੀਜ਼ਾਂ ਦੀ ਗਿਣਤੀ – 14 (ਪਟਿਆਲਾ ਤੋਂ 6, ਐਸ.ਏ.ਐਸ. ਨਗਰ ਤੋਂ 6, ਮਾਨਸਾ ਤੋਂ 1 ਅਤੇ ਫ਼ਰੀਦਕੋਟ ਤੋਂ 1)
  • ਮੌਤਾਂ ਦੀ ਗਿਣਤੀ- 1 (ਹੁਸ਼ਿਆਰਪੁਰ)
  1. ਕੁੱਲ ਮਾਮਲੇ
ਲੜੀ ਨੰ:

 

ਜ਼ਿਲ੍ਹਾ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
1. ਅੰਮ੍ਰਿਤਸਰ 276 265 8 3
2. ਜਲੰਧਰ 147 130 12 5
3. ਤਰਨਤਾਰਨ 146 146 0 0
4. ਲੁਧਿਆਣਾ 125 112 8 5
5. ਐਸ.ਏ.ਐਸ. ਨਗਰ 95 44 49 2
6. ਪਟਿਆਲਾ 95 79 14 2
7. ਗੁਰਦਾਸਪੁਰ 91 90 0 1
8. ਹੁਸ਼ਿਆਰਪੁਰ 89 80 6 3
9. ਸੰਗਰੂਰ 88 85 3 0
10. ਐਸ.ਬੀ.ਐਸ. ਨਗਰ 85 66 18 1
11. ਮੁਕਤਸਰ 65 64 1 0
12. ਮੋਗਾ 56 52 4 0
13. ਫ਼ਰੀਦਕੋਟ 45 42 3 0
14. ਫ਼ਿਰੋਜਪੁਰ 43 41 1 1
15. ਫ਼ਾਜਿਲਕਾ 39 39 0 0
16. ਬਠਿੰਡਾ 39 39 0 0
17. ਪਠਾਨਕੋਟ 27 16 10 1
18. ਬਰਨਾਲਾ 20 18 1 1
19. ਫ਼ਤਹਿਗੜ੍ਹ ਸਾਹਿਬ 20 18 2 0
20. ਮਾਨਸਾ 19 14 5 0
21. ਕਪੂਰਥਲਾ 18 14 2 2
22. ਰੋਪੜ 16 13 2 1
  ਕੁੱਲ 1644 1467 149 28

ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION