35.1 C
Delhi
Saturday, April 20, 2024
spot_img
spot_img

ਪੰਜਾਬ ਵਲੋਂ ਛੋਟੇ ਬੱਚਿਆਂ ਦੇ ਰੋਟਾਵਾਈਰਸ ਤੋਂ ਬਚਾਅ ਲਈ ‘ਰੋਟਾਵਾਈਰਸ ਟੀਕਾ’ ਲਾਂਚ

ਚੰਡੀਗੜ੍ਹ/ ਮੋਹਾਲੀ, 7 ਅਗਸਤ, 2019:
ਪੰਜਾਬ ਸਰਕਾਰ ਨੇ ਅੱਜ ਛੋਟੇ ਬੱਚਿਆਂ ਦਰਮਿਆਨ ਡਾਈਰੀਆ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਰੂਟੀਨ ਟੀਕਾਕਰਨ ਪ੍ਰੋਗਰਾਮ ਅਧੀਨ ‘ਰੋਟਾਵਾਈਰਸ ਟੀਕਾ’ ਲਾਂਚ ਕੀਤਾ।

ਇਸ ਮੌਕੇ ਰੋਟਾਵਾਈਰਸ ਟੀਕਾ ਲਾਂਚ ਕਰਨ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰੋਟਾਵਾਈਰਸ ਇਕ ਬਿਮਾਰੀ ਹੈ ਜੋ ਦੇਸ਼ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ 30-40 ਫੀਸਦੀ (80,000 ਤੋਂ ਵੱਧ) ਮੌਤਾਂ ਦਾ ਕਾਰਨ ਬਣਦੀ ਹੈ, ਜਿਸ ਵਿਚੋਂ 50 ਫੀਸਦੀ ਮੌਤਾਂ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਰਿਕਾਰਡ ਕੀਤੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਰੋਟਾਵਾਈਰਸ ਟੀਕਾ ਆਪਣੇ ਬੱਚਿਆਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਸੂਬੇ ਵਿਚ ਮੌਤ ਦਰ ਨੂੰ ਕੰਟਰੋਲ ਕਰਨ ਵਿਚ ਵੀ ਸਹਾਈ ਹੋਵੇਗੀ। ਹਲਾਂਕਿ ਪੰਜਾਬ ਵਿਚ ਕੌਮੀ ਪ੍ਰਾਪਤੀਆਂ ਦੀ ਤੁਲਨਾ ਵਿਚ ਪਿਛਲੇ 5 ਸਾਲਾਂ ਦੌਰਾਨ ਨਵਜਾਤ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿਚ ਭਾਰੀ ਕਮੀ ਦਰਜ ਕੀਤੀ ਗਈ ਹੈ। ਇਹ ਟੀਕਾਕਰਨ ਇਸ ਦਰ ਨੂੰ ਹੋਰ ਘਟਾਉਣ ਵਿਚ ਸਹਾਇਤਾ ਕਰੇਗਾ।

ਸਿਹਤ ਵਿਭਾਗ ਵਲੋਂ ਪ੍ਰਾਪਤ ਟੀਚਿਆਂ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਇਹ ਦਸਦੇ ਖੁਸ਼ੀ ਮਹਿਸੂਸ ਕਰਦੇ ਹਨ ਕਿ ਪੰਜਾਬ ਨੇ ਦੇਸ਼ ਵਿਚ ਐਨ.ਐਫ.ਐਚ.ਐਸ-4 ਅਨੁਸਾਰ 89.1 ਫੀਸਦੀ ਅਤੇ ਐਚ.ਐਮ.ਆਈ.ਐਸ 2018-19 ਅਨੁਸਾਰ 95 ਫੀਸਦੀ ਟੀਕਾਕਰਨ ਕੀਤਾ ਗਿਆ ਹੈ। ਉਹਨਾਂ ਨੇ ਟੀਕਾਕਰਨ ਪ੍ਰੋਗਰਾਮ ਨੂੰ ਵਧੇਰੇ ਮਜ਼ਬੂਤੀ ਪ੍ਰਦਾਨ ਕਰਨ ਲਈ ਜਰੂਰੀ ਕਦਮ ਚੁਕਣ ਅਤੇ ਸੂਬੇ ਦਾ ਹਰ ਇਕ ਬੱਚੇ ਤੱਕ ਇਹ ਟੀਕਾ ਪਹੁੰਚਾਉਣ ਦਾ ਭੋਰਸਾ ਦਵਾਇਆ।

ਸ. ਸਿੱਧੂ ਨੇ ਅੱਗੇ ਦੱਸਿਆ ਕਿ ਇਹ ਸਿਹਤ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਹਸਪਤਾਲ ਰੁਟੀਨ ਟੀਕਾਕਰਨ ਪ੍ਰੋਗਰਾਮ ਦੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਬੱਚਿਆਂ ਦਾ 90 ਫੀਸਦੀ ਟੀਕਾਕਰਨ ਕਰ ਰਹੀ ਹੈ। ਇਹ ਟੀਕਾਕਰਨ ਲੜੀ ਸਾਰੇ ਸਿਹਤ ਕੇਂਦਰਾਂ ਵਿਚ ਸੁਚੱਜੇ ਢੰਗ ਨਾਲ ਚਲਾਈ ਜਾ ਰਹੀ ਹੈ ਅਤੇ ਇਸ ਟੀਕਾਕਰਨ ਲਈ ਐਕਸਲੇਰੀ ਨਰਸ ਮਿਡਵਾਈਫਸ ਅਤੇ ਸਟਾਫ ਨਰਸਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਦਸ ਸਾਲਾਂ ਵਿੱਚ ਵਿਭਾਗ ਨੇ ਪੋਲੀਓ ਦਾ ਖ਼ਾਤਮਾ ਕੀਤਾ, ਮੀਸਲਜ਼ ਪੈਂਟਾਵੇਲੈਂਟ ਵੈਕਸੀਨ ਦੀ ਦੂਜੀ ਖ਼ੁਰਾਕ ਦਿੱਤੀ ਅਤੇ ਤਿੰਨ ਵਾਰ ਦਿੱਤਾ ਜਾਣ ਵਾਲਾ ਪੋਲੀਓ ਦਾ ਟੀਕਾ ਦੋ ਵਾਰ ਕੀਤਾ, ਨਿਯਮਤ ਟੀਕਾਕਰਨ ਤਹਿਤ ਕਾਮਯਾਬੀ ਨਾਲ ਮੀਜ਼ਲਜ਼-ਰੁਬੇਲਾ (ਐਮ.ਆਰ) ਮੁਹਿੰਮ ਚਲਾਈ। ਹਾਲ ਹੀ ਵਿੱਚ ਸਿਹਤ ਵਿਭਾਗ ਵੱਲੋਂ ਆਪਣੇ ਟੀਕਾਕਰਣ ਪ੍ਰੋਗਰਾਮ ਵਿੱਚ ਵਡੇਰੀ ਉਮਰ ਵਾਲੇ ਵਿਅਕਤੀਆਂ ਵਿੱਚ ਵੱਧ ਰਹੇ ਡਿਪਥੀਰਆ ਨਾਲ ਨਜਿੱਠਣ ਲਈ ਡਿਪਥੀਰਆ ਟੀਕੇ(ਟੀ.ਟੀ ਦੀ ਥਾਂ ਟੀ.ਡੀ) ਨੂੰ ਵੀ ਸ਼ਾਮਲ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਅੱਜ ਵਿਭਾਗ ਵੱਲੋਂ ਰੋਟਾਵਾਇਰਸ ਟੀਕੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ ਕਿ ਬੱਚਿਆਂ ਦੀ ਮੌਤ ਦਰ ਵਿਸ਼ੇਸ਼ ਕਰ ਕੇ ਨਵਜਨਮੇ ਬੱਚਿਆਂ ਦੀ ਮੌਤ ਦਰ ਨੂੰ ਹੋਰ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਸ੍ਰੀ ਬਲਬੀਰ ਸਿੰਘ ਨੇ ਮੋਹਾਲੀ ਸ਼ਹਿਰ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ 3 ਕਮਿਊਨਿਟੀ ਸਿਹਤ ਕੇਂਦਰ ਸਥਾਪਤ ਕਰਨ ਦਾ ਐਲਾਨ ਵੀ ਕੀਤਾ।

ਇਸ ਮੀਟਿੰਗ ਦੌਰਾਨ ਹੋਰ ਪਤਵੰਤਿਆਂ ਤੋਂ ਇਲਾਵਾ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਡਾਇਰੈਕਟਰ ਸਿਹਤ ਸੇਵਾਵਾਂ ਸ੍ਰੀਮਤੀ ਜਸਪਾਲ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸ੍ਰੀਮਤੀ ਜਸਪਾਲ ਕੌਰ, ਪ੍ਰੋਗਰਾਮ ਅਫ਼ਸਰ ਡਾ. ਜੀ ਬੀ ਸਿੰਘ, ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਵੀਰ ਸਿੰਘ ਮਣਕੂ, ਕੌਂਸਲਰ ਕੁਲਜੀਤ ਸਿੰਘ ਬੇਦੀ, ਕੌਂਸਲਰ ਭਾਰਤ ਭੂਸ਼ਣ, ਕੌਂਸਲਰ ਸੁਰਿੰਦਰ ਸਿੰਘ ਰਾਜਪੂਤ, ਜਸਪ੍ਰੀਤ ਸਿੰਘ ਗਿੱਲ, ਬਲਾਕ ਕਾਂਗਰਸ ਕਮੇਟੀ ਮੋਹਾਲੀ ਸ਼ਾਮਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION