34 C
Delhi
Tuesday, April 23, 2024
spot_img
spot_img

ਪੰਜਾਬ ਯੂਨੀਵਰਸਿਟੀ ਨੂੰ ਨਗਰ ਨਿਗਮ ਵੱਲੋਂ 6.5 ਕਰੋੜ ਪ੍ਰਾਰਪਰਟੀ ਟੈਕਸ ਵਸੂਲੀ ਦਾ ਨੋਟਿਸ, ਸੀਲ ਕਰਨ ਦੀ ਦਿੱਤੀ ਚੇਤਾਵਨੀ

ਚੰਡੀਗੜ੍ਹ, 15 ਮਾਰਚ, 2022 (ਰਾਜਕੁਮਾਰ ਸ਼ਰਮਾ)
ਚੰਡੀਗੜ੍ਹ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਸਮੇਂ ’ਤੇ ਭੁਗਤਾਨ ਨਾ ਕਰਨ ’ਤੇ ਪੰਜਾਬ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕੀਤਾ ਹੈ। ਪੀਯੂ ਨੂੰ ਛੇ ਕਰੋੜ ਰੁਪਏ ਦਾ ਭੁਗਤਾਨ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਇਸ ਚਿਤਾਵਨੀ ਨੋਟਿਸ ’ਚ ਪ੍ਰਾਪਰਟੀ ਸੀਲ ਕਰਨ ਦੀ ਵੀ ਹਦਾਇਤ ਦਿੱਤੀ ਗਈ ਹੈ।

ਟੈਕਸ ਇੰਸਪੈਕਟਰ ਸੰਜੇ ਸ਼ਰਮਾ ਨੂੰ ਵਾਰੰਟ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਸਮੇਂ ’ਤੇ ਟੈਕਸ ਦਾ ਭੁਗਤਾਨ ਨਾ ਹੋਣ ’ਤੇ ਪ੍ਰਸ਼ਾਸਨ ਦੇ ਚੀਫ ਇੰਜੀਨੀਅਰ ਨੂੰ ਪੀਯੂ ਨੂੰ ਕੀਤੀ ਜਾਣ ਵਾਲੀ ਪਾਣੀ ਦੀ ਸਪਲਾਈ ’ਚ ਵੀ ਕਟੌਤੀ ਕਰਨ ਲਈ ਕਿਹਾ ਗਿਆ ਹੈ।

ਨਗਰ ਨਿਗਮ ਮੁਤਾਬਕ ਸਾਲ 2007 ’ਚ ਨਗਰ ਨਿਗਮ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਪੂਰੇ ਸ਼ਹਿਰ ਦਾ ਸਰਵੇ ਕਰਵਾਇਆ ਸੀ। ਉਸ ਵੇਲੇ ਇਹ ਗੱਲ ਸਾਹਮਣੇ ਆਈ ਸੀ ਕਿ ਪੀਯੂ ਚਾਰ ਇਮਾਰਤਾਂ ਦਾ ਪ੍ਰਾਪਰਟੀ ਟੈਕਟ ਜਮ੍ਹਾਂ ਕਰਵਾ ਰਿਹਾ ਹੈ ਜਦਕਿ ਛੇ ਇਮਾਰਤਾਂ ਦਾ ਪ੍ਰਾਪਰਟੀ ਟੈਕਸ ਆਉਣਾ ਚਾਹੀਦਾ ਸੀ।

ਜਿਸ ਤੋਂ ਬਾਅਦ ਨਗਰ ਨਿਗਮ ਨੇ 25 ਫਰਵਰੀ 2021 ਨੂੰ ਵੀ ਪੀਯੂ ਨੂੰ ਨੋਟਿਸ ਭੇਜਿਆ ਸੀ, ਪਰ ਪੀਯੂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ। ਹੁਣ ਏਰੀਅਰ ’ਚ ਸੋਧ ਕਰਦਿਆਂ 6 ਕਰੋੜ 6 ਲੱਖ 55 ਹਜ਼ਾਰ 856 ਰੁਪਏ ਕਰ ਦਿੱਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION