36.1 C
Delhi
Thursday, March 28, 2024
spot_img
spot_img

ਪੰਜਾਬ ਮੰਤਰੀ ਮੰਡਲ ਵੱਲੋਂ 25 ਸਰਕਾਰੀ ਆਈ.ਟੀ.ਆਈਜ਼ ਲਈ 653 ਅਸਾਮੀਆਂ ਦੀ ਸਿਰਜਣਾ ਨੂੰ ਹਰੀ ਝੰਡੀ

ਯੈੱਸ ਪੰਜਾਬ
ਚੰਡੀਗੜ੍ਹ, 18 ਜੂਨ, 2021:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਦੀ ਅਗਵਾਈ ਵਿਚ ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿਚ ਸਥਾਪਤ ਕੀਤੀਆਂ ਨਵੀਆਂ 20 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼) ਅਤੇ ਪੰਜ ਮੌਜੂਦਾ ਆਈ.ਟੀ.ਆਈਜ਼ ਲਈ 653 ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਸ ਫੈਸਲੇ ਰਾਹੀਂ ਸੂਬੇ ਦੇ 6000 ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਵਿਚ ਹੁਨਰ ਸਿਖਲਾਈ ਹਾਸਲ ਹੋਣ ਨਾਲ ਉਨ੍ਹਾਂ ਨੂੰ ਚੰਗਾ ਰੋਜ਼ਗਾਰ ਹਾਸਲ ਹੋਵੇਗਾ। ਇਨ੍ਹਾਂ ਸੰਸਥਾਵਾਂ ਵਿਚ ਅਗਸਤ, 2021 ਵਿਚ ਦਾਖਲੇ ਸ਼ੁਰੂ ਹੋਣਗੇ।

ਇਹ ਸੰਸਥਾਵਾਂ ਚੀਮਾ ਖੁੱਡੀ (ਸ੍ਰੀ ਹਰਗੋਬਿੰਦਪੁਰ), ਤਿਰੀਪੁਰੀ (ਖਰੜ), ਰਸੂਲਪੁਰ (ਮੋਰਿੰਡਾ), ਡਾਬੁਰ (ਕੀਰਤਪੁਰ ਸਾਹਿਬ), ਭਗਵਾਨਪੁਰਾ (ਅਮਲੋਹ), ਭਗਰਾਣਾ (ਖੇੜਾ), ਮਹਿਰਾਜ (ਬਠਿੰਡਾ), ਲੋਹੀਆਂ ਖਾਸ (ਜਲੰਧਰ), ਬੱਸੀਆਂ ਕੋਠੀ (ਰਾਏਕੋਟ), ਢੈਪਈ (ਭੀਖੀ), ਟਿੱਬੀ ਕਲਾਂ (ਮਮਦੋਟ), ਡੋਡਵਾਂ (ਦੀਨਾਨਗਰ), ਰਾਮਤੀਰਥ (ਅਮਿਤਸਰ), ਟਾਂਡਾ ਖੁਸ਼ਹਾਲ ਸਿੰਘ (ਮਾਛੀਵਾੜਾ), ਸਾਹਿਬਾ (ਬਲਾਚੌਰ), ਮਣਨਕੇ (ਗੰਡੀਵਿੰਡ), ਘਨੌਰ (ਪਟਿਆਲਾ), ਭਾਖੜਾ (ਪਾਤੜਾਂ), ਲਾਡੋਵਾਲ (ਲੁਧਿਆਣਾ), ਸਵੱਦੀ ਕਲਾਂ (ਲੁਧਿਆਣਾ), ਮਲੌਦ (ਲੁਧਿਆਣਾ), ਸਿੰਘਪੁਰ (ਰੂਪਨਗਰ), ਮਾਨਕਪੁਰ ਸ਼ਰੀਫ਼ (ਐਸ.ਏ.ਐਸ. ਨਗਰ), ਆਦਮਪੁਰ (ਜਲੰਧਰ) ਅਤੇ ਨਿਆਰੀ (ਪਠਾਨਕੋਟ) ਵਿਖੇ ਸਥਾਪਤ ਹਨ ਜੋ ਉਦਯੋਗਿਕ ਸੈਕਟਰ ਵਿਚ ਹੁਨਰਮੰਦ ਮਨੁੱਖੀ ਸ਼ਕਤੀ ਦੇ ਵਿਕਾਸ ਲਈ ਸਿਹਤਮੰਦ ਮੰਚ ਮੁਹੱਈਆ ਕਰਵਾਏਗਾ।

ਇਸ ਵੇਲੇ ਸੂਬਾ ਭਰ ਵਿਚ 117 ਆਈ.ਟੀ.ਆਈਜ਼ ਭਾਰਤ ਸਰਕਾਰ ਦੇ ਹੁਨਰ ਵਿਕਾਸ ਤੇ ਉੱਦਮ ਮੰਤਰਾਲੇ ਦੇ ਡਾਇਰੈਕਟਰ ਜਨਰਲ ਆਫ ਟ੍ਰੇਨਿੰਗ ਵੱਲੋਂ ਨਿਰਧਾਰਤ ਵੱਖ-ਵੱਖ ਕੋਰਸਾਂ ਵਿਚ ਕਰਾਫਟਮੈਨ ਸਿਖਲਾਈ ਸਕੀਮ ਦੇ ਤਹਿਤ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਸਿਖਲਾਈ ਹਾਸਲ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਅਤੇ ਟ੍ਰੇਨਿੰਗ ਦੇ ਤਹਿਤ ਸਰਟੀਫਿਕੇਟ ਦਿੱਤਾ ਜਾਵੇਗਾ ਜੋ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਹੋਵੇਗਾ।

16 ਨਵੇਂ ਕਾਲਜਾਂ ਲਈ ਟੀਚਿੰਗ ਅਤੇ ਨਾਨ-ਟੀਚਿੰਗ ਅਸਾਮੀਆਂ ਨੂੰ ਪ੍ਰਵਾਨਗੀ
ਸੂਬਾ ਭਰ ਵਿਚ ਕਮਜੋਰ ਤਬਕਿਆਂ ਸਮੇਤ ਨੌਜਵਾਨਾਂ ਦੀ ਪਹੁੰਚ ਵਿਚ ਉਚੇਰੀ ਸਿੱਖਿਆ ਲਿਆਉਣ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ ਨਵੇਂ ਸਥਾਪਤ ਕੀਤੇ 16 ਸਰਕਾਰੀ ਕਾਲਜਾਂ ਵਿਚ ਟੀਚਿੰਗ ਅਤੇ ਨਾਨ-ਟੀਚਿੰਗ ਦੀਆਂ ਅਸਾਮੀਆਂ ਅਤੇ ਗੌਰਮਿੰਟ ਕਾਲਜ ਆਫ ਐਜੂਕੇਸ਼ਨ, ਮਲੇਰਕੋਟਲਾ ਵਿਚ ਨਾਨ-ਟੀਚਿੰਗ ਸਟਾਫ ਦੀਆਂ ਅਸਾਮੀਆਂ ਸਿਰਜਣ ਲਈ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਉਪਰਾਲੇ ਦਾ ਮਕਸਦ ਕੌਮੀ ਸਿੱਖਿਆ ਨੀਤੀ-2020 ਦੇ ਮੁਤਾਬਕ ਸਾਲ 2035 ਤੱਕ 50 ਫੀਸਦੀ ਜੀ.ਈ.ਆਫ ਦੇ ਟੀਚੇ ਨੂੰ ਹਾਸਲ ਕਰਨਾ ਹੈ। ਇਨ੍ਹਾਂ ਵਿਚ ਪਿੰਸੀਪਲਾਂ ਦੀਆਂ 16 ਅਸਾਮੀਆਂ, ਐਸਿਸਟੈਂਟ ਪ੍ਰੋਫੈਸਰਾਂ ਦੀਆਂ 160 ਅਸਾਮੀਆਂ, ਲਾਇਬ੍ਰੇਰੀਅਨ ਦੀਆਂ 17, ਸੀਨੀਅਰ ਸਹਾਇਕਾਂ ਦੀਆਂ 17 ਅਤੇ ਕਲਰਕਾਂ ਦੀਆਂ 34 ਅਸਾਮੀਆਂ ਸ਼ਾਮਲ ਹਨ ਜਿਸ ਨਾਲ ਸਾਲ 2021-21 ਤੋਂ ਕਲਾਸਾਂ ਸ਼ੁਰੂ ਹੋ ਸਕਣਗੀਆਂ।

ਜਿਨ੍ਹਾਂ ਨਵੇਂ ਕਾਲਜਾਂ ਲਈ ਅਸਾਮੀਆਂ ਸਿਰਜੀਆਂ ਗਈਆਂ ਹਨ, ਇਨ੍ਹਾਂ ਵਿਚ ਸਰਕਾਰੀ ਕਾਲਜ ਰੋਸ਼ਨਵਾਲਾ, ਭਵਾਨੀਗੜ੍ਹ (ਸੰਗਰੂਰ), ਸਰਕਾਰੀ ਕਾਲਜ ਜਮਾਲਪੁਰ, ਲੁਧਿਆਣਾ ਈਸਟ (ਲੁਧਿਆਣਾ), ਸਰਕਾਰੀ ਕਾਲਜ ਦਾਨੇਵਾਲਾ, ਮਲੋਟ (ਸ੍ਰੀ ਮੁਕਤਸਰ ਸਾਹਿਬ), ਸਰਕਾਰੀ ਕਾਲਜ ਸ਼ਹਿਬਾਜ਼ਪੁਰ, ਖਡੂਰ ਸਾਹਿਬ (ਤਰਨ ਤਾਰਨ), ਸਰਕਾਰੀ ਕਾਲਜ ਸ਼ਾਹਕੋਟ (ਜਲੰਧਰ), ਸਰਕਾਰੀ ਕਾਲਜ ਹੁਸਨਰ, ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ), ਸਰਕਾਰੀ ਕਾਲਜ ਬੁਰਜ ਹਰੀ ਸਿੰਘ, ਰਾਏਕੋਟ (ਲੁਧਿਆਣਾ), ਸਰਕਾਰੀ ਕਾਲਜ ਢੋਲਬਾਹਾ (ਹੁਸ਼ਿਆਰਪੁਰ), ਸਰਕਾਰੀ ਕਾਲਜ ਸਿੱਧਪੁਰ (ਗੁਰਦਾਸਪੁਰ), ਸਰਕਾਰੀ ਕਾਲਡ ਜਾਡਲਾ (ਨਵਾਂਸ਼ਹਿਰ), ਸਰਕਾਰੀ ਕਾਲਜ ਫਤਹਿਗੜ੍ਹ ਕੋਰੋਟਾਨਾ, ਧਰਮਕੋਟ (ਮੋਗਾ), ਸਰਕਾਰੀ ਕਾਲਜ ਅਬੋਹਰ (ਫਾਜਿਲਕਾ), ਸਰਕਾਰੀ ਕਾਲਜ ਮੇਹੇਨ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ), ਸਰਕਾਰੀ ਕਾਲਜ (ਲੜਕੀਆਂ) ਮਾਲੇਰਕੋਟਲਾ, ਸਰਕਾਰੀ ਕਾਲਜ ਚੱਬੇਵਾਲ (ਹੁਸ਼ਿਆਰਪੁਰ) ਅਤੇ ਸਰਕਾਰੀ ਕਾਲਜ ਸੁਖਚੈਨ, ਬੱਲੂਆਣਾ (ਫਾਜਿਲਕਾ) ਸ਼ਾਮਲ ਹਨ।

ਗੁਰੂ ਗੋਬਿੰਦ ਸਿੰਘ ਗੌਰਮਿੰਟ ਕਾਲਜ, ਜਲੰਧਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੱਥਾਂ ਵਿਚ ਸੌਂਪਿਆ ਜਾਵੇਗਾ
ਇਲਾਕੇ ਵਿਚ ਵਿਦਿਆਰਥੀਆਂ ਨੂੰ ਮਿਆਰੀ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਮੰਤਰੀ ਮੰਡਲ ਨੇ ਗੁਰੂ ਗੋਬਿੰਦ ਸਿੰਘ ਗੌਰਮਿੰਟ ਕਾਲਜ, ਜਲੰਧਰ ਨੂੰ ਕਾਂਸਟੀਟੂਐਂਟ ਕਾਲਜ ਦੇ ਤੌਰ ਉਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੱਥਾਂ ਵਿਚ ਸੌਂਪਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕਾਲਜ ਦੇ ਰੱਖ-ਰਖਾਅ ਅਤੇ ਸਟਾਫ ਦੀਆਂ ਤਨਖਾਹਾਂ ਲਈ ਸਾਲ 2021-22 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 1.50 ਕਰੋੜ ਰੁਪਏ ਸਾਲਾਨਾ ਦੀ ਖਰਚਾ ਗਰਾਂਟ ਦੇਣ ਦੀ ਵਿਵਸਥਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ 76 ਅਸਾਮੀਆਂ ਦੀ ਰਚਨਾ ਨੂੰ ਮਨਜੂਰੀ
ਮੰਤਰੀ ਮੰਡਲ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਨੂੰ ਕਾਰਜਸ਼ੀਲ ਕਰਨ ਲਈ 76 ਅਸਾਮੀਆਂ (ਪ੍ਰਸ਼ਾਸਨਿਕ ਸਟਾਫ ਲਈ 35 ਅਤੇ ਟੀਚਿੰਗ ਸਟਾਫ ਲਈ 41 ਅਸਾਮੀਆਂ) ਦੀ ਸਿਰਜਣਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਸਿਰਜੀਆਂ ਅਸਾਮੀਆਂ ਵਿੱਚੋਂ 59 ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION