34 C
Delhi
Tuesday, April 23, 2024
spot_img
spot_img

ਪੰਜਾਬ ਬੀਜ ਘੋਟਾਲਾ – ਕਿਸੇ ਵੀ ਜਾਂਚ ਲਈ ਤਿਆਰ ਹਾਂ: ਸੁਖਜਿੰਦਰ ਰੰਧਾਵਾ

ਚੰਡੀਗੜ੍ਹ, 27 ਮਈ, 2020 –

“ਮੇਰੇ ਖਿ਼ਲਾਫ਼ ਨਿਰਾਧਾਰ ਦੋਸ਼ ਲਾਉਣੇ ਅਕਾਲੀਆਂ ਦੀ ਆਦਤ ਬਣ ਚੁੱਕੀ ਹੈ ਪਰ ਅਕਾਲੀਆਂ ਨੂੰ ਤੱਥਾਂ ਦੇ ਆਧਾਰ ਉਤੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਝੂਠ ਤੇ ਗੁਮਰਾਹਕੁੰਨ ਪ੍ਰਚਾਰ ਕਰਨਾ ਚਾਹੀਦਾ ਹੈ।”

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕਿਹਾ ਕਿ ਇਸ ਅਖੌਤੀ ਬੀਜ ਘੁਟਾਲੇ ਵਿੱਚ ਮੇਰਾ ਨਾਮ ਅਕਾਲੀ ਸਿਰਫ਼ ਸਿਆਸੀ ਲਾਹਾ ਖੱਟਣ ਲਈ ਘੜੀਸ ਰਹੇ ਹਨ, ਜਦੋਂ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ।

ਆਪਣੀ ਗੱਲ ਦੀ ਪੁਖਤਗੀ ਲਈ ਤੱਥ ਰੱਖਦਿਆਂ ਸ. ਰੰਧਾਵਾ ਨੇ ਕਿਹਾ ਕਿ ਮੈਸਰਜ਼ ਕਰਨਾਲ ਐਗਰੀ ਸੀਡਜ਼, ਪਿੰਡ-ਵੈਰੋਕੇ, ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਮਾਲਕ ਲੱਕੀ ਢਿੱਲੋਂ ਤਾਂ 2017 ਵਿੱਚ ਉਨ੍ਹਾਂ ਨੂੰ ਮਿਲਿਆ ਜਦੋਂਕਿ ਉਸ ਨੂੰ ਲਾਇਸੈਂਸ 2015 ਵਿੱਚ ਅਕਾਲੀ ਸਰਕਾਰ ਵੇਲੇ ਮਿਲਿਆ ਸੀ। ਇਸ ਫਰਮ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਗੇਟ ਨੰਬਰ ਇਕ ਸਾਹਮਣੇ ਪੈਂਦੀ ਮੈਸਰਜ਼ ਬਰਾੜ ਸੀਡ ਫਾਰਮ ਨੂੰ ਝੋਨਾ ਪੀ.ਆਰ. 128 ਅਤੇ ਪੀ.ਆਰ. 129 ਦੀ ਸਪਲਾਈ ਕਰਨ ਦਾ ਦੋਸ਼ ਹੈ।

ਇਹ ਦੋਸ਼ ਲੱਗ ਰਹੇ ਹਨ ਕਿ ਮੈਸਰਜ਼ ਬਰਾੜ ਸੀਡ ਫਾਰਮ ਨੇ ਕਿਸਾਨਾਂ ਨੂੰ ਇਨ੍ਹਾਂ ਕਿਸਮਾਂ ਦੇ ਬੀਜ ਬਹੁਤ ਮਹਿੰਗੇ ਭਾਅ ਉਤੇ ਸਪਲਾਈ ਕੀਤੇ ਅਤੇ ਇਸ ਸਬੰਧੀ ਲੁਧਿਆਣਾ ਵਿੱਚ 11 ਮਈ 2020 ਨੂੰ ਐਫ.ਆਈ.ਆਰ. ਦਰਜ ਹੋਈ ਸੀ। ਸਹਿਕਾਰਤਾ ਤੇ ਜੇਲ੍ਹ ਮੰਤਰੀ ਨੇ ਸਵਾਲ ਕੀਤਾ ਕਿ ਜਦੋਂ ਇਕ ਫਰਮ ਨੇ ਦੂਜੀ ਫਰਮ ਨੂੰ ਸਪਲਾਈ ਕੀਤੀ, ਉਸ ਫਰਮ ਨੇ ਅੱਗੇ ਬੀਜ ਵੇਚਿਆ ਤਾਂ ਇਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਕਿਵੇਂ ਆ ਗਿਆ।

ਹੋਰ ਵੇਰਵੇ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਬਿੱਲ ਨੰਬਰ 1850, ਜੋ ਮੈਸਰਜ਼ ਬਰਾੜ ਬੀਜ ਫਰਮ ਦੇ ਰਿਕਾਰਡ ਦੀਆਂ ਫਾਈਲਾਂ ਦੀ ਜਾਂਚ ਵਿੱਚ ਪਾਇਆ ਗਿਆ ਦੱਸਿਆ ਗਿਆ ਹੈ, ਲੁਧਿਆਣਾ ਨਾਲ ਸਬੰਧਤ ਹੈ ਨਾ ਕਿ ਅੰਮ੍ਰਿਤਸਰ ਨਾਲ ਤਾਂ ਮੇਰਾ (ਸੁਖਜਿੰਦਰ ਸਿੰਘ ਰੰਧਾਵਾ ਦਾ) ਨਾਮ ਅਕਾਲੀਆਂ ਨੇ ਕਿਵੇਂ ਇਸ ਮਾਮਲੇ ਵਿੱਚ ਘੜੀਸਿਆ। ਇਹ ਵੀ ਜਾਂਚ ਦਾ ਵਿਸ਼ਾ ਬਣਦਾ ਹੈ।

ਮਾਮਲੇ ਬਾਰੇ ਵਧੇਰੇ ਵੇਰਵੇ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੈਸਰਜ਼ ਕਰਨਾਲ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਨੂੰ 17 ਸਤੰਬਰ 2015 ਨੂੰ ਲਾਇਸੈਂਸ ਨੰਬਰ 1102 ਜਾਰੀ ਕਰ ਕੇ ਬੀਜ ਵੇਚਣ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਇਹ ਲਾਇਸੈਂਸ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ 16 ਸਤੰਬਰ 2021 ਤੱਕ ਲਈ ਨਵਿਆਇਆ ਗਿਆ।

ਇਸ ਤੋਂ ਇਲਾਵਾ ਲੱਕੀ ਢਿੱਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਨਜ਼ਦੀਕੀਆਂ ਵਿੱਚੋਂ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੱਕੀ ਢਿੱਲੋਂ ਦੇ ਪਿਤਾ ਦੀ ਮੌਤ ਉਤੇ ਸ਼ੋਕ ਪੱਤਰ ਵੀ ਲਿਖਿਆ ਸੀ।

ਇਨ੍ਹਾਂ ਦੋਸ਼ਾਂ ਦੇ ਹੋਰ ਪਾਜ ਉਘੇੜਦਿਆਂ ਸ. ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਦੇ ਪਿੰਡ ਧਾਰੋਵਾਲੀ ਦੇ ਵਾਸੀ ਜੋਬਨਜੀਤ ਸਿੰਘ ਦੇ ਸੀਡ ਸਰਟੀਫਿਕੇਸ਼ਨ ਸਹਾਇਕ ਵਜੋਂ ਕੰਮ ਕਰਨ ਅਤੇ ਉਸ ਦੇ ਮੈਸਰਜ਼ ਕਰਨਾਲ ਐਗਰੀ ਸੀਡਜ਼ ਦੇ ਬੀਜਾਂ ਦੀ ਪੜਤਾਲ ਕਰਨ ਦਾ ਸਬੰਧ ਹੈ ਤਾਂ ਇਹ ਗੱਲ ਸਪੱਸ਼ਟ ਹੈ ਕਿ ਜੋਬਨਜੀਤ ਸਿੰਘ ਗੁਰਦਾਸਪੁਰ ਆਧਾਰਤ ਇਸ ਫਰਮ ਦੇ ਬੀਜਾਂ ਬਾਰੇ ਕੋਈ ਸਰਟੀਫਿਕੇਟ ਨਹੀਂ ਦੇ ਸਕਦਾ ਸੀ ਕਿਉਂਕਿ ਉਸ ਕੋਲ ਇਹ ਕਰਨ ਦਾ ਅਧਿਕਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇ ਕੋਈ ਪਿੰਡ ਧਾਰੋਵਾਲੀ ਨਾਲ ਸਬੰਧ ਰੱਖਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਵਿਅਕਤੀ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੋਵੇਗਾ।

ਕਾਂਗਰਸੀ ਆਗੂ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਮਾਂਬੱਧ ਜਾਂਚ ਲਈ ਤਿਆਰ ਹਨ ਪਰ ਅਕਾਲੀਆਂ ਨੂੰ ਵੀ ਇਸ ਮਾਮਲੇ ਵਿੱਚ ਆਪਣੇ ਕਾਰਜਕਾਲ ਦੌਰਾਨ ਹੋਈਆਂ ਉਕਾਈਆਂ ਦੀ ਜਿ਼ੰਮੇਵਾਰੀ ਕਬੂਲਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਅਕਾਲੀ ਆਗੂ ਨੂੰ ਸਿਆਣਪ ਭਰੀ ਪਹੁੰਚ ਅਪਣਾਉਣ ਦੀ ਸਲਾਹ ਦਿੰਦਿਆਂ ਸ. ਰੰਧਾਵਾ ਨੇ ਕਿਹਾ ਕਿ ਅਜਿਹੇ ਕਾਲਪਨਿਕ ਹਥਕੰਡੇ ਅਕਾਲੀਆਂ ਨੂੰ ਆਪਣਾ ਖੁਸਿਆ ਆਧਾਰ ਹਾਸਲ ਕਰਨ ਵਿੱਚ ਮਦਦ ਨਹੀਂ ਕਰਨਗੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION