35.1 C
Delhi
Saturday, April 20, 2024
spot_img
spot_img

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜ: ਕਰੁਨੇਸ਼ ਗਰਗ ਨੇ ਸੁਤੰਤਰਤਾ ਦਿਵਸ ਮੌਕੇ ਲਹਿਰਾਇਆ ਕੌਮੀ ਝੰਡਾ

ਯੈੱਸ ਪੰਜਾਬ
ਪਟਿਆਲਾ, 15 ਅਗਸਤ, 2021:
ਦੇਸ਼ ਦੇ 75ਵੇ ਅਜਾਦੀ ਦਿਹਾੜੇ ਦੇ ਮੌਕੇ ਅੱਜ 15 ਅਗਸਤ, 2021 ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪਟਿਆਾਲੇ ਵਿਖੇ ਝੰਡਾ ਲਹਿਰਾਉਣ ਦੀ ਰਸਮ ਬੋਰਡ ਦੇ ਮੈਬਰ ਸਕੱਤਰ ਇੰਜ: ਕਰੁਨੇਸ਼ ਗਰਗ ਵੱਲੋ ਅਦਾ ਕੀਤੀ ਗਈ।

ਉਹਨਾ ਨੇ ਸੁਤੰਤਰਤਾ ਸੈਲਾਨੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਸੀ ਇਹਨਾ ਦੀਆਂ ਕੁਰਬਾਨੀਆਂ ਸਦਕਾ ਹੀ ਅਜਾਦ ਦੇਸ਼ ਵਿੱਚ ਰਹਿ ਰਹੇ ਹਾਂ। ਉਹਨਾਂ ਨੇ ਇਸ ਸ਼ੁਭ ਅਵਸਰ ਤੇ ਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਵਾਤਾਵਰਣ ਪੱਖੀ ਹੋਣ ਦੇ ਨੁੱਕਤੇ ਸਾਂਝੇ ਕੀਤੇ।

ਸ਼੍ਰੀ ਗਰਗ ਨੇ ਆਪਣੇ ਭਾਸ਼ਣ ਵਿੱਚ ਵਿੱਚ ਬੋਰਡ ਦੀਆਂ ਉਪਲਬੱਧੀਆਂ ਬਾਰੇ ਜਾਣੂ ਕਰਵਾਉਜ਼ਦੇ ਹੋਏ ਦੱਸਿਆ ਕਿ ਪੰਜਾਬ ਪ੍ਰਦੂਸ਼ੁਂਣ ਰੋਕਥਾਮ ਦੇਸ਼ ਦਾ ਅਜਿਹਾ ਪਹਿਲਾ ਬੋਰਡ ਹੈ ਜਿਥੇ ਸਨਅੱਤਾਂਆਪਣੀਆਂ ਕੰਨਸੈਜ਼ਟਾਂ/ਆਥਰਾਈਜੇਸ਼ਨ ਨੂੰ ਰਿਨਿਉਲ ਕਰਾਉਣ ਲਈ ਆਨਲਾਈਨ ਅਪਲਾਈ ਕਰਨਗੇ ਇਹ ਕੰਨਸੈਜ਼ਟਾਂ/ਆਥਰਾਈਜੇਸ਼ਨ ਆਪਣੇ ਆਪ ਰਿਨਿਉ ਹੋ ਜਾਣਗੀਆ।

ਗਲੋਬਲ ਵਾਰਮਿੰਗ, ਵੱਧ ਰਹੀ ਜਨਸੰਖਿਆ, ਸਨਅੱਤਕਰਨੀ ਅਤੇ ਵਪਾਰੀਕਰਨ ਕਾਰਣ ਭਵਿੱਖ ਵਿੱਚ ਵਾਤਾਵਰਣ ਪ੍ਰਤੀ ਚਿੰਤਾਂਜਤਾਉਦਿਆਂ ਸ਼੍ਰੀ ਗਰਗ ਨੇ ਕਿਹਾ ਕਿ ਆਉਣ ਵਾਲੇ ਸਮੇਜ਼ ਵਿੱਚ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਵਾਤਾਵਰਣ ਪ੍ਰਤੀ ਜਿੰਮੇਵਾਰੀ ਹੋਰ ਵੱਧ ਜਾਵੇਗੀ ਅਤੇ ਵਾਤਾਵਰਣ ਦੀ ਸੰਭਾਲ ਲਈ ਸਾਨੂੰ ਆਪਣੀ ਡਿਊਟੀ ਹੋਰ ਵੀ ਮਿਹਨਤ ਅਤੇ ਤਨਦੇਹੀ ਨਾਲ ਕਰਨੀ ਪਵੇਗੀ।

ਇਸ ਮੌਕੇ ਸ਼੍ਰੀ ਗਰਗ ਨੇ ਬੋਰਡ ਦੇ ਮੁੱਖ ਦਫਤਰ ਵਿਖੇ ਪੌਦੇ ਵੀ ਲਗਾਏ ਅਤੇ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਪ”ਦੇ ਲਗਾਉਣ ਲਈ ਉਤਸ਼ਾਹਿਤ ਕੀਤਾ।ਉਹਨਾਂ ਦੱਸਿਆ ਕਿ ਬ’ਰਡ ਦੇ ਸਾਰੇ ਖੇਤਰੀ ਦਫਤਰਾਂ ਵੱਲੋ ਪਛਲੇ 15 ਦਿਨਾਂ ਵਿੱਚ ਵੱਖ ਵੱਖ ਵਿਦਿਅਕ ਸੰਸਥਾਵਾਂ ਅਤੇ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਨਾਲ ਮਿਲ ਕੇ ਤਕਰੀਬਨ ਇੱਕ ਲੱਖ ਬੂਟੇ ਲਗਾਏ ਹਨ। ਉਹਨਾਂ ਨੇ ਬੂਟੇ ਲਗਾਉੇਣ ਦੇ ਨਾਲ ਨਾਲ ਇਹਨਾ ਦੀ ਸਾਂਭੑ ਸੰਭਾਲ ਤੇ ਵੀ ਜੋਰ ਦਿੱਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION