25.6 C
Delhi
Saturday, April 20, 2024
spot_img
spot_img

ਪੰਜਾਬ ਪੁਲਿਸ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਨੇੜਿਉਂ 7 ਕਿੱਲੋ ਹੈਰੋਇਨ ਬਰਾਮਦ, ਦੋਸ਼ੀ ਕਾਬੂ: ਐਸ.ਐਸ.ਪੀ. ਭੁਪਿੰਦਰ ਸਿੰਘ

ਫਿਰੋਜਪੁਰ, ਅਕਤੂਬਰ 11, 2019:
ਪੰਜਾਬ ਸਰਕਾਰ ਵੱਲੋ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮਾਨਯੋਗ ਧਘਫ ਪੰਜਾਬ ਅਤੇ ਸ਼੍ਰੀ ਬੀ ਚੰਦਰਸ਼ੇਖਰ ੀਫਸ਼ ਆਈ.ਜੀ.ਪੀ ਫਿਰੋਜਪੁਰ ਰੇਜ ਜੀ ਦੀ ਰਹਿਨੁਮਸਾਈ ਹੇਠ ਸ਼੍ਰੀ ਭੁਪਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪੁਲਿਸ ਵੱਲੋ ਵਿੱਢੀ ਗਈ ਮੁਹਿੰਮ ਦੋਰਾਨ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 07-10-19 ਨੂੰ ਇੰਸ਼. ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਫਾਜਿਲਕਾ ਪਾਸ ਮੁਖਬਰ ਵੱਲੋ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਦੇ ਵੱਡੇ ਸਮੱਗਲਰ ਜਿਨ੍ਹਾ ਦੇ ਸਬੰਧ ਸਰਹੱਦੋ ਪਾਰ ਪਾਕਿਸਤਾਨ ਵਿੱਚ ਬੈਠੇ ਹੈਰੋਇੰਨ ਦੇ ਸਮੱਗਲਰਾ ਨਾਲ ਹਨ ਜੋ ਇਹ ਸਮੱਗਲਰ ਭਾਰਤੀ ਖੇਤਰ ਵਿੱਚ ਹਿੰਦ-ਪਾਕ ਸਰਹੰਦ ਬਾ ਹੱਦ ਰਕਬਾ ਗੁਲਾਬਾ ਭੈਣੀ ਰਾਹੀ ਪੰਜਾਬ ਵਿੱਚ ਹੈਰੋਇੰਨ ਦੀ ਵੱਡੀ ਖੇਪ ਭੇਜਣ ਦੀ ਤਾਕ ਵਿੱਚ ਹਨ।

ਜੋ ਇਸ ਇਤਲਾਹ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰ 245 ਮਿਤੀ 07-10-19 ਅ/ਧ 21,23/61/85 ਂਧਫਸ਼ ਐਕਟ ਥਾਂਣਾ ਸਦਰ ਫਾਜਿਲਕਾ ਬਰਖਿਲਾਫ ਨਾਮਾਲੂਮ ਦੋਸ਼ੀਆ ਦਰਜ ਰਜਿਸ਼ਟਰ ਕੀਤਾ ਗਿਆ ਅਤੇ ਸ਼੍ਰੀ ਜਸਵੀਰ ਸਿੰਘ ਕਪਤਾਨ ਪੁਲਿਸ (ਇੰਨਵੈ) ਫਾਜਿਲਕਾ, ਸੀ੍ਰ ਜਗਦੀਸ਼ ਕੁਮਾਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਫਾਜਿਲਕਾ ਅਤੇ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਦੀ ਸਪੈਸ਼ਲ ਟੀਮ ਨਿਯੁਕਤ ਕੀਤੀ ਗਈ।

ਟੀਮ ਵੱਲੋ ਮੋਕਾ ਪਰ ਪੁੱਜ ਕੇ ਭਸ਼ਢ ਦੀ ਮਦਦ ਨਾਲ ਪਿੱਲਰ ਨੰਬਰ 242/10 ਦੇ ਨਜਦੀਕ ਤੋ ਭਾਰਤ ਵਾਲੇ ਪਾਸੇ ਸ਼ੱਕੀ ਏਰੀਆ ਵਿੱਚ ਸਰਚ ਕਰਨ ਤੇ ਸਮੱਗਲਰਾਂ ਵੱਲੋ ਲੁਕਾਈ ਹੋਈ 2 ਕਿਲੋ 678 ਗ੍ਰਾਮ ਹੈਰੋਇੰਨ ਬਰਾਮਦ ਕੀਤੀ।ਜੋ ਦੌਰਾਨੇ ਤਫਤੀਸ਼ ਪਤਾ ਲੱਗਾ ਕਿ ਇਹ ਹੈਰੋਇੰਨ ਬਦਨਾਮ ਸਮੱਗਲਰ ਮਹਿਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੀਨਿਆ ਵਾਲਾ ਥਾਣਾ ਵੈਰੋਕੇ ਵੱਲੋ ਮੰਗਵਾਈ ਗਈ ਸੀ।

ਇਸੇ ਲੜੀ ਵਿੱਚ ਸੀ.ਆਈ.ਏ ਫਾਜਿਲਕਾ ਦੀ ਟੀਮ ਵੱਲੋ ਅੱਗੇ ਕਾਰਵਾਈ ਕਰਦਿਆ ਮਿਤੀ 08-10-19 ਨੂੰ ਲਿੰਕ ਰੋਡ ਰਾਣਾ ਤੋ ਸਤਨਾਮ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਚੱਕ ਮਹੰਤਾ ਵਾਲਾ ਥਾਣਾ ਗੁਰੂਹਰਸਹਾਏ ਜੋ ਮਹਿਲ ਸਿੰਘ ਦਾ ਕਰੀਬੀ ਸੀ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ 260 ਗ੍ਰਾਮ ਹੈਰੋਇੰਨ ਬਰਾਮਦ ਕਰਕੇ ਮੁਕੱਦਮਾ ਨੰਬਰ 248 ਮਿਤੀ 08-10-19 ਅ/ਧ 21,23/61/85 ਂਧਫਸ਼ ਐਕਟ ਥਾਂਣਾ ਸਦਰ ਫਾਜਿਲਕਾ ਦਰਜ ਰਜਿਸ਼ਟਰ ਕੀਤਾ ਅਤੇ ਮਿਤੀ 09-10-19 ਨੂੰ ਪੇਸ਼ ਅਦਾਲਤ ਕਰਕੇ ਸਤਨਾਮ ਸਿੰਘ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ।

ਦੋਰਾਨੇ ਰਿਮਾਂਡ ਦੋਸ਼ੀ ਨੇ ਮਿਤੀ 10-10-19 ਇੰਸਪੈਕਟਰ ਜਗਦੀਸ਼ ਕੁਮਾਰ ਪਾਸ ਇੰਕਸ਼ਾਫ ਕੀਤਾ ਕਿ ਕੁਝ ਹੈਰੋਇੰਨ ਦੀ ਖੇਪ ਜੋ ਮਹਿਲ ਸਿੰਘ ਵੱਲੋ ਪਿੱਲਰ ਨੰਬਰ 179/ੰ ਪਰ ਪਾਕਿਸਤਾਨ ਤੋ ਮੰਗਵਾ ਕੇ ਝੋਨੇ ਦੇ ਖੇਤ ਵਿੱਚ ਰੱਖੀ ਹੋਈ ਹੈ ਜਿਸ ਨੂੰ ਉਹ ਨਿਸ਼ਾਨਦੇਹੀ ਪਰ ਬਰਾਮਦ ਕਰਵਾ ਸਕਦਾ ਹੈ।

ਜੋ ਕੱਲ ਮਿਤੀ 10-10-19 ਨੂੰ ਜੇਰ ਅਗਵਾਈ ਸ਼੍ਰੀ ਜਸਵੀਰ ਸਿੰਘ ਕਪਤਾਨ ਪੁਲਿਸ (ਇੰਨਵੈ) ਫਾਜਿਲਕਾ ਅਤੇ ਸੀ.ਆਈ.ਏ ਸਟਾਫ ਫਾਜਿਲਕਾ ਪੁਲਿਸ ਪਾਰਟੀ ਦੋਸ਼ੀ ਸਤਨਾਮ ਸਿੰਘ ਨੂੰ ਨਾਲ਼ ਲੈ ਕੇ ਭਸ਼ਢ ਚੌਕੀ ਬਸਤੀ ਰਾਮ ਲਾਲ ਥਾਣਾ ਆਰਿਫ ਕੇ ਜਿਲਾ੍ਹ ਫਿਰੋਜਪੁਰ ਪੁੱਜੀ ਤੇ ਬੀ.ਐਸ.ਐਫ ਦੇ ਅਧਿਕਾਰੀਆਂ ਦੀ ਹਾਜਰੀ ਵਿੱਚ ਭਾਰਤ-ਪਾਕਿਸਤਾਨ ਹੱਦ ਪਰ ਸਾਝੇ ਸਰਚ ਆਪਰੇਸ਼ਨ ਤੋ ਝੋਨੇ ਦੇ ਖੇਤ ਵਿੱਚੋ 4 ਕਿਲੋ 250 ਗ੍ਰਾਮ ਹੈਰਇੰਨ ਹੋਰ ਬਰਾਮਦ ਕੀਤੀ।ਜੋ ਇਹ ਹੈਰੋਇੰਨ ਮਹਿਲ ਸਿੰਘ ਵੱਲੋ ਪਾਕਿਤਾਨ ਦੇ ਸਮੱਗਲਰਾ ਪਾਸੋ ਬਾਰਡਰ ਕਰਾਸ ਕਰਵਾ ਕੇ ਰਖਵਾਈ ਗਈ ਸੀ।

ਦੋਰਾਨੇ ਪੁੱਛ ਗਿੱਛ ਸਤਨਾਮ ਸਿੰਘ ਤੋ ਪਤਾ ਲੱਗਾ ਹੈ ਕਿ ਦੋਸ਼ੀ ਸਤਨਾਮ ਸਿੰਘ ਜਿਸ ਦੇ ਖਿਲਾਫ ਸਾਲ 2008 ਵਿੱਚ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੋਇਆ ਅਤੇ ਇਹ ਕਰੀਬ 5 ਮਹੀਨੇ ਫਿਰੋਜਪੁਰ ਜੇਲ ਵਿੱਚ ਰਿਹਾ ਜਿੱਥੇ ਇਸ ਦੀ ਜਾਣ ਪਹਿਚਾਣ ਮਹਿਲ ਸਿੰਘ ਨਾਲ ਹੋਈ ਜਿਸ ਦੇ ਖਿਲਾਫ ਵੱਖ ਵੱਖ ਥਾਣਿਆ ਵਿੱਚ ਹੈਰੋਇੰਨ ਅਤੇ ਜਾਅਲੀ ਕਰੰਸੀ ਦੇ ਕਈ ਮੁਕੱਦਮੇ ਦਰਜ ਹਨ ਅਤੇ ਫਿਰੋਜਪੁਰ ਵਿੱਚ ਸਜਾ ਕੱਟ ਕੇ ਤਿੰਨ ਮਹੀਨੇ ਪਹਿਲਾ ਵਾਪਸ ਆਇਆ ਸੀ।

ਸਤਨਾਮ ਸਿੰਘ ਅਤੇ ਮਹਿਲ ਸਿੰਘ ਦੋਨੋ ਇਕੱਠੇ ਹੀ ਜੇਲ ਵਿੱਚ ਰਹਿੰਦੇ ਰਹੇ ਹਨ ਤੇ ਜੇਲ ਤੋ ਬਾਹਰ ਆ ਕੇ ਮਹਿਲ ਸਿੰਘ ਨੇ ਇਸ ਨਾਲ ਇਹ ਹੈਰੋਇੰਨ ਦੀ ਖੇਪ ਮੰਗਵਾਉਣ ਤੇ ਵੇਚਣ ਲਈ ਸੰਪਰਕ ਕੀਤਾ।ਮਹਿਲ ਸਿੰਘ ਦਾ ਇੱਕ ਲੜਕਾ ਹੁਣ ਵੀ ਫਿਰੋਜਪੁਰ ਜੇਲ੍ਹ ਵਿੱਚ ਹੈਰੋਇੰਨ ਦੇ ਮੁਕੱਦਮੇ ਵਿੱਚ 20 ਸਾਲ ਸਜਾ ਕੱਟ ਰਿਹਾ ਹੈ।ਦੋਸ਼ੀ ਮਹਿਲ ਸਿੰਘ ਦੀ ਗਿ੍ਰਫਤਾਰੀ ਬਾਕੀ ਹੈ।ਤਫਤੀਸ਼ ਜਾਰੀ ਹੈ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

HS Bawa Gobind Singh Longowal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION