24.1 C
Delhi
Thursday, April 18, 2024
spot_img
spot_img

ਪੰਜਾਬ ਪੁਲਿਸ ਵੱਲੋਂ ਇਕ ਕਿੱਲੋ ਹੈਰੋਇਨ ਬਰਾਮਦ – ਔਰਤ ਸਣੇ 2 ਗ੍ਰਿਫ਼ਤਾਰ

ਗੁਰਦਾਸਪੁਰ , 25 ਜੁਲਾਈ, 2020:

ਜਿਲਾ ਗੁਰਦਾਸਪੁਰ ਵਿਖੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸ. ਹਰਵਿੰਦਰ ਸਿੰਘ ਸੰਧੁ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਗੁਰਦਾਸਪੁਰ ਦੀ ਨਿਗਰਾਨੀ ਹੇਠ ਰਜੇਸ ਕੱਕੜ, ਉਪ ਪੁਲਿਸ ਕਪਤਾਨ (ਡੀ) ਗੁਰਦਾਸਪੁਰ ਅਤੇ ਭਾਰਤ ਭੂਸ਼ਣ, ਉਪ ਪੁਲਿਸ ਕਪਤਾਨ, ਕਲਾਨੌਰ ਦੀਆ ਟੀਮਾ ਗਠਿਤ ਕੀਤੀਆ ਗਈਆਂ ਸਨ, ਜਿਹਨਾ ਵਲੋ 1 ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ,

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਡਾ. ਰਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਕੱਲ ਮਿਤੀ 24-7-2020 ਨੂੰ ਗੁਪਤ ਸੂਚਨਾ ਦੇ ਅਧਾਰ ਤੇ ਇੰਸਪੈਕਟਰ ਅਮਲੋਕ ਸਿੰਘ ਇੰਚਾਰਜ਼ ਇੰਚਾਰਜ ਸੀ ਆਈ ਏ ਸਮੇਤ ਪੁਲਿਸ ਪਾਰਟੀ ਅਤੇ ਐਸ ਆਈ ਅਮਨਦੀਪ ਸਿੰਘ ਮੁੱਖ ਅਫਸਰ ਕਲਾਨੌਰ ਅਤੇ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਦੀਨਾਨਗਰ ਵਲੋ ਛੋਟੂ ਰਾਮ ਮੰਦਿਰ ਤਾਰਾਗੜ ਰੋਡ ਤੇ ਸ਼ਪੈਸਲ ਨਾਕਾ ਬੰਦੀ ਸਮੇ ਵਹੀਕਲਾਂ ਦੀ ਚੈਕਿੰਗ ਦੌਰਾਨ ਇਕ ਮੋਟਰਸਾਈਕਲ ਜਿਸ ਨੂੰ ਇਕ ਨੌਜਵਾਨ ਜਿਸਦੇ ਪਿਛੇ ਇਕ ਔਰਤ ਬੈਠੀ ਸੀ, ਜੋ ਪੁਲੀਸ ਪਾਰਟੀ ਨੂੰ ਦੇਖ ਯੱਕਦਮ ਪਿਛੇ ਮੁੜਨ ਲੱਗਾ ਤਾਂ ਪੁਲੀਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕੀਤਾ ਜਿਸ ਨੇ ਮੋਟਰ ਸਾਈਕਲ ਦੀ ਟੈਕੀ ਉਪਰ ਮੋਮੀ ਲਿਫਾਫਾ ਰੱਖਿਆ ਹੋਇਆ ਸੀ, ਜਿਸ ਆਪਣਾ ਨਾਮ ਰਵਿੰਦਰ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਸਿੰਬਲ ਕੁਲੀਆਂ ਅਤੇ ਔਰਤ ਨੇ ਆਪਣਾ ਨਾਮ ਸੁਰਜੀਤ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਸਿੰਬਲ ਕੁਲੀਆ ਦੱਸਿਆ, ਨੌਜਵਾਨ ਦੀ ਤਲਾਸ਼ੀ ਕਰਨ ਤੇ ਇਕ ਕਿਲੋ ਹੈਰੇਇਨ ਬਰਾਮਦ ਕੀਤੀ ਗਈ। ਜਿਸ ਦੇ ਸਬੰਧ ਵਿਚ ਥਾਣਾ ਦੀਨਾਨਗਰ ਵਿਖੇ ਮੁਕੱਦਮਾ ਨੰਬਰ 208 ਮਿਤੀ 24-7-2020 ਜੁਰਮ 23/61/85 ਐਨ ਡੀ ਪੀ ਐਸ ਐਕਟ ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ।

ਪੁੱਛਗਿੱਛ ਦੋਰਾਨ ਪਤਾ ਲੱਗਾ ਹੈ ਕਿ ਭਾਰਤੀ ਨਸਾ ਤਸਕਰਾ ਵੱਲੋ ਵੱਟਸ ਅੱਪ ਰਾਹੀ ਪਾਕਿਸਤਾਨ ਦੇ ਸਮਗਲਰ ਨਾਲ ਵਟਸਅੱਪ ਤੇ ਹੈਰੋਇਨ ਸਮਗਲਿੰਗ ਦੀ ਯੋਜਨਾ ਬਣਾਈ ਗਈ ਸੀ। ਜਿਸ ਦੇ ਤਹਿਤ ਨਿਸਾਨਦੇਹੀ ਕਰਕੇ ਬਮਿਆਲ ਸੈਕਟਰ ਵਿਚ ਸਿਬੰਲ ਕੁਲੀਆਂ ਬਾਰਡਰ ਏਜੀਆ ਤੋ ਸਮੱਗਲ ਕਰਨ ਦੀ ਯੋਜਨਾ ਬਣਾਈ ਗਈ। ਜਿਸ ਦੇ 15-20 ਦਿਨ ਪਹਿਲਾ ਸਨੀਵਾਰ ਦੀ ਰਾਤ ਨੂੰ ਪਾਕਿਸਤਾਨੀ ਸਮੱਗਲਰਾਂ ਦੁਆਰਾ ਭਾਰਤੀ .ਲਾਕੇ ਵਿਚ ਹੈਰੋਇਨ ਦੀ ਸਪਲਾਈ ਕੀਤੀ।

ਜਿਸ ਨੂੰ ਭਾਰਤੀ ਸਮੱਗਲਰਾ ਨੇ ਬਾਡਰ ਤੋ ਲਿਆ ਕੇ ਕਾਬੂ ਦੋਸ਼ੀਆਂ ਦੇ ਘਰ ਵਿਚ ਰੱਖ ਲਿਆ ਅਤੇ ਬਾਅਦ ਵਿਚ ਕੁੱਝ ਹੈਰੋਇਨ ਲੈ ਗਏ ਅਤੇ 01 ਪੈਕਟ ਕਾਬੂ ਦੋਸੀਆਂ ਨੇ ਸਮੱਗਲਿੰਗ ਵਿਚ ਸਹਾਇਤਾ ਕਰਨ ਲਈ ਮੁਆਵਜੇ ਵੱਲੋ ਵੇਚਣ ਲਈ ਆਪਣੇ ਪਾਸ ਰੱਖ ਲਿਆ। ਜਿਸ ਨੂੰ ਅੱਜ ਕਾਬੂ ਕਰ ਲਿਆ ਗਿਆ ਹੈ।

ਪੁੱਛ ਗਿੱਛ ਦੌਰਾਨ ਹਿਹ ਵੀ ਸਾਹਮਣੇ ਆਇਆ ਹੈ ਕਿ ਕੁੱਝ ਸਮੱਗਲਰ ਜੋ ਕਿ ਪਾਂਡੀ ਦਾ ਕੰਮ ਕਰਦੇ ਹਨ ਅਤੇ ਇਕ ਪੈਕਟ ਨੂੰ ਸਪਲਾਈ ਕਰਨ ਦੇ ਬਦਲੇ 2,50,000/ਰੁਪਏ ਲੈਦੇ ਹਨ। ਜੋ ਇਹ ਸਾਰਾ ਨੈਟਵਰਕ ਪੁੱਛ ਗਿੱਛ ਤੇ ਸਾਹਮਣੇ ਆ ਚੁੱਕਿਆ ਹੈ। ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜਿਹਨਾ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION