35.1 C
Delhi
Friday, April 19, 2024
spot_img
spot_img

ਪੰਜਾਬ ਪੁਲਿਸ ਵਲੋਂ ਤਰਨ ਤਾਰਨ ਦੇ 8 ਨਸ਼ਾ ਤਸਕਰਾਂ ਦੀ 3.90 ਕਰੋੜ ਰੁਪਏ ਦੀ ਸੰਪਤੀ ਜਾਮ

ਚੰਡੀਗੜ੍ਹ, 5 ਨਵੰਬਰ, 2019:

ਇੱਕ ਵੱਡੀ ਸਫਲਤਾ ਤਹਿਤ ਪੰਜਾਬ ਪੁਲਿਸ ਨੇ ਅੱਜ ਤਰਨ ਤਾਰਨ ਨਾਲ ਸਬੰਧਤ 8 ਨਸ਼ਾ ਤਸਕਰਾਂ ਦੀ 3.90 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜਾਮ ਕਰ ਦਿੱਤੀ ਹੈ। ਇਨ੍ਹਾਂ ਤਸਕਰਾਂ ਉੱਤੇ ਐਨ.ਡੀ.ਪੀ.ਐਸ ਐਕਟ ਦੀਆਂ ਵੱਖ ਵੱਖ ਧਾਰਵਾਂ ਤਹਿਤ ਮਾਮਲੇ ਦਰਜ ਸਨ।

ਸਰਕਾਰੀ ਬੁਲਾਰੇ ਮੁਤਾਬਕ ਭਾਰਤ ਸਰਕਾਰ ਦੇ ਮਾਲ ਵਿਭਾਗ (ਇਸ ਕੇਸ ਵਿਚ ਸਮਰੱਥ ਅਥਾਰਟੀ) ਵਲੋਂ ਕਾਰਵਾਈ ਕਰਨ ਸਬੰਧੀ ਕਲੀਅਰੈਂਸ ਮਿਲਣ ‘ਤੇ ਪੰਜਾਬ ਪੁਲਿਸ ਨੇ ਇਨ੍ਹਾਂ ਤਸਕਰਾਂ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ ਦੀ ਖ਼ਰੀਦ-ਫ਼ਰੋਖ਼ਤ ‘ਤੇ ਰੋਕ ਲਗਾ ਦਿੱਤੀ ਹੈ। ਪੁਲਿਸ ਨੇ ਸਮੱਗਲਰਜ਼ ਐਂਡ ਫੌਰਨ ਐਕਸਚੇਂਜ ਅਥਾਰਟੀ (ਫੋਰਫੀਟਰ ਆਫ ਪ੍ਰਾਪਰਟੀ)ਐਕਟ 1976 ਅਤੇ ਐਨਡੀਪੀਐਸ ਐਕਟ 1985 ਦੀ ਧਾਰਾ 68 ਐਫ(2) ਤਹਿਤ ਕਲੀਅਰੈਂਸ ਪ੍ਰਾਪਤ ਹੋਈ ਸੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਕੀਤੀ ਉਕਤ ਕਾਰਵਾਈ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਿਆਂ ਦੀ ਲਾਹਣਤ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਹੋਰ ਬਲ ਦੇਣ ਵਜੋਂ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਮੁਖਤਿਆਰ ਸਿੰਘ ਉਰਫ ਕਾਕਾ ਪੁੱਤਰ ਅਮਰੀਕ ਸਿੰਘ, ਜਿਸ ਉੱਤੇ ਥਾਣਾ ਸਰਾਏ ਅਮਾਨਤ ਖਾਨ ਵਿਖੇ 1 ਕਿਲੋ ਹੈਰੋਇਨ ਦੀ ਜ਼ਬਤੀ ਕਰਕੇ ਮਾਮਲਾ ਦਰਜ ਸੀ, ਦੀ ਸਾਰੀ ਚੱਲ-ਅਚੱਲ ਜਾਇਦਾਦ ‘ਤੇ ਰੋਕ ਲਗਾ ਦਿੱਤੀ ਹੈ। ਪੁਲਿਸ ਨੇ ਉਕਤ ਦੋਸ਼ੀ ਦੀ 1.20 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਜਿਸ ਵਿੱਚ 83,43,750 ਰੁਪਏ ਦੀ ਕੀਮਤ ਵਾਲੀ 65 ਕਨਾਲ ਤੇ 15 ਮਰਲੇ ਖੇਤੀਯੋਗ ਜ਼ਮੀਨ ਅਤੇ 34,29,680 ਰੁਪਏ ਕੀਮਤ ਵਾਲੀ ਰਿਹਾਇਸ਼ੀ ਜਾਇਦਾਦ ਸ਼ਾਮਲ ਹੈ।

ਇੱਕ ਹੋਰ ਮਾਮਲੇ ਵਿੱਚ ਸੁਖਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਹਵੇਲੀਆਂ ਦੀ ਐਫ.ਆਈ.ਆਰ ਨੰਬਰ:119, ਮਿਤੀ 9 ਜੁਲਾਈ,2012 ਅਧੀਨ 73,22,500 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ, ਜਸਬੀਰ ਸਿੰਘ ਪੁੱਤਰ ਚੰਨਣ ਸਿੰਘ ਦੀ ਜਾਇਦਾਦ ਲਗਭਗ 60 ਲੱਖ ਰੁਪਏ ਹੈ ਜਿਸ ਵਿੱਚ 46 ਲੱਖ ਰੁਪਏ ਦੀ ਕੀਮਤ ਵਾਲੀ ਖੇਤੀਬਾੜੀ ਜ਼ਮੀਨ ਅਤੇ 14,01,160 ਰੁਪਏ ਦੀ ਕੀਮਤ ਵਾਲੀ ਰਿਹਾਇਸ਼ੀ ਜਾਇਦਾਦ ਸ਼ਾਮਲ ਹੈ। ਜਿਸ ਦੀ ਕੁਰਕੀ ਕਰ ਲਈ ਗਈ ਹੈ। ਪੁਲਿਸ ਵੱਲੋਂ ਉਸ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਸਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15/18/22/22/61 ਅਧੀਨ ਮਾਮਲਾ ਦਰਜ ਕੀਤਾ ਗਿਆ।

ਉਹਨਾਂ ਦੱਸਿਆ ਕਿ ਦਿਲਸ਼ੇਰ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਪਿੰਡ ਹਵੇਲੀਆਂ, ਜਿਸ ਵਿਰੁੱਧ 1.3 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਅਧੀਨ ਐਫ.ਆਈ.ਆਰ. ਨੰਬਰ 55, ਮਿਤੀ 2 ਅਗਸਤ, 2013 ਨੂੰ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ, ਦੀ 36 ਲੱਖ ਰੁਪਏ ਦੀ ਰਿਹਾਇਸ਼ੀ ਜਾਇਦਾਦ ਵੀ ਜ਼ਬਤ ਕਰ ਲਈ ਗਈ ਹੈ।

ਸੁਖਰਾਜ ਸਿੰਘ ਵਾਸੀ ਪਿੰਡ ਰਾਮੂਵਾਲ ਦੇ ਮਾਮਲੇ ਵਿਚ, 33.77 ਲੱਖ ਰੁਪਏ ਦੀ ਕੀਮਤ ਵਾਲੀ ਖੇਤੀਬਾੜੀ ਅਤੇ ਰਿਹਾਇਸ਼ੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਸੁਖਬੀਰ ਸਿੰਘ ਉਰਫ਼ ਸਾਮਾ ਪੁੱਤਰ ਜਗਤਾਰ ਸਿੰਘ, ਪਿੰਡ ਕਸੇਲ, ਥਾਣਾ ਸਰਾਏ ਅਮਾਨਤ ਖਾਂ ਦੀ 34 ਲੱਖ ਰੁਪਏ ਦੀ ਕੀਮਤ ਵਾਲੀ ਖੇਤੀਬਾੜੀ ਜ਼ਮੀਨ ਅਤੇ ਇੱਕ ਰਿਹਾਇਸ਼ੀ ਮਕਾਨ ਜ਼ਬਤ ਕਰ ਲਿਆ ਗਿਆ ਹੈ। ਸੁਖਬੀਰ ਸਿੰਘ ਖਿਲਾਫ਼ 2 ਕਿਲੋ ਹੈਰੋਇਨ ਰੱਖਣ ਦੇ ਜ਼ੁਰਮ ਅਧੀਨ ਮਿਤੀ 19 ਜੁਲਾਈ, 2011 ਨੂੰ ਐਫ.ਆਈ.ਆਰ. ਨੰਬਰ 19 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਚਮਕੌਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸਰਾਂ ਅਮਾਨਤ ਖਾਂ ਦੀ 46 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ, ਜਿਸ ਵਿਰੁੱਧ 8 ਮਈ, 2014 ਨੂੰ 2.5 ਕਿਲੋ ਹੈਰੋਇਨ ਰੱਖਣ ਦੇ ਦੋਸ਼ ਅਧੀਨ ਥਾਣਾ ਸਰਾਏ ਅਮਾਨਤ ਖਾਂ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਤਹਿਤ ਐਫ.ਆਈ.ਆਰ ਨੰਬਰ 45 ਦਰਜ ਕੀਤੀ ਗਈ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਬਲਕਾਰ ਸਿੰਘ ਪੁੱਤਰ ਬਲਵੰਤ ਸਿੰਘ ਦੇ ਮਾਮਲੇ ਵਿੱਚ 19 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਜਿਸ ਨੂੰ ਤਰਨਤਾਰਨ ਪੁਲਿਸ ਨੇ 1 ਕਿਲੋ ਹੈਰੋਇਨ ਸਮੇਤ ਕਾਬੂ ਕਰਕੇ ਮਿਤੀ 16 ਜੂਨ, 2014 ਨੂੰ ਐਫ.ਆਈ.ਆਰ. ਨੰ. 76 ਦਰਜ ਕੀਤੀ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION